ਪ੍ਰਧਾਨ ਮੰਤਰੀ ਮੋਦੀ ਨੇ G-7 ਸੰਮੇਲਨ ‘ਚ ਲਿਆ ਹਿੱਸਾ, ਜਾਣੋ ਕਿਹੜੇ ਮੁੱਦਿਆਂ ‘ਤੇ ਕੀਤੀ ਚਰਚਾ

ਮੋਹਾਲੀ  – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸਕੈਨੇਡਾ ਅਤੇ ਕ੍ਰੋਏਸ਼ੀਆ ਇਹਨਾਂ ਦੇਸ਼ਾ ਦੇ ਦੌਰੇ ਤੇ ਹਨ। ਨਰਿੰਦਰ ਮੋਦੀ ਦੌਰੇ ਦੌਰਾਨ ਕਈ ਅੰਤਰਰਾਸ਼ਟਰੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਉਹਨਾਂ ਵੱਲੋ ਵੱਖ-ਵੱਖ ਗਲੋਬਲ ਫੋਰਮਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਨਰਿੰਦਰ ਮੋਦੀ ਕਨੇਡਾ ਦੇ G-7 ਸੰਮੇਲਨ ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਕਨੇਡਾ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ। ਇਸ ਤੋਂ ਬਾਅਦਮੋਦੀ ਨੇ ਕਈ ਗਲੋਬਲ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਨਰਿੰਦਰ ਮੋਦੀ ਨੇ ਰਾਸ਼ਟਰਪਤੀਆਂ ਨਾਲ ਕੀਤੀ ਮੁਲਾਕਾਤ

ਨਰਿੰਦਰ ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ, ਕੋਰੀਆ ਗਣਰਾਜ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਕਿਹਾ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G-7 ਸੰਮੇਲਨ ਚ ਸ਼ਾਮਲ ਹੁੰਦੇ ਦੌਰਾਨ ਖੁਸ਼ੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਭਾਰਤ ਨੂੰ G-7 ਵਿੱਚ ਸੱਦਾ ਦਿੱਤਾ। 2015 ਤੋਂ ਬਾਅਦ ਇੱਕ ਵਾਰ ਫਿਰ ਕਨੇਡਾ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਇਸ ਦੇ ਨਾਲ ਹੀ ਇੱਥੋਂ ਦੇ ਲੋਕਾਂ ਨਾਲ ਜੁੜਨਾ ਵੀ ਮੇਰੇ ਲਈ ਖੁਸ਼ੀ ਦੀ ਗੱਲ ਹੈ।”

ਭਾਰਤ-ਕੈਨੇਡਾ ਦੇ ਸੁਧਰੇ ਸਬੰਧ

G-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਜਰ ਮੋਦੀ ਤੇ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬੇਹਤਰ ਬਣਾਉਣ ਤੇ ਚਰਚਾ ਕੀਤੀ ਗਈ। ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਕਈ ਨਵੇਂ ਨਿਯਮਾਂ ਤੇ ਗੱਲ ਕੀਤੀ। ਦੋਵਾਂ ਦੇਸ਼ਾਂ ਵੱਲੋਂ ਵਧਾਏ ਕਦਮਾਂ ਨੂੰ ਭਾਰਤ ਅਤੇ ਕੈਨੇਡਾ ਦੇ ਨਾਗਰਿਕਾਂ ਲਈ ਲਾਭਦਾਇਕ ਮੰਨਿਆ ਗਿਆ ਹੈ। ਭਾਰਤ ਤੇ ਕਨੇਡਾ ਵਿਚਕਾਰ ਸਹਿਯੋਗਵਪਾਰਕ ਸਬੰਧਆਰਥਿਕ ਵਿਕਾਸ ਵਰਗੇ ਵੱਡੇ ਮੁੱਦਿਆਂ ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਨਰਿੰਜਰ ਮੋਦੀ ਨੇ ਕਨੇਡਾ ਦੀ ਫੇਰੀ ਸਮਾਪਤ ਕਰਕੇ ਜੀ-7 ਦਾ ਦੌਰਾ ਸਮਾਪਤ ਕੀਤਾ।
Exit mobile version