ਚੀਨ ‘ਚ ਹੜ੍ਹ ਨੇ ਮਚਾਈ ਤਬਾਹੀ, 6 ਲੋਕਾਂ ਦੀ ਹੋਈ ਮੌਤ

ਮੁਹਾਲੀ – ਚੀਨ ਵਿੱਚ ਹੜ੍ਹ ਦੇ ਆਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਹੜ੍ਹ ਕੰਟਰੋਲ ਅਧਿਕਾਰੀਆਂ ਨੇ ਹੜ੍ਹ ਕਾਰਨ 6 ਲੋਕਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਕਈ ਨਦੀਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਹੜ੍ਹਾਂ ਨੇ ਕਈ ਨੀਵੇਂ ਇਲਾਕਿਆਂ ਨੂੰ ਡੁੱਬਾ ਦਿੱਤਾ ਹੈ। ਕਈ ਸ਼ਹਿਰਾਂ ਵਿੱਚ ਬੁਨਿਆਦੀ ਢਾਂਚਿਆ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਇਸ ਕਾਰਨ ਸੜਕਾਂ ਬੰਦ ਹੋ ਗਈਆਂ ਤੇ ਲੋਕ ਫਸੇ ਗਏ ਹਨ।

ਬਚਾਅ ਟੀਮਾਂ ਪਾਣੀ ਦੀ ਨਿਕਾਸੀਮਹਾਂਮਾਰੀ ਨੂੰ ਰੋਕਣ ਤੇ ਪ੍ਰਭਾਵਿਤ ਖੇਤਰਾਂ ਨੂੰ ਕੀਟਾਣੂ ਰਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਫ਼ਤ ਤੋਂ ਬਾਅਦ ਦੀ ਰਿਕਵਰੀ ਸ਼ੁਰੂ ਕਰਨ ਅਤੇ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।  25 ਜੂਨ ਨੂੰ ਚੀਨ ਦੇ ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਨੇ ਚੀਨ ਦੇ ਗੁਈਝੌ ਸੂਬੇ ਵਿੱਚ ਆਫ਼ਤ ਰਾਹਤ ਯਤਨਾਂ ਦਾ ਸਮਰਥਨ ਕੀਤਾ ਹੈ। ਸਹਾਇਤਾ ਲਈ 100 ਮਿਲੀਅਨ ਯੂਆਨ ਅਲਾਟ ਕੀਤੇ ਸਨ। ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਨੇ ਕਿਹਾ ਕਿ ਫੰਡਾਂ ਦੀ ਵਰਤੋਂ ਗੁਈਝੌ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ ਲਈ ਕੀਤੀ ਜਾਵੇ। ਇਸ ਦੇ ਨਾਲ ਹੀ ਜਨਤਕ ਸੇਵਾਵਾਂਸੜਕਾਂਹੜ੍ਹ ਕੰਟਰੋਲ ਪ੍ਰਣਾਲੀਆਂਹਸਪਤਾਲਾਂ ਅਤੇ ਸਕੂਲਾਂ ਨੂੰ ਬਹਾਲ ਕਰਨ ਲਈ ਫੰਡਾਂ ਦੀ ਵਰਤੋਂ ਕੀਤੀ ਜਾਵੇ।  

ਰਾਸ਼ਟਰੀ ਵਿਕਾਸ ਅਤੇ ਸੁਧਾਰ ਕਮਿਸ਼ਨ ਨੇ ਕਿਹਾ ਕਿ ਚੀਨ ਵਿੱਚ 100 ਮਿਲੀਅਨ ਯੂਆਨ ਰੱਖੇ ਗਏ ਹਨ ਤਾਂ ਜੋ ਜਲਦੀ ਤੋਂ ਜਲਦੀ ਆਮ ਜੀਵਨ ਬਹਾਲ ਕੀਤਾ ਜਾ ਸਕੇ। ਲਗਾਤਾਰ ਭਾਰੀ ਮੀਂਹ ਅਤੇ ਉੱਪਰਲੇ ਖੇਤਰਾਂ ਵਿੱਚ ਪਾਣੀ ਦੇ ਓਵਰਫਲੋਅ ਕਾਰਨ ਦੱਖਣ-ਪੱਛਮੀ ਚੀਨ ਦੇ ਵਿੱਚ ਦੋ ਕਾਉਂਟੀਆਂ ਵਿੱਚ ਗੰਭੀਰ ਹੜ੍ਹ ਆਏ। ਜਿਸ ਕਾਰਨ ਲੋਕਾਂ ਦੇ ਘਰ ਖਾਲੀ ਕਰਵਾਏ ਜਾ ਰਹੇ ਹਨ।’    
Exit mobile version