IPL ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਿੰਕੂ ਸਿੰਘ ਅਤੇ ਪ੍ਰਿਆ ਦੀ ਅੱਜ ਹੋਵੇਗੀ ਮੰਗਣੀ

ਚੰਡੀਗੜ੍ਹ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਦੀ ਮੰਗਣੀ ਅੱਜ ਹੋਵੇਗੀ। ਰਿੰਕੂ ਸਿੰਘ ਨੇ ਬਹੁਤ ਘੱਟ ਸਮੇਂ ਵਿੱਚ ਉਪਲਬਧੀ ਹਾਸਲ ਕੀਤੀ ਹੈ। ਰਿੰਕੂ ਸਿੰਘ ਨੇ IPL ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਰਖੀਆਂ ਬਟੋਰੀਆਂ ਹਨ। ਰਿੰਕੂ ਸਿੰਘ ਆਪਣੀ ਬਚਪਨ ਦੀ ਮਹਿਲਾ ਮਿੱਤਰ ਪ੍ਰਿਆ ਸਰੋਜ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਰਿੰਕੂ ਅਤੇ ਪ੍ਰਿਆ ਦੀ ਮੰਗਣੀ ਅੱਜ ਹੋਵੇਗੀ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਅਖਿਲੇਸ਼ ਯਾਦਵਸੰਸਦ ਮੈਂਬਰ ਡਿੰਪਲ ਯਾਦਵ ਤੇ ਜਯਾ ਬੱਚਨ ਵਰਗੇ ਵੱਡੀਆਂ ਹਸਤੀਆਂ ਦੇ ਨਾਲ ਹੀ ਕ੍ਰਿਕਟਰ ਤੇ ਹੋਰ ਵੀ ਮਸ਼ਹੂਰ ਹਸਤੀਆਂ ਸਗਾਈ ਵਿੱਚ ਸ਼ਾਮਲ ਹੋਣਗੀਆਂ । ਦੱਸ ਦੇਈਏ ਕਿ ਰਿੰਕੂ ਸਿੰਘ ਅਤੇ ਪ੍ਰਿਆ ਸਰੋਜ ਦੀ ਮੰਗਣੀ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਉਹਨਾਂ ਦੀ ਮੰਗਣੀ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਨਾਲ ਹੋਰ ਵੀ ਵੀਆਈਪੀ ਲੋਕ ਸ਼ਾਮਲ ਹੋ ਸਕਦੇ ਹਨ। ਰਿੰਕੂ ਤੇ ਪ੍ਰਿਆ ਦੀ ਮੰਗਣੀ ਲਖਨਊ ਚ ਹੋ ਰਹੀ ਹੈ

ਆਈਪੀਐਲ ਚ ਸ਼ਾਨਦਾਰ ਗੇਂਦਬਾਜ਼ੀ ਨਾਲ ਬਟੋਰੀਆਂ ਸੁਰਖੀਆਂ

ਰਿੰਕੂ ਆਈਪੀਐਲ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਟੀਮ ਵਜੋਂ ਖੇਡਿਆ ਹੈ। ਰਿੰਕੂ ਉਸ ਸਮੇਂ ਸੁਰਖੀਆਂ ਚ ਆਏ ਜਦ ਰਿੰਕੂ ਨੇ ਆਈਪੀਐਲ ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਿੰਕੂ ਸਿੰਘ ਨੇ ਕਈ ਵਾਰ ਆਪਣੀ ਟੀਮ ਨੂੰ ਜਿੱਤ ਹਾਸਿਲ ਕਰਵਾਈ।  ਰਿੰਕੂ ਨੂੰ ਭਾਰਤੀ ਟੀ-20 ਟੀਮ ਵਿੱਚ ਖੇਡਣ ਦਾ ਮੌਕਾ ਮਿਲਿਆ। ਕੁਝ ਹੀ ਸਾਲਾਂ ਵਿੱਚ ਰਿੰਕੂ ਕ੍ਰਿਕਟ ਦਾ ਉੱਭਰਦਾ ਸਿਤਾਰਾ ਬਣ ਗਏ।

ਰਿੰਕੂ ਅਤੇ ਪ੍ਰਿਆ ਦਾ ਇਸ ਦਿਨ ਹੋਵੇਗਾ ਵਿਆਹ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਆ ਸਰੋਜ ਤੇ ਰਿੰਕੂ ਸਿੰਘ ਦੀ ਮੰਗਣੀ ਅੱਜ ਯਾਨੀ ਕਿ 8 ਜੂਨ ਨੂੰ ਹੋ ਰਹੀ ਹੈ। ਉਹਨਾਂ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਵਿਆਹ 18 ਨਵੰਬਰ2025 ਨੂੰ ਹੋਵੇਗਾ, ਉਹ ਦੋਵੇਂ ਵਾਰਾਣਸੀ ਚ ਵਿਆਹ ਕਰਨਗੇ।
 
Exit mobile version