ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਬਣਾਇਆ ਨਿਸ਼ਾਨਾ, ASP ਹੋਏ ਸ਼ਹੀਦ

ਛੱਤੀਸਗੜ੍ਹ :  ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਨਕਸਲੀਆਂ ਵੱਲੋਂ ਲਗਾਏ ਗਏ ਪ੍ਰੈਸ਼ਰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਚ (ਆਈਈਡੀ) ਧਮਾਕਾ ਕੀਤਾ ਗਿਆ। ਇਸ ਧਮਾਕੇ ਦੌਰਾਨ ਇੱਕ ਸੀਨੀਅਰ ਪੁਲਿਸ ਅਧਿਕਾਰੀ ASP ਸ਼ਹੀਦ ਹੋ ਗਏ ਹਨ ਨਾਲ ਹੀ ਕਈ ਹੋਰ ਜਵਾਨ ਜ਼ਖਮੀ ਹੋ ਗਏ ਹਨ। ਇਸ ਦੁਖਦਾਈ ਘਟਨਾ ਦੀ ਪੁਸ਼ਟੀ ਛੱਤੀਸਗੜ੍ਹ ਪੁਲਿਸ ਨੇ ਖੁਦ ਕੀਤੀ ਹੈ।
ਪੁਲਿਸ ਦੇ ਅਨੁਸਾਰਵਧੀਕ ਪੁਲਿਸ ਸੁਪਰਡੈਂਟ (ਏਐਸਪੀ-ਕੋਂਟਾ ਡਿਵੀਜ਼ਨ) ਆਕਾਸ਼ ਰਾਓ ਗਿਰੇਪੁੰਜੇ ਅਤੇ ਹੋਰ ਪੁਲਿਸ ਕਰਮਚਾਰੀ ਕੋਂਟਾ-ਏਰਾਬੋਰ ਰੋਡ ਤੇ ਪੈਦਲ ਗਸ਼ਤ ਕਰ ਰਹੇ ਸਨ। ਉਸ ਸਮੇਂ ਇਹ ਧਮਾਕਾ ਹੋਇਆ। ਆਈਈਡੀ ਧਮਾਕੇ ਵਿੱਚ ਏਐਸਪੀ ਆਕਾਸ਼ ਰਾਓ ਗਿਰੇਪੁੰਜੇ ਸ਼ਹੀਦ ਹੋ ਗਏ ਹਨ। ਉਹਨਾਂ ਦੇ ਸਮੇਤ ਕਈ ਪੁਲਿਸ ਅਧਿਕਾਰੀ ਅਤੇ ਜਵਾਨ ਬੁਰੇ ਹਾਲ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀ ਜਵਾਨਾਂ ਨੂੰ ਤੁਰੰਤ ਕੋਂਟਾ ਹਸਪਤਾਲ ਲਿਜਾਇਆ ਗਿਆ, ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। 
Exit mobile version