
ਮੋਹਾਲੀ – ਇੱਕ ਪਾਸੇ ਜਿੱਥੇ ਇਜ਼ਰਾਈਲ ਤੇ ਇਰਾਨ ਵਿਚਾਲੇ ਤਣਾਅ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਹੁਣ ਯੂਕਰੇਨ ‘ਤੇ ਇਕ ਵਾਰ ਫਿਰ ਰੂਸ ਨੇ ਹਮਲਾ ਕੀਤਾ ਹੈ, ਜਿਸ ਕਾਰਨ ਮਾਹੌਲ ਜ਼ਿਆਦਾ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਨੇ ਮਿਜ਼ਾਈਲ ਤੇ ਡਰੋਨ ਨਾਲ ਹਮਲਾ ਕੀਤਾ। 16 ਜੂਨ ਦੀ ਰਾਤ ਤੇ 17 ਜੂਨ ਦੀ ਸਵੇਰ ਨੂੰ ਇਸ ਹਮਲੇ ਦੌਰਾਨ 20 ਲੋਕ ਜ਼ਖਮੀ ਹੋ ਗਏ ਹਨ। ਇਹਨਾਂ 20 ਲੋਕਾਂ ਵਿਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ G-7 ਸੰਮੇਲਨ ਲਈ ਕਨੇਡਾ ਵਿੱਚ ਮੰਤਰੀਆਂ ਦਾ ਇੱਕਠ ਹੋ ਰਿਹਾ ਸੀ। ਕੀਵ ਵਿੱਚ ਐਮਰਜੈਂਸੀ ਸੇਵਾਵਾਂ ਦੇ ਨਾਲ ਰਾਹਤ ਤੇ ਬਚਾਅ ਕਾਰਜ ਜਾਰੀ ਕਰ ਦਿੱਤੇ ਗਏ ਹਨ। ਹਮਲੇ ਦੌਰਾਨ ਧਮਾਕਿਆਂ ਕਾਰਨ ਇਮਾਰਤਾਂ ਅਤੇ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ ਕਈ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਤਬਾਹ ਕਰ ਦਿੱਤਾ। ਪਰ ਉਹ ਲਗਾਤਾਰ ਹਮਲਾ ਕਰ ਰਹੇ ਸਨ ਜਿਸ ਦੇ ਚੱਲਦੇ ਕੁਝ ਇਮਾਰਤਾਂ ‘ਤੇ ਮਿਜ਼ਾਈਲਾਂ ਡਿੱਗੀਆ, ਇਸ ਬਾਬਤ ਬਹੁਤ ਨੁਕਸਾਨ ਹੋਇਆ। ਰੂਸੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਯੂਕਰੇਨੀ ਸੁਰੱਖਿਆ ਏਜੰਸੀ ਦੇ ਜਵਾਬ ਵਿੱਚ ਮਾਸਕੋ ਨੇ ਹਮਲਿਆਂ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ।
G-7 ਸੰਮੇਲਨ
G-7 ਸੰਮੇਲਨ ‘ਚ ਦੁਨੀਆ ਤੋਂ ਮੰਤਰੀ, ਰਾਸ਼ਟਰਪਤੀ ਸਾਰੇ ਇੱਕਠੇ ਹੋ ਰਹੇ ਹਨ। ਉੱਥੇ ਦੂਜੇ ਪਾਸੇ ਇਰਾਨ ਤੇ ਇਜ਼ਰਾਈਲ ਅਤੇ ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਸ਼ੁਰੂ ਹੋ ਰਿਹਾ ਹੈ। ਇਹਨਾਂ ਸਭ ਤਣਾਅ ਦੇ ਚੱਲਦੇ ਹੋਏ G-7 ਸੰਮੇਲਨ ਤੋਂ ਡੌਨਲਡ ਟਰੰਪ ਨੂੰ ਵਾਪਸ ਜਾਣਾ ਪਿਆ। ਇਸ ਵਿਚਕਾਰ ਖ਼ਬਰ ਆ ਰਹੀ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਕੈਨੇਡਾ ਵਿੱਚ ਚੱਲ ਰਹੇ G-7 ਸੰਮੇਲਨ ‘ਚ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। G-7 ਸੰਮੇਲਨ ‘ਚ ਯੂਕਰੇਨ ਦੇ ਰਾਸ਼ਟਰਪਤੀ ਹੋਰ ਵਿਸ਼ਵ ਨੇਤਾਵਾਂ ਨੂੰ ਮਿਲਣਗੇ ਅਤੇ ਰੂਸ ਵਿਰੁੱਧ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ।