BREAKING

India

ਸ਼ੁਭਾਂਸ਼ੂ ਸ਼ੁਕਲਾ ਐਕਸੀਓਮ-4 ਮਿਸ਼ਨ ਤੋਂ ਹੋਏ ਲਾਈਵ, ਸਾਂਝਾ ਕੀਤਾ ਆਪਣਾ ਅਦਭੁਤ ਅਨੁਭਵ

ਮੁਹਾਲੀ – ਸਪੇਸਐਕਸ ਦੇ ਡ੍ਰੈਗਨ ਪੁਲਾੜ ਯਾਨ ਤੇ ਸਵਾਰ ਐਕਸੀਓਮ ਮਿਸ਼ਨ 4 ਦੇ ਚਾਲਕ ਦਲ ਨੇ ਪਹਿਲੇ ਪੁਲਾੜ ਯਾਤਰਾ ਦੇ ਅਨੁਭਵ ਦੇ ਲਾਈਵ ਅਪਡੇਟਸ ਸਾਂਝੇ ਕੀਤੇ ਹਨ। ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀ 25 ਜੂਨ ਨੂੰ ਐਕਸੀਓਮ-4 ਲਾਂਚ ਕੀਤਾ ਗਿਆ ਸੀ। ਸ਼ੁਭਾਂਸ਼ੂ ਸ਼ੁਕਲਾ ਆਪਣੇ ਪੁਲਾੜ ਮਿਸ਼ਨ ਐਕਸੀਓਮ-4 ਨਾਲ 3 ਮੈਂਬਰਾਂ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵੱਲ ਵਧ ਰਹੇ ਹਨ। ਭਾਰਤੀ ਹਵਾਈ ਸੈਨਾ (IAF) ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਆਪਣਾ ਸ਼ਾਨਦਾਰ ਅਨੁਭਵ ਸਾਂਝਾ ਕੀਤਾ। ਦੱਸ ਦੇਈਏ ਕਿ ਪੁਲਾੜ 14 ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਰਹੇਗਾ।  

ਪੁਲਾੜ ਯਾਨ 26 ਜੂਨ ਨੂੰ ਸ਼ਾਮ 4.30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ‘ਤੇ ਡੌਕ ਕਰੇਗਾ। ਲਗਭਗ 28 ਘੰਟਿਆਂ ਦੀ ਯਾਤਰਾ ਤੋਂ ਬਾਅਦਐਕਸੀਓਮ-4 ਮਿਸ਼ਨ ਨੂੰ ਲੈ ਕੇ ਜਾਣ ਵਾਲਾ ਡ੍ਰੈਗਨ ਪੁਲਾੜ ਯਾਨ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ ਆਈਐਸਐਸ ਤੇ ਡੌਕ ਕਰੇਗਾ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ, “ਜਦੋਂ ਮੈਂ ਇੱਥੇ ਆਪਣੇ ਸਾਥੀ ਪੁਲਾੜ ਯਾਤਰੀਆਂ ਨਾਲ ਬੈਠਾਤਾਂ ਇਹ ਅਹਿਸਾਸ ਬਹੁਤ ਰੋਮਾਂਚਕ ਸੀ। ਜਦ ਮੈਂ ਲਾਂਚਪੈਡ ਤੇ ਬੈਠਾ ਤਾਂ ਮੇਰੀ ਸਿਰਫ਼ ਇੱਕ ਹੀ ਇੱਛਾ ਸੀ ਕੀ ਜਲਦ ਹੀ ਅਸੀਂ ਇਸ ਮਿਸ਼ਨ ਨੂੰ ਲਾਂਚ ਕਰੀਏ। ਜਿਵੇਂ ਹੀ ਲਾਂਚ ਹੋਇਆਉਦੋਂ ਇੱਕ ਵੱਖਰਾ ਅਨੁਭਵ ਮਹਿਸੂਸ ਹੋਇਆ ਸੀ। ਉਹ ਪਲ ਬਹੁਤ ਹੀ ਜਾਦੂਈ ਸੀ।” ਸ਼ੁਭਾਂਸ਼ੂ ਸ਼ੁਕਲਾ ਨੇ ਇਸਨੂੰ ਸਿਰਫ਼ ਆਪਣੀ ਨਿੱਜੀ ਪ੍ਰਾਪਤੀ ਨਹੀਂ ਮੰਨਿਆ ਹੈ। ਉਹਨਾਂ ਨੇ ਇਸਨੂੰ “ਸਮੂਹਿਕ ਪ੍ਰਾਪਤੀ” ਕਿਹਾ ਅਤੇ ਮਿਸ਼ਨ ਟੀਮ ਦਾ ਧੰਨਵਾਦ ਕੀਤਾ।
 


ਸ਼ੁਭਾਂਸ਼ੂ ਸ਼ੁਕਲਾ ਨੇ ਵੀ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਕਿਹਾ ਕਿ, “ਨਮਸਕਾਰ ਮੇਰੇ ਪਿਆਰੇ ਦੇਸ਼ ਵਾਸੀਓਇਹ ਯਾਤਰਾ ਬਹੁਤ ਖਾਸ ਹੈ। ਅਸੀਂ 41 ਸਾਲਾਂ ਬਾਅਦ ਪੁਲਾੜ ਵਿੱਚ ਵਾਪਸ ਆਏ ਹਾਂ। ਮੇਰੇ ਮੋਢਿਆਂ ਤੇ ਤਿਰੰਗਾ ਮੈਨੂੰ ਬਹੁਤ ਮਾਣ ਮਹਿਸੂਸ ਕਰਵਾਉਂਦਾ ਹੈ ਅਤੇ ਤਿਰੰਗਾ ਇਹ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਹਰ ਸਮੇਂ ਮੇਰੇ ਨਾਲ ਹੋ। ਇਹ ਯਾਤਰਾ ਸਿਰਫ਼ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਬਾਰੇ ਨਹੀਂ ਹੈ। ਇਹ ਭਾਰਤ ਦੇ ਮਨੁੱਖੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਹੈ।”

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds