ਜਗਨਨਾਥ ਪੁਰੀ ਰੱਥ ਯਾਤਰਾ ਵਿੱਚ ਮਚੀ ਭਗਦੜ, 3 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ

ਮੁਹਾਲੀ –  ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਰੱਥ ਯਾਤਰਾ ਵਿੱਚ ਅਚਾਨਕ ਭਗਦੜ ਮਚ ਗਈ, ਜਿਸ ਕਾਰਨ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਓਡੀਸ਼ਾ ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 4 ਤੋਂ 5 ਵਜੇ ਦੇ ਵਿਚਕਾਰ ਵਾਪਰਿਆ। ਪੁਲਿਸ ਅਨੁਸਾਰਗੁੰਡੀਚਾ ਮੰਦਰ ਦੇ ਨੇੜੇ ਸਾਰਧਾਬਲੀ ਵਿੱਚ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ ਸਨ। ਅਚਾਨਕ ਸ਼੍ਰੀ ਗੁੰਡੀਚਾ ਮੰਦਰ ਦੇ ਸਾਹਮਣੇ ਸ਼ਰਧਾਲੂਆਂ ਵਿੱਚ ਭਗਦੜ ਮਚ ਗਈ।  

29 ਜੂਨ ਨੂੰ ਰਵਾਇਤੀ ਪਹੰਡੀ ਸੰਮੇਲਨ ਵਿੱਚ ਭਗਵਾਨ ਬਲਭਦਰਭਗਵਾਨ ਜਗਨਨਾਥ ਤੇ ਦੇਵੀ ਸੁਭਦਰਾ ਨੂੰ ਗੁੰਡੀਚਾ ਮੰਦਰ ਦੇ ਗਰਭ ਗ੍ਰਹਿ ਵਿੱਚ ਲਿਜਾਇਆ ਜਾ ਰਿਹਾ ਸੀ। ਜਿਸ ਦੌਰਾਨ ਭਗਦੜ ਮਚ ਗਈ ਤੇ 3 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਰੱਥ ਦੀ ਰੱਸੀ ਅਤੇ ਭਗਵਾਨ ਦੀ ਮੂਰਤੀ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਸਨ। 28 ਜੂਨ ਨੂੰ ਵੀ ਜਗਨਨਾਥ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭੀੜ ਦੇ ਦਬਾਅ ਅਤੇ ਥਕਾਵਟ ਕਾਰਨ ਲਗਭਗ 700 ਤੋਂ ਵੱਧ ਸ਼ਰਧਾਲੂਆਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣਾ ਪਿਆ। ਇਸ ਦੇ ਨਾਲ ਹੀ 200 ਤੋਂ ਵੱਧ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।   

28 ਜੂਨ ਨੂੰ ਬਹੁਤ ਜ਼ਿਆਦਾ ਭੀੜ ਦੇ ਹੋਣ ਕਾਰਨ ਯਾਤਰਾ ਨੂੰ ਮੁਲਤਵੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਇਹ ਯਾਤਰਾ 29 ਜੂਨ ਨੂੰ ਕਰਨ ਦਾ ਤੈਅ ਕੀਤਾ ਗਿਆ। ਪ੍ਰਬੰਧਨ ਨੂੰ ਡਰ ਸੀ ਕਿ ਭੀੜ ਬਹੁਤ ਜ਼ਿਆਦਾ ਹੈ, ਇਸ ਕਾਰਨ ਵਜੋਂ ਕੁਝ ਵੀ ਹੋ ਸਕਦਾ ਹੈ। ਇਸ ਦੌਰਾਨ ਉਹਨਾਂ ਨੂੰ ਜਿਸ ਚੀਜ਼ ਦਾ ਡਰ ਸੀ ਉਹ ਹੀ ਹੋਇਆ, ਜ਼ਿਆਦਾ ਭੀੜ ਕਾਰਨ ਭਗਦੜ ਮਚ ਗਈ ਤੇ ਲੋਕਾਂ ਬੇਕਾਬੂ ਹੋ ਗਏ ਤੇ ਇੱਕ ਦੂਜੇ ਉੱਤੇ ਡਿੱਗ ਗਏ। ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ।
Exit mobile version