ਪੁਤਿਨ ਨੇ ਯੂਕਰੇਨ ‘ਤੇ ਕਬਜ਼ਾ ਕਰਨ ਦੀ ਦਿੱਤੀ ਧਮਕੀ, ਕਿਹਾ – “ਯੂਕਰੇਨ ਸਾਡਾ ਹੈ”

ਮੁਹਾਲੀ-  ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈਉਨ੍ਹਾਂ ਨੇ ਇਸ ਬਿਆਨ ਵਿੱਚ ਪੂਰੇ ਯੂਕਰੇਨ ਤੇ ਆਪਣਾ ਦਾਅਵਾ ਕੀਤਾ ਹੈ। ਪੁਤਿਨ ਨੇ ਯੂਕਰੇਨ ਤੇ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਦਾਅਵੇ ਨੂੰ ਦੁਹਰਾਇਆ ਤੇ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਲੋਕ ਇਕ ਹਨ। ਉਨ੍ਹਾਂ ਕਿਹਾ ਕਿ ਇਸ ਅਰਥ ਦਾ ਮਤਲਬ ਹੈ ਕਿ ਸਾਰਾ ਯੂਕਰੇਨ ਸਾਡਾ ਹੈ।‘ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸ ਫੌਜਾਂ ਦੁਆਰਾ ਯੂਕਰੇਨ ਦੇ ਸੁਮੀ ਸ਼ਹਿਰ ਦਾ ਕੰਟਰੋਲ ਲੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਯੂਕਰੇਨ ਨੇ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ ਅਤੇ ਇਸਨੂੰ ਪੁਤਿਨ ਦਾ ਪਾਗਲਪਨ ਕਿਹਾ ਹੈ।
 
ਪੁਤਿਨ ਨੇ ਕਿਹਾ ਕਿ ਰੂਸ ਦੀ ਫੌਜ ਰੂਸੀ ਖੇਤਰ ਤੇ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਦੇ ਉੱਤਰ-ਪੂਰਬੀ ਸੁਮੀ ਖੇਤਰ ਵਿੱਚ ਇੱਕ ਬਫਰ ਜ਼ੋਨ ਸਥਾਪਤ ਕਰ ਰਹੀ ਹੈ। ਉਨ੍ਹਾਂ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਕਿ ਰੂਸੀ ਫੌਜਾਂ ਆਖਰਕਾਰ ਸੁਮੀ ਸ਼ਹਿਰ ਤੇ ਕਬਜ਼ਾ ਕਰ ਲੈਣਗੀਆਂ। ਉਨ੍ਹਾਂ ਨੇ ਆਪਣੀ ਮੰਗ ਦੁਹਰਾਈ ਕਿ ਕੀਵ ਮਾਸਕੋ ਦੇ ਖੇਤਰੀ ਲਾਭਾਂ ਦੀਆਂ ਹਕੀਕਤਾਂ ਨੂੰ ਸਵੀਕਾਰ ਕਰੇ ਅਤੇ ਨਾਟੋ ਵਿੱਚ ਸ਼ਾਮਲ ਹੋਣ ਦੀਆਂ ਯੋਜਨਾਵਾਂ ਨੂੰ ਤਿਆਗ ਦੇਵੇ। ਪੁਤਿਨ ਨੇ ਕਿਹਾ, ‘ਅਸੀਂ ਯੂਕਰੇਨ ਦੇ ਆਤਮ ਸਮਰਪਣ ਦੀ ਮੰਗ ਨਹੀਂ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਜ਼ਮੀਨੀ ਹਕੀਕਤ ਨੂੰ ਪਛਾਣਨ।‘ ਉਸਨੇ ਕਿਹਾ ਕਿ ਮਾਸਕੋ ਨੇ ਵਾਰ-ਵਾਰ ਕੀਵ ਨੂੰ ਸਮਝੌਤਾ ਕਰਨ ਦੀ ਚੇਤਾਵਨੀ ਦਿੱਤੀ ਹੈ।

ਪੁਤਿਨ ਨੇ ਕਿਹਾ, ‘ਸਾਡਾ ਸੁਮੀ ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈਪਰ ਸਿਧਾਂਤਕ ਤੌਰ ਤੇ ਮੈਂ ਇਸਨੂੰ ਰੱਦ ਨਹੀਂ ਕਰਦਾ। ਉਹ ਸਾਨੂੰ ਧਮਕੀਆਂ ਦਿੰਦੇ ਰਹਿੰਦੇ ਹਨ ਅਤੇ ਸਰਹੱਦੀ ਖੇਤਰਾਂ ਤੇ ਗੋਲੀਬਾਰੀ ਕਰ ਰਹੇ ਹਨ।
Exit mobile version