- Home
- India
- ਇਰਾਨ ਵਿੱਚ ਫਸੇ ਭਾਰਤੀ ਨਾਗਰਿਕ ਨੂੰ ਆਪ੍ਰੇਸ਼ਨ ਸਿੰਧੂ ਤਹਿਤ ਪਹੁੰਚਾਇਆ ਭਾਰਤ ਸੁਰੱਖਿਅਤ
ਮੋਹਾਲੀ – ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 7ਵਾਂ ਦਿਨ ਹੋ ਚੁੱਕਾ ਹੈ। ਇਹਨਾਂ ਦੋਵਾਂ ਦੇਸ਼ਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਨੇ ਇਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਸਿੰਧੂ ਜਾਰੀ ਕੀਤਾ। ਭਾਰਤ ਸਰਕਾਰ ਅਰਮੇਨੀਆ ਰਾਹੀਂ ਇਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ। 110 ਵਿਦਿਆਰਥੀ 19 ਜੂਨ ਨੂੰ ਸਵੇਰੇ ਭਾਰਤ ਪਹੁੰਚ ਗਏ ਹਨ। ਭਾਰਤ ਸਰਕਾਰ ਨੇ ਨਿਰਵਿਘਨ ਨਿਕਾਸੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਰਾਨੀ ਅਤੇ ਅਰਮੀਨੀਆ ਸਰਕਾਰਾਂ ਦਾ ਧੰਨਵਾਦ ਵੀ ਕੀਤਾ। ਭਾਰਤ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ, “ਪਹਿਲੇ ਕਦਮ ਵਜੋਂ, ਭਾਰਤੀ ਅੰਬੈਸੀ ਨੇ ਉੱਤਰੀ ਇਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਹੈ ਤੇ 17 ਜੂਨ 2025 ਨੂੰ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਅਰਮੀਨੀਆ ਵਿੱਚ ਦਾਖਲ ਹੋਣ ਵਿੱਚ ਸਹਾਇਤਾ ਕੀਤੀ ਹੈ। ਆਪ੍ਰੇਸ਼ਨ ਸਿੰਧੂ ਦੇ ਸ਼ੁਰੂਆਤੀ ਪੜਾਵਾਂ ਦੇ ਹਿੱਸੇ ਦੌਰਾਨ ਵਿਦਿਆਰਥੀ 18 ਜੂਨ 2025 ਨੂੰ ਯੇਰੇਵਨ ਤੋਂ ਰਵਾਨਾ ਹੋਏ ਤੇ 19 ਜੂਨ 2025 ਦੀ ਸਵੇਰ ਨੂੰ ਨਵੀਂ ਦਿੱਲੀ ਪਹੁੰਚੇ।”

ਇਰਾਨ ਵਿੱਚ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਹਿਰਾਨ ਵਿੱਚ ਭਾਰਤੀ ਅੰਬੈਸੀ ਦੀਆਂ ਐਮਰਜੈਂਸੀ ਹੈਲਪਲਾਈਨਾਂ ਨਾਲ ਸੰਪਰਕ ਕਰੋ। ਇਸ ਦੇ ਨਾਲ ਹੀ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੁਆਰਾ ਸਥਾਪਤ 24 ਘੰਟੇ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਸਨ।

ਯੁੱਧ ਨੂੰ ਮੱਦੇਨਜ਼ਰ ਰੱਖਦੇ ਹੋਏ ਤਹਿਰਾਨ ਵਿੱਚ ਭਾਰਤੀ ਅੰਬੈਸੀ ਨੇ 15 ਜੂਨ ਨੂੰ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਸੀ। ਭਾਰਤੀ ਅੰਬੈਸੀ ਨੇ ਸੋਸ਼ਲ ਮੀਡੀਆਂ ਐਕਸ ‘ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਸੀ। ਉਹਨਾਂ ਨੇ ਲਿਖਿਆ ਸੀ ਕਿ ‘ਇਰਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਇਰਾਨ ਵਿੱਚ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਚੌਕਸ ਰਹਿਣ, ਸਾਰੀਆਂ ਬੇਲੋੜੀਆਂ ਗਤੀਵਿਧੀਆਂ ਤੋਂ ਬਚਣ, ਅੰਬੈਸੀ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪਾਲਣਾ ਕਰਨ ਅਤੇ ਸਥਾਨਕ ਅਧਿਕਾਰੀਆਂ ਦੁਆਰਾ ਦੱਸੇ ਗਏ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰ ਸਕਦੇ ਹਨ।‘