BREAKING

Uncategorized @hi

ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ‘ਅਸਾਨ ਜਮ੍ਹਾਂਬੰਦੀ’ ਪੋਰਟਲ ਕੀਤਾ ਲਾਂਚ

ਮੋਹਾਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਈਜ਼ੀ ਜਮ੍ਹਾਂਬੰਦੀ ਪੋਰਟਲ’ ਲਾਂਚ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਜ਼ਮੀਨ ਨਾਲ ਸੰਬੰਧਿਤ ਦਸਤਾਵੇਜ਼ ਆਸਾਨ ਅਤੇ ਸੌਖੇ ਤਰੀਕੇ ਨਾਲ ਮਿਲਣਗੇ। ਅਸੀਂ ਤਹਿਸੀਲਾਂ ਵਿੱਚ ਹੁੰਦੀ ਲੋਕਾਂ ਦੀ ਲੁੱਟ ਅਤੇ ਖੱਜਲ-ਖ਼ੁਆਰੀ ਬਿਲਕੁੱਲ ਬੰਦ ਕਰ ਰਹੇ ਹਾਂ।
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹੁਣ ਕੋਈ ਵੀ ਕਰਮਚਾਰੀ ਤੁਹਾਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਨਹੀਂ ਕਰ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਉਪਰ-ਨੀਚੇ ਦੀਆਂ ਗੱਲਾਂ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਦੋਂ ਕਿ ਹੁਣ ਸਰਕਾਰ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਰਜਿਸਟਰੀਆਂ ਨੂੰ ਲੈ ਕੇ ਤਹਿਸੀਲਾਂ ਵਿੱਚ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਾਬ ਹੁੰਦੇ ਸਨ। ਅਸੀਂ ‘Easy Registry’ ਸਿਸਟਮ ਦੇ ਜ਼ਰੀਏ ਸਾਰਾ ਕੰਮ ਆਨਲਾਈਨ ਕਰਕੇ ਲੋਕਾਂ ਦਾ ਸਮਾਂ ਅਤੇ ਪੈਸੇ ਬਚਾਏ। ਹੁਣ ਤੁਸੀਂ ਆਪਣੀ ਰਜਿਸਟਰੀ ਘਰ ਬੈਠੇ ਵੀ ਲਿਖ ਸਕਦੇ ਹੋl
ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਾਧੂ ਮਹਿਕਮੇ ਬੰਦ ਕਰਕੇ ਇੱਕ ਹੋਰ ਇਤਿਹਾਸਕ ਫ਼ੈਸਲਾ ਲਵਾਂਗੇ। ਜਿਹੜੇ ਸਿਸਟਮ ਵਿੱਚ ਲੋਕਾਂ ਨੂੰ ਉਲਝਾ ਕੇ ਲੁੱਟਿਆ ਜਾ ਰਿਹਾ ਹੈ, ਉਸ ਨੂੰ ਬੰਦ ਕਰਕੇ ਲੋਕਾਂ ਦੀ ਖੱਜਲ-ਖ਼ੁਆਰੀ ਬੰਦ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਹੁਣ  ‘ਈਜ਼ੀ ਜਮ੍ਹਾਂਬੰਦੀ’ ਪੋਰਟਲ ‘ਤੇ ਆਨਲਾਈਨ ਅਪਲਾਈ ਕਰਨ ਨਾਲ ਤੁਹਾਡੀ ਅਰਜ਼ੀ ਦਾ ਸਟੇਟਸ ਪਤਾ ਲੱਗਦਾ ਰਹੇਗਾ। QR ਕੋਡਿਡ ਜਮ੍ਹਾਂਬੰਦੀ ਸਰਟੀਫਿਕੇਟ ਅਤੇ ਇੰਤਕਾਲ ਦੀ ਕਾਪੀ ਤੁਹਾਨੂੰ WhatsApp ਰਾਹੀਂ ਮਿਲ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਬੈਠ ਕੇ ਆਪਣੇ ਜ਼ਮੀਨ ਨਾਲ ਸੰਬੰਧਿਤ ਰਿਕਾਰਡ ਚੈੱਕ ਕਰ ਸਕਦੇ ਹੋ। ਜੇਕਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਰਿਕਾਰਡ ‘ਚ ਕੋਈ ਬਦਲਾਅ ਆਉਂਦਾ ਹੈ ਤਾਂ ਤੁਹਾਨੂੰ ਇਸ ਸੰਬੰਧੀ WhatsApp ਜਾਂ ਈ-ਮੇਲ ਰਾਹੀਂ ਤੁਰੰਤ ਅਪਡੇਟ ਮਿਲ ਜਾਵੇਗਾ। ਤੁਹਾਡੀ ਜ਼ਮੀਨ ਦੇ ਦਸਤਾਵੇਜ਼ਾਂ ਨਾਲ ਹੁਣ ਛੇੜ-ਛਾੜ ਹੋਣ ਦੀ ਗੁੰਜਾਇਸ਼ ਵੀ ਖ਼ਤਮ ਹੋਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds