ਟਰੰਪ ਦੇ ਖਿਲਾਫ਼ ਸੜਕਾਂ ‘ਤੇ ਉਤਰੇ ਲੋਕ, ਟਰੰਪ ਵੀ ਆਪਣੇ ਸਟੈਂਡ ‘ਤੇ ਕਾਇਮ

ਮੋਹਾਲੀ : ਅਮਰੀਕਾ ‘ਚ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਖਿਲਾਫ਼ ਹਿੰਸਾ ਲਈ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ ਹਨ। ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਰਬੜ ਬੂਲੇਟ ਅਤੇ ਅਥਰੂ ਗੈਸ ਦੇ ਗੋਲੇ ਛੱਡੇ  ਗਏ। ਪ੍ਰਦਰਸ਼ਨਕਾਰੀਆ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਕਾਰਾਂ ਨੂੰ ਅੱਗ ਲਗਾ ਦਿੱਤੀ ਹੈ। ਕੁਝ ਪ੍ਰਦਰਸ਼ਨਕਾਰੀ ਜਲ ਰਹੀਆਂ ਕਾਰਾਂ ‘ਤੇ ਖੜੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਸ਼ਹਿਰ ‘ਚ ਜਗ੍ਹਾ-ਜਗ੍ਹਾ ਧੂੰਆਂ ਤੇ ਤਣਾਅਪੂਰਕ ਮਾਹੌਲ ਬਣਿਆ ਰਿਹਾ। ਇਸ ਦੇ ਨਾਲ ਹੀ ਤੇਜ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੂੰ ਕੁਝ ਫੈਸਲੇ ਲੈਣੇ ਪਏ।
ਇਹਨਾਂ ਘਟਨਾਵਾਂ ਦੇ ਬਾਅਦ ਮੇਅਰ ਕੈਰਨ ਬਾਸ ਨੇ 10 ਜੂਨ ਦੀ ਰਾਤ ਨੂੰ ਸ਼ਹਿਰ ਦੇ ਕੁਝ ਹਿੱਸਿਆਂ ‘ਚ ਕਰਫਿਊ ਲਗਾ ਦਿੱਤਾ ਤਾਂ ਕਿ ਲੋਕ ਘਰਾਂ ‘ਚ ਰਹਿਣ ਅਤੇ ਸਰੁੱਖਿਅਤ ਰਹਿਣ। ਇਸ ਦੌਰਾਨ ਹੀ ਡੋਨਾਲਡ ਟਰੰਪ ਨੇ ਸ਼ਹਿਰ ਵਿੱਚ 2,000 ਨੈਸ਼ਨਲ ਗਾਰਡ ਸੈਨਿਕਾਂ ਦੇ ਨਾਲ ਮਰੀਨਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਸਥਾਨਕ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ, ਉੱਥੇ ਫੌਜੀ ਮੌਜੂਦਗੀ ਨੂੰ ਦੁੱਗਣਾ ਕਰਦੇ ਹੋਏ
2,000 ਵਾਧੂ ਨੈਸ਼ਨਲ ਗਾਰਡ ਕਰਮਚਾਰੀ ਅਤੇ 700 ਮਰੀਨਾਂ ਨੂੰ ਲਾਸ ਏਂਜਲਸ ਭੇਜਣ ਦਾ ਆਦੇਸ਼ ਦਿੱਤਾ ਹੈ।
9 ਜੂਨ ਨੂੰ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ‘ਤੇ ਸ਼ਾਂਤਮਈ ਸਨ। 10 ਜੂਨ ਸਵੇਰੇ ਸੈਂਟਰ ਦੇ ਬਾਹਰ ਗਾਰਡ ਫੌਜਾਂ ਨੂੰ ਦੇਖਿਆ ਗਿਆ।  ਲਾਸ ਏਂਜਲਸ ਵਿੱਚ ਅਸ਼ਾਂਤੀ ਸੰਘੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਛਾਪਿਆਂ ਤੋਂ ਬਾਅਦ ਸ਼ੁਰੂ ਹੋਈ। ਪ੍ਰਦਰਸ਼ਨਕਾਰੀਆਂ ਨੇ ਹਾਈਵੇਅ ਨੂੰ ਜਾਮ ਦਿੱਤਾ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਹ ਵਿਰੋਧ ਪ੍ਰਦਰਸ਼ਨ ਚਾਰ ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ, ਡਾਊਨਟਾਊਨ ਐਲ ਏ ਦੇ ਕੁਝ ਬਲਾਕਾਂ ‘ਚ ਹੋ ਰਿਹਾ ਹੈ। ਟਰੰਪ ਨੇ ਕਿਹਾ ਕਿ ਪੂਰੀ ਦੁਨੀਆ ਹੁਣ ਦੇਖ ਸਕਦੀ ਹੈ ਕਿ ਕਿਵੇਂ ਬੇਕਾਬੂ ਪ੍ਰਵਾਸ ਅਰਾਜਕਤਾ, ਹਫੜਾ-ਦਫੜੀ ਅਤੇ ਅਸੁਰੱਖਿਆ ਫੈਲਾ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਅਸੀਂ ਲਾਸ ਏਂਜਲਸ ਨੂੰ ਆਜ਼ਾਦ ਕਰਾਵਾਂਗੇ ਅਤੇ ਇਸਨੂੰ ਦੁਬਾਰਾ ਸਾਫ਼, ਸੁਰੱਖਿਅਤ ਅਤੇ ਸੁੰਦਰ ਬਣਾਵਾਂਗੇ।

Exit mobile version