ਥਾਈਲੈਂਡ ਦੀ ਪ੍ਰਧਾਨ ਮੰਤਰੀ ਨੂੰ ਕੰਬੋਡੀਆ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਨਾ ਪਿਆ ਮਹਿੰਗਾ, ਲੱਗਾ ਵੱਡਾ ਝਟਕਾ

ਮੁਹਾਲੀ –  ਥਾਈਲੈਂਡ ਦੀ ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਾਟੋਂਗਟੋਰਨ ਸ਼ਿਨਾਵਾਤਰਾ ਦੀ ਇੱਕ ਫੋਨ ਕਾਲ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨਾਲ ਹੀ ਆਪਣਾ ਅਹੁਦਾ ਗੁਆ ਦਿੱਤਾ ਹੈ। ਥਾਈਲੈਂਡ ਦੀ ਇੱਕ ਸੰਵਿਧਾਨਕ ਅਦਾਲਤ ਨੇ ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਨੂੰ ਅਸਥਾਈ ਤੌਰ ਤੇ ਅਹੁਦੇ ਤੋਂ ਮੁਅੱਤਲ ਕਰਨ ਦਾ ਫ਼ੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਇਹ ਕਾਲ ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਹੁਨ ਸੇਨ ਨਾਲ ਸਬੰਧਤ ਸੀ। ਇਸ ਕਾਲ ਦੌਰਾਨ ਕੁਝ ਸੰਵੇਦਨਸ਼ੀਲ ਗੱਲਾਂ ਕਥਿਤ ਤੌਰ ਤੇ ਸਾਹਮਣੇ ਆਈਆਂਜਿਸ ਕਾਰਨ ਵਿਵਾਦ ਵਧ ਗਿਆ।

ਤੁਹਾਨੂੰ ਦੱਸ ਦੇਈਏ ਕਿ ਥਾਈਲੈਂਡ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਵਿਰੁੱਧ ਪਟੀਸ਼ਨ ਸਵੀਕਾਰ ਕਰ ਲਈ ਸੀ। ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਸਨ। ਅਦਾਲਤ ਨੇ ਬਹੁਮਤ ਨਾਲ ਉਨ੍ਹਾਂ ਨੂੰ ਤੁਰੰਤ ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਦੇ ਅਹੁਦੇ ਤੋਂ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਹ ਸਾਰਾ ਵਿਵਾਦ 15 ਜੂਨ ਨੂੰ ਸ਼ੁਰੂ ਹੋਇਆ ਹੈ, ਜਦ ਕੰਬੋਡੀਆ ਤੋਂ ਇੱਕ ਫੋਨ ਕਾਲ ਸਾਹਮਣੇ ਆਇਆ। ਥਾਈਲੈਂਡ ਦੀ ਪ੍ਰਧਾਨ ਮੰਤਰੀ ਪਾਟੋਂਗਟੋਰਨ ਸ਼ਿਨਾਵਾਤਰਾ ਕੰਬੋਡੀਆ ਦੇ ਸਾਬਕਾ ਪ੍ਰਧਾਨ ਮੰਤਰੀ ਹੁਨ ਸੇਨ ਨਾਲ ਫ਼ੋਨ ਤੇ ਗੱਲਬਾਤ ਕਰ ਰਹੇ ਸਨ।

ਉਹਨਾਂ ਨੇ ਥਾਈ ਫੌਜ ਦੇ ਇੱਕ ਚੋਟੀ ਦੇ ਕਮਾਂਡਰ ਦੀ ਆਲੋਚਨਾ ਕੀਤੀ। ਕੁਝ ਹੋਰ ਵੀ ਵਿਵਾਦਤ ਗੱਲਾਂ ਹੋਈਆਂ ਤੇ ਇਹ ਕਾਲ ਲੀਕ ਹੋ ਗਈ। ਕਿਹਾ ਜਾ ਰਿਹਾ ਹੈ ਕਿ ਇਹ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਇੱਕ ਕੂਟਨੀਤਕ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਇਸ ‘ਤੇ ਉਹਨਾਂ ਦਾ ਉਲਟ ਪ੍ਰਭਾਵ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਥਾਈਲੈਂਡ ਵਿੱਚ ਫੌਜ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਇਸ ਲਈ ਫੌਜ ਤੇ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਕਾਰਨ ਥਾਈਲੈਂਡ ਵਿੱਚ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ।
Exit mobile version