ਇਜ਼ਰਾਈਲ ਨੇ ਇਰਾਨ ਨੂੰ ਦਿੱਤੀ ਚੇਤਾਵਨੀ, ਭਾਰਤੀ ਦੂਤਾਵਾਸ ਲਈ ਜਾਰੀ ਹੋਏ ਦਿਸ਼ਾ ਨਿਰਦੇਸ਼

ਮੋਹਾਲੀ  ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਇਜ਼ਰਾਈਲ ਨੇ ਹਮਲੇ ਕਰਨੇ ਸ਼ੁਰੂ ਕੀਤੇ ਜਿਸ ਤੋਂ ਬਾਅਦ ਇਰਾਨ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਰਾਨ ਨੇ ਇਜ਼ਰਾਈਲ ਤੇ ਮਿਜ਼ਾਈਲਾਂ ਦਾਗੀਆਂ ਜਿਸ ਕਾਰਨ ਬਹੁਤ ਨੁਕਸਾਨ ਹੋਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਹੈ। ਆਈਡੀਐਫ ਨੇ ਕਈ ਇਰਾਨी ਫੌਜੀ ਠਿਕਾਣਿਆਂ ਤੇ ਹਵਾਈ ਹਮਲੇ ਕੀਤੇ ਸਨ। ਹਮਲੇ ਵਿੱਚ 20 ਕਮਾਂਡਰਾਂ ਨੂੰ ਸ਼ਹੀਦ ਹੋ ਗਏ ਹਨ, ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਮੁਖੀ ਦੀ ਵੀ ਮੌਤ ਹੋ ਗਈ। ਇਰਾਨ ਨੇ ਇਜ਼ਰਾਈਲ ਤੇ ਹਮਲਾ ਕੀਤਾ ਅਤੇ 100 ਤੋਂ ਵੱਧ ਡਰੋਨ ਦਾਗੇ।

ਇਰਾਨ ਦੇ ਫੌਜੀ ਅੱਡੇ ਤੇ ਧਮਾਕਾ
ਇਜ਼ਰਾਈਲ ਦੇ ਤੇਜ਼ ਹਮਲੇ ਦੌਰਾਨ ਕਰਮਨਸ਼ਾਹ ਪ੍ਰਾਂਤ ਵਿੱਚ ਇੱਕ ਫੌਜੀ ਠਿਕਾਣੇ ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਇਜ਼ਰਾਈਲੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਰਾਨ ਦੇ ਦੋ ਪ੍ਰਮਾਣੂ ਸਥਾਨਾਂਇਸਫਾਹਨ ਅਤੇ ਨਤਾਨਜ਼ ਨੂੰ ਭਾਰੀ ਨੁਕਸਾਨ ਹੋਇਆ ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕੀਤਾ ਦਾਵਾ
ਇਰਾਨ ਦੇ ਉੱਤਰ-ਪੱਛਮੀ ਸ਼ਹਿਰ ਜ਼ੰਜਾਨ ਵਿੱਚ ਇਜ਼ਰਾਈਲੀ ਹਮਲੇ ਵਿੱਚ ਤਿੰਨ ਰੈਵੋਲਿਊਸ਼ਨਰੀ ਗਾਰਡ ਸੈਨਿਕਾਂ ਦੇ ਮਾਰੇ ਗਏ। ਉਹਨਾਂ ਦੇ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਹੁਣ ਆਪਣੇ ਦੇਸ਼ ਨੂੰ ਲੈ ਕੇ ਚਿੰਤਤ ਹਨ।

 ਇਰਾਨ ਦੇ ਦੋ ਹਮਲੇ ਚ ਹੋਏ ਸ਼ਹੀਦ ਜਨਰਲ
ਇਜ਼ਰਾਈਲੀ ਹਮਲਿਆਂ ਵਿੱਚ ਇਰਾਨ ਦੇ ਦੋ ਫੌਜੀ ਜਨਰਲ ਸ਼ਹੀਦ ਹੋ ਗਏ ਹਨ। ਡਿਪਟੀ ਜਨਰਲ ਗੋਲਮਰੇਜ਼ਾ ਮਹਿਰਾਬੀ ਅਤੇ ਡਿਪਟੀ ਆਪ੍ਰੇਸ਼ਨ ਮੇਹਦੀ ਰੱਬਾਨੀ ਦੀ ਮੌਤ ਹੋ ਗਈ ਹੈ।

ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਇਜ਼ਰਾਈਲ ਵਿੱਚ ਭਾਰਤੀ ਅੰਬੈਸੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਇਜ਼ਰਾਈਲ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤੀ ਅੰਬੈਸੀ ਨੇ ਇਜ਼ਰਾਈਲ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਮੁਸ਼ਕਿਲ ਸਮੇਂ ਵਿੱਚ ਭਾਰਤੀਆਂ ਨੂੰ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਭਾਰਤੀ ਅੰਬੈਸੀ ਨੇ ਐਮਰਜੈਂਸੀ ਸਥਿਤੀਆਂ ਲਈ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਜੇਕਰ ਕੋਈ ਮੁਸ਼ਕਲ ਹਾਲਾਤਾਂ ਵਿੱਚ ਫੱਸਦਾ ਹੈ ਤਾਂ ਉਹ ਅੰਬੈਸੀ ਚ ਮਦਦ ਲਈ ਫੋਨ ਕਰ ਸਕਦੇ ਹਨ।

ਈਰਾਨ ਦੇ ਹਵਾਈ ਅੱਡੇ ਤੇ ਕੀਤਾ ਹਮਲਾ
ਈਰਾਨ ਨੇ ਇਜ਼ਰਾਈਲ ਤੇ ਮਿਜ਼ਾਈਲ ਦਾਗ ਕੇ ਹਮਲਾ ਕੀਤਾ ਇਸ ਤੋਂ ਬਾਅਦ ਇਜ਼ਰਾਈਲ ਨੇ ਜਵਾਬ ਦਿੰਦੇ ਹੋਏ ਈਰਾਨ ਦੇ ਹਵਾਈ ਅੱਡੇ ਤੇ ਹਮਲਾ ਕੀਤਾ। ਉਹਨਾਂ ਨੇ ਈਰਾਨ ਦੀ ਫੌਜ ਨਾਲ ਜੁੜੇ ਹਵਾਈ ਅੱਡੇ ਤੇ ਹਮਲਾ ਕੀਤਾ।

ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੂੰ ਬਣਾਇਆ ਨਿਸ਼ਾਨਾ
ਇਰਾਨ ਨੇ ਇਜ਼ਰਾਈਲ ਤੇ ਹਮਲੇ ਦੌਰਾਨ ਮਹੱਤਵਪੂਰਨ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਈਰਾਨ ਨੇ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਇਜ਼ਰਾਈਲ ਤੇ ਹਮਲੇ 3 ਮੌਤਾਂ ਹੋਇਆ
ਇਰਾਨ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ਤੇ ਮਿਜ਼ਾਈਲੀ ਹਮਲਾ ਕੀਤਾ। ਇਜ਼ਰਾਈਲ ਤੇ ਹਮਲੇ ਦੌਰਾਨ 3 ਲੋਕ ਮਾਰੇ ਗਏ ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਵਿੱਚ ਹਮਲੇ ਵਿੱਚ 19 ਲੋਕ ਵੀ ਜ਼ਖਮੀ ਹੋਏ।

ਇਰਾਨ ਦਾ ਹਵਾਈ ਖੇਤਰ ਬੰਦ
ਇੰਡੀਅਨ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਕਾਰਨ ਈਰਾਨ ਦੇ ਆਲੇ-ਦੁਆਲੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਅਜਿਹੀਆਂ ਸਥਿਤੀਆਂ ਵਿੱਚ ਕੁਝ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ।
Exit mobile version