- Home
- Punjab
- ਕਪੂਰਥਲਾ ਪੁਲਿਸ ਨੇ ਸੁਲਝਾਇਆ ਬੈਂਕ ਡਕੈਤੀ ਦਾ ਮਾਮਲਾ

ਕਪੂਰਥਲਾ – ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਬੈਂਕ ਡਕੈਤੀ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆl ਪੰਜਾਬ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਡੂੰਘਾਈ ਨਾਲ ਜਾਂਚ ਅਤੇ ਛਾਪੇਮਾਰੀ ਤੋਂ ਬਾਅਦ ਇੱਕ ਸਨਸਨੀਖੇਜ਼ ਘਿਨਾਉਣੇ ਮਾਮਲੇ ਨੂੰ ਸੁਲਝਾ ਲਿਆ ਗਿਆ। ਐਸਐਸਪੀ ਕਪੂਰਥਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਰਾਵਲਪਿੰਡੀ ਵਿੱਚ ਪਿੰਡ ਰਿਹਾਣਾ ਜੱਟਾਂ ਵਿਖੇ HDFC ਸ਼ਾਖਾ ਦੇ ਬੈਂਕ ਮੈਨੇਜਰ ਤੋਂ ਸੂਚਨਾ ਮਿਲੀ ਸੀ ਕਿ ਤਿੰਨ ਅਣਪਛਾਤੇ ਵਿਅਕਤੀ ਦੁਪਹਿਰ 3 ਵਜੇ ਦੇ ਕਰੀਬ ਬੈਂਕ ਵਿੱਚ ਆਏ ਅਤੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਕੀਤੀI ਇਸ ਦੇ ਨਾਲ ਹੀ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਵਿੱਚ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਵਾਲੀ ਥਾਂ ਤੋਂ ਲਗਭਗ 150 ਮੀਟਰ ਤੱਕ ਸੀਸੀਟੀਵੀ ਫੁਟੇਜ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ ।ਬੈਂਕ ਅਧਿਕਾਰੀਆਂ ਨੇ ਆਪਣੀ ਜਾਂਚ ਤੋਂ ਬਾਅਦ ਦੱਸਿਆ ਕਿ ਮੁਲਜ਼ਮਾਂ ਦੁਆਰਾ ਕੁੱਲ 38,34,900 ਰੁਪਏ ਲੁੱਟੇ ਗਏ ਸਨ। ਵਿਸਥਾਰਤ ਜਾਂਚ ਕਰਦੇ ਹੋਏ, ਕਪੂਰਥਲਾ ਪੁਲਿਸ ਨੇ ਇੱਕ ਗੁਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕਾਹਲਵਾਂ, ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਨਿਸ਼ਾਨਾ ਬਣਾਇਆ।
ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ ਉਕਤ ਦੋਸ਼ੀ ਨੂੰ 07-06-2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੁੱਟੀ ਗਈ ਕੁੱਲ ਨਕਦੀ ਵਿੱਚੋਂ, ਮੁਲਜ਼ਮ ਤੋਂ ਉਸਦੇ ਖੁਲਾਸੇ ਤੇ 13 ਲੱਖ 10 ਹਜਾਰ ਰੁਪਏ ਅਤੇ ਲੁੱਟ ਕਰਨ ਸਮੇਂ ਵਰਤਿਆ ਗਿਆ ਇੱਕ 7.65mm ਪਿਸਤੌਲ ਬਰਾਮਦ ਕੀਤਾ ਗਿਆ। ਜਾਂਚ ਦੌਰਾਨ ਬਾਕੀ ਦੋ ਮੁਲਜ਼ਮਾਂ ਦੀ ਵੀ ਪਹਿਚਾਣ ਹੋ ਗਈ ਹੈ। ਗੁਰਮਿੰਦਰ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਅਪਰਾਧ ਵਿੱਚ ਵਰਤੀ ਗਈ ਚਿੱਟੀ ਵਰਨਾ ਕਾਰ ਉਹਨਾਂ ਦੋ ਮੁਲਜ਼ਮਾਂ ਵਿੱਚੋ ਇੱਕ ਦੀ ਹੈ ਅਤੇ ਦੋਸ਼ੀਆਂ ਨੇ ਪੁਲਿਸ ਜਾਂਚ ਤੋਂ ਬਚਣ ਲਈ ਅਪਰਾਧ ਤੋਂ ਪਹਿਲਾਂ ਕਾਰ ਨੰਬਰ ਪਲੇਟਾਂ ਬਦਲ ਦਿੱਤੀਆਂ ਸਨ। ਬਾਕੀ ਦੋ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।