ਇਜ਼ਰਾਈਲ ਅਤੇ ਇਰਾਨ ਛੱਡ ਕੇ ਆਸਟ੍ਰੇਲੀਅਨ ਲੋਕ ਜਾਣਾ ਚਾਹੁੰਦੇ ਹਨ ਆਪਣੇ ਦੇਸ਼

ਮੋਹਾਲੀ – ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 6 ਦਿਨ ਹੋ ਚੁੱਕੇ ਹਨ ਪਰ ਹਮਲੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਇਰਾਨ ਰਹਿ ਰਹੇ ਆਸਟ੍ਰੇਲੀਅਨ ਲੋਕ ਦੇਸ਼ ਛੱਡਣਾ ਚਾਹੁੰਦੇ ਹਨ। ਆਸਟ੍ਰੇਲੀਅਨ ਖਜ਼ਾਨਚੀ ਜਿਮ ਚੈਲਮਰਸ ਨੇ 18 ਜੂਨ ਨੂੰ ਕਿਹਾ ਕਿ ਇਜ਼ਰਾਈਲ ਅਤੇ ਇਰਾਨ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਕੋਲ ਸਰਕਾਰੀ ਸਹਾਇਤਾ ਲਈ ਰਜਿਸਟਰ ਕੀਤਾ ਹੈ ਤਾਂ ਕਿ ਇਲਾਕੇ ਨੂੰ ਸੁਰੱਖਿਅਤ ਢੰਗ ਨਾਲ ਛੱਡਿਆ ਜਾ ਸਕੇ।
Exit mobile version