BREAKING

Uncategorized @hi

ਅਭਿਨੇਤਰੀ ਇਲਿਆਨਾ ਡੀ’ਕਰੂਜ਼ ਨੇ ਦਿੱਤਾ ਬੇਟੇ ਨੂੰ ਜਨਮ, ਸਾਂਝੀ ਕੀਤੀ ਬੇਟੇ ਦੀ ਤਸਵੀਰ

ਮੁਹਾਲੀ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਇਲਿਆਨਾ ਡੀਕਰੂਜ਼ ਇੱਕ ਵਾਰ ਫਿਰ ਮਾਂ ਬਣੀ। ਦੱਸ ਦੇਈਏ ਕਿ ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਇਲਿਆਨਾ ਡੀਕਰੂਜ਼ ਨੇ ਆਪਣੇ ਸੋਸ਼ਲ ਮੀਡੀਆਂ ਹੈਂਡਲ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਲਿਆਨਾ ਡੀਕਰੂਜ਼ ਨੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਇਲਿਆਨਾ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਦੇ ਨਾਲ ਉਸ ਦਾ ਨਾਮ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਪ੍ਰਸ਼ੰਸਕ ਇਲਿਆਨਾ ਡੀਕਰੂਜ਼ ਨੂੰ ਵਧਾਈਆਂ ਦੇ ਰਹੇ ਹਨ। ਇਲੀਆਨਾ ਦੀ ਖੂਬਸੂਰਤ ਪੋਸਟ ਤੇ ਪ੍ਰਿਯੰਕਾ ਚੋਪੜਾਆਥੀਆ ਸ਼ੈੱਟੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ।
 


ਇਲਿਆਨਾ ਡੀਕਰੂਜ਼ ਨੇ ਲਿਖਿਆ, ‘Our Hearts Are So Full’, ਇਲਿਆਨਾ ਨੇ ਤਸਵੀਰ ਵੀ ਸਾਂਝੀ ਕੀਤੀ ਤੇ ਬੇਟੇ ਦਾ ਨਾਮ ਕੇਆਨੂ ਰੇਫ ਡੋਲਨ ਦੱਸਿਆ। ਇਲਿਆਨਾ ਡੀਕਰੂਜ਼ ਨੇ ਦੱਸਿਆ ਕਿ ਕੇਆਨੂੰ ਦਾ ਜਨਮ 19 ਜੂਨ 2025 ਨੂੰ ਹੋਇਆ ਹੈ। ਇਲੀਆਨਾ ਨੇ ਅਗਸਤ 2023 ਵਿੱਚ ਆਪਣੇ ਪਹਿਲੇ ਬੇਟੇ ਖੋਆ ਫਿਨਕਸ ਡੋਲਨ (koa phoenix dolan) ਨੂੰ ਜਨਮ ਦਿੱਤਾ ਸੀ। ਇਲੀਆਨਾ ਡੀਕਰੂਜ਼ ਦੋ ਬੇਟਿਆਂ ਦੀ ਮਾਂ ਬਣ ਚੁੱਕੀ ਹੈ।  
 


ਇਲੀਆਨਾ ਡੀਕਰੂਜ਼ ਚਾਹੇ ਇੰਡਸਟਰੀ ਤੋਂ ਲੰਮੇ ਸਮੇਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਇਲੀਆਨਾ ਡੀਕਰੂਜ਼ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਹਰ ਪਲ ਸਾਂਝਾ ਕਰਦੀ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਸਾਂਝੀ ਕਰਦੀ ਹੈ।
 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds