- Home
- Punjab
- ਜਲੰਧਰ ‘ਚ 77 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸਪੋਰਟਸ ਹੱਬ
ਮੋਹਾਲੀ- ਪੰਜਾਬ ਦੀ ਮਾਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜਲਦੀ ਹੀ ਜਲੰਧਰ ਦੇ ਇਤਿਹਾਸਕ ਬਰਲਟਨ ਪਾਰਕ ਵਿਖੇ ਇੱਕ ਮੈਗਾ ਸਪੋਰਟਸ ਹੱਬ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ‘ਤੇ ਅੰਦਾਜ਼ਨ ₹77 ਕਰੋੜ ਦੀ ਲਾਗਤ ਆਵੇਗੀ ਅਤੇ ਇਹ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਇਹ ਖੇਡ ਕੇਂਦਰ ਨਾ ਸਿਰਫ਼ ਸਥਾਨਕ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਅਤੇ ਸਰੋਤ ਪ੍ਰਦਾਨ ਕਰੇਗਾ, ਬਲਕਿ ਪੰਜਾਬ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਨਕਸ਼ੇ ‘ਤੇ ਮਜ਼ਬੂਤੀ ਨਾਲ ਸਥਾਪਿਤ ਕਰੇਗਾ।
ਬਰਲਟਨ ਪਾਰਕ, ਜੋ ਕਦੇ ਪੰਜਾਬ ਦੇ ਖੇਡ ਇਤਿਹਾਸ ਦਾ ਮਾਣ ਸੀ, ਹੁਣ ਇੱਕ ਵਾਰ ਫਿਰ ਖੇਡ ਗਤੀਵਿਧੀਆਂ ਦਾ ਕੇਂਦਰ ਬਣਨ ਜਾ ਰਿਹਾ ਹੈ। ਪ੍ਰਸਤਾਵਿਤ ਸਪੋਰਟਸ ਹੱਬ ਵਿੱਚ ਅਤਿ-ਆਧੁਨਿਕ ਇਨਡੋਰ ਅਤੇ ਆਊਟਡੋਰ ਖੇਡ ਸਹੂਲਤਾਂ, ਓਲੰਪਿਕ ਸਟੈਂਡਰਡ ਟਰੈਕ, ਫਿੱਟਨੈੱਸ ਸਿਖਲਾਈ ਕੇਂਦਰ, ਅਤਿ-ਆਧੁਨਿਕ ਜਿਮ ਅਤੇ ਕੋਚਿੰਗ ਸਹੂਲਤਾਂ ਹੋਣਗੀਆਂ