ਕਪਿਲ ਸ਼ਰਮਾ ਸ਼ੋਅ ਵਿੱਚ ਸਿੱਧੂ ਮੁੜ ਸ਼ਾਮਲ ! ਕਿਹਾ “ਹੋਈ ਘਰ ਵਾਪਸੀ”

ਚੰਡੀਗੜ੍ਹ :  ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਉਣ ਵਾਲੇ ਸੀਜ਼ਨ ਵਿੱਚ ਨਵਜੋਤ ਸਿੰਘ ਸਿੱਧੂ ਇੱਕ ‘ਸਥਾਈ ਮਹਿਮਾਨ’ ਵਜੋਂ ਵਾਪਸੀ ਕਰਨਗੇ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਨਵਜੋਤ ਸਿੰਘ ਸਿੱਧੂ, ਅਰਚਨਾ ਪੂਰਨ ਸਿੰਘ ਨਾਲ ਜੱਜ ਦੀ ਸੀਟ ਸਾਂਝੀ ਕਰਨਗੇ। ਨਵਜੋਤ ਸਿੰਘ ਸਿੱਧੂ ਦੀ ਨੈੱਟਫਲਿਕਸ ‘ਤੇ ਇਹ ਪਹਿਲੀ ਪੇਸ਼ਕਾਰੀ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ‘ਕਾਮੇਡੀ ਨਾਈਟਸ ਦਿ ਕਪਿਲ’ ਵਿੱਚ ਜੱਜ ਰਹਿ ਚੁੱਕੇ ਹਨ। ਉਹਨਾਂ ਦੇ ਵਾਪਸ ਆਉਣ ਦੀ ਜਾਣਕਾਰੀ ਨੈੱਟਫਲਿਕਸ ਪਲੇਟਫਾਰਮ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਦੇ ਨਾਲ ਇਹ ਐਲਾਨ ਕੀਤਾ।
ਨਵਜੋਤ ਸਿੰਘ ਸਿੱਧੂ ਕਪਿਲ ਦੇ ਸ਼ੋਅ ਵਿੱਚ ਆ ਰਹੇ ਹਨ ਪਰ ਦੱਸ ਦੇਈਏ ਕਿ ਅਰਚਨਾ ਪੂਰਨ ਵੀ ਨੈੱਟਫਲਿਕਸ ‘ਤੇ ਆਪਣੀ ਜੱਜ ਦੀ ਸੀਟ ਸਾਂਝੀ ਕਰਨਗੇ। ਕਪਿਲ ਸ਼ਰਮਾ ਨੇ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਸਿੱਧੂ ਦੀ ਵਾਪਸੀ ਦੇ ਬਾਰੇ ਗੱਲ ਕਰਦੇ ਹੋਏ ਕਿਹਾ, ‘‘ਮੈਂ ਵਾਅਦਾ ਕੀਤਾ ਸੀ ਕਿ ਸਾਡਾ ਪਰਿਵਾਰ ਵਧੇਗਾ ਅਤੇ ਸੀਜ਼ਨ ਦੇ ਵਿੱਚ ਸ਼ਾਈਰੀ ਤੇ ਹਾਸੇ ਦੋਵੇਂ ਹੀ ਬਣੇ ਰਹਿਣਗੇ। ਇਹਨਾਂ ਦੋਵਾਂ ਨਾਲ ਸ਼ੋਅ ਹੋਰ ਜ਼ਿਆਦਾ ਦਿਲਚਸਪ ਹੋ ਜਾਵੇਗਾ।’ ਇਸ ਤੋਂ ਬਾਅਦ ਸਿੱਧੂ ਨੇ ਕਿਹਾ, ‘‘ਸ਼ੋਅ ਵਿੱਚ ਵਾਪਸੀ ਕਰਨਾ, ਮੈਨੂੰ ਘਰ ਵਾਪਸ ਆਉਣ ਵਰਗਾ ਮਹਿਸੂਸ ਹੋ ਰਿਹਾ ਹੈ ਤੇ ਇਸ ਸ਼ੋਅ ਦਾ ਹਿੱਸਾ ਹੋਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’
Exit mobile version