- Home
- Uncategorized @hi
- ਭਾਰਤ ਨੇ ਫਿਰ ਪਾਕਿਸਤਾਨ ਦੀਆਂ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ‘ਤੇ ਲਗਾਈ ਪਾਬੰਦੀ, ਜਾਣੋ ਕੀ ਹੈ ਪੂਰਾ ਮਾਮਲਾ
ਮੁਹਾਲੀ : ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਨੇ ਪਾਕਿਸਤਾਨ ਦੀਆਂ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤੇ ਹਨ। ਜਿਸ ਕਾਰਨ ਅਦਾਕਾਰਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਸੋਸ਼ਲ ਮੀਡੀਆ ਅਕਾਊਂਟ ਤੋਂ ਪਾਬੰਦੀ ਹਟਾਏ ਜਾਣ ਤੋਂ ਇੱਕ ਦਿਨ ਬਾਅਦ, 3 ਜੁਲਾਈ ਨੂੰ ਦੁਬਾਰਾ ਉਹਨਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਹਸਤੀਆਂ ਮਾਵਰਾ ਹੋਕੇਨ, ਯੁਮਨਾ ਜ਼ੈਦੀ, ਹਾਨੀਆ ਆਮਿਰ, ਸਬਾ ਕਮਰ, ਹਾਦ ਰਾਜ਼ ਮੀਰ, ਦਾਨਿਸ਼ ਤੈਮੂਰ ਅਤੇ ਫਵਾਦ ਖਾਨ ਸਮੇਤ ਕਈ ਪਾਕਿਸਤਾਨੀ ਹਸਤੀਆਂ ਦੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ ਫਿਰ ਬਲਾਕ ਕਰ ਦਿੱਤੇ ਗਏ ਹਨ।

ਪਾਕਿਸਤਾਨ ਦੀਆਂ ਮਸ਼ਹੂਰ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਦੁਬਾਰਾ ਬੈਨ ਕਰਨ ਉੱਤੇ ਫਿਲਹਾਲ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦੇਈਏ ਕਿ ਸ਼ੁਰੂ ਵਿੱਚ ਇਹ ਪਾਬੰਦੀਆਂ ਉਦੋਂ ਲਗਾਈਆਂ ਗਈਆਂ, ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਹੋਇਆ ਸੀ। ਇਸ ਆਪ੍ਰੇਸ਼ਨ ਦੀ ਕਈ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੁਆਰਾ ਖੁੱਲ੍ਹ ਕੇ ਆਲੋਚਨਾ ਕੀਤੀ ਗਈ ਸੀ। ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਵਧ ਗਿਆ ਤੇ ਭਾਰਤ ਵਿੱਚ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਬਲਾਕ ਕਰ ਦਿੱਤੇ ਗਏ ਸਨ।

2 ਜੁਲਾਈ ਨੂੰ ਅਚਾਨਕ ਕੁਝ ਪਾਕਿਸਤਾਨੀ ਹਸਤੀਆਂ ਦੇ ਅਕਾਊਂਟ ਅਤੇ ਚੈਨਲਾਂ ਤੋਂ ਪਾਬੰਦੀ ਹਟਾ ਦਿੱਤੀ ਸੀ। ਜਦ ਖ਼ਬਰ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ। ਕਈ ਭਾਰਤੀ ਉਪਭੋਗਤਾਵਾਂ ਨੇ ਇਸ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ।ਜਦ ਲੋਕਾਂ ਨੇ ਇਸ ਦੀ ਅਲੋਚਨਾ ਕੀਤੀ ਤੇ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕੀਤੇ ਤਾਂ ਸਰਕਾਰ ਵੱਲੋਂ ਦੁਬਾਰਾ ਪਾਕਿਸਤਾਨੀ ਅਦਾਕਾਰਾਂ ਦੇ ਅਕਾਊਂਟ ‘ਤੇ ਪਾਬੰਦੀ ਲਗਾ ਦਿੱਤੀ ਗਈ।

ਅਪ੍ਰੈਲ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਮਸ਼ਹੂਰ ਹਸਤੀਆਂ ਅਤੇ ਨਿਊਜ਼ ਚੈਨਲਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ। ਭਾਰਤ ਨੇ “ਆਪ੍ਰੇਸ਼ਨ ਸਿੰਦੂਰ” ਸ਼ੁਰੂ ਕੀਤਾ ਤੇ ਕਈ ਪਾਕਿਸਤਾਨੀ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰ ਦਿੱਤਾ।