BREAKING

Uncategorized @hi

‘ਕਾਂਟਾ ਲਗਾ’ ਤੇ ਬਿੱਗ ਬੌਸ ਫੇਮ ਅਭਿਨੇਤਰੀ ਸ਼ੇਫਾਲੀ ਜਰੀਵਾਲਾ ਦਾ ਹੋਇਆ ਦੇਹਾਂਤ, ਪੁਲਿਸ ਨੇ ਪਤੀ ਸਮੇਤ 3 ਹੋਰ ਦਾ ਕੀਤਾ ਬਿਆਨ ਦਰਜ

ਮੁਹਾਲੀ – ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ ਹੋ ਗਿਆ ਹੈ। ਸ਼ੇਫਾਲੀ ਜਰੀਵਾਲਾ ਦੀ ਮੌਤ 42 ਸਾਲ ਦੀ ਉਮਰ ਚ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸ਼ੇਫਾਲੀ ਜਰੀਵਾਲਾ ‘ਕਾਂਟਾ ਲਗਾ’ ਗਾਣਾ ਤੇ ਬਿੱਗ ਬੌਸ 13 ਤੋਂ ਬਾਅਦ ਬਹੁਤ ਮਸ਼ਹੂਰ ਹੋਈ ਸੀ। ਸ਼ੇਫਾਲੀ ਜਰੀਵਾਲਾ ਇੰਨੀ ਫਿੱਟ ਸੀ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ, ਇਸ ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ।
 

ਸ਼ੇਫਾਲੀ ਦੀ ਮੌਤ ਦੀ ਖ਼ਬਰ ਨਾਲ ਇੰਡਸਟਰੀ ਚ ਸੌਗ ਦੀ ਲਹਿਰ ਜਾਗ ਉੱਠੀ ਹੈ। ਸ਼ੈਫਾਲੀ ਆਪਣੀ ਸਿਹਤ ਨੂੰ ਲੈ ਕੇ ਬਹੁਤ ਧਿਆਨ ਰੱਖਦੀ ਸੀ, ਅਕਸਰ ਉਹ ਜਿੰਮ ਜਾਂਦੀ ਸੀ। ਸ਼ੇਫਾਲੀ ਨੇ 4 ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਜਿਸ ਵਿੱਚ ਉਹ ਬਹੁਤ ਹੀ ਤੰਦਰੁਸਤ ਤੇ ਫਿੱਟ ਨਜ਼ਰ ਆ ਰਹੀ ਸੀ। ਇਸ ਗੱਲ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਸ਼ੇਫਾਲੀ ਜਰੀਵਾਲਾ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ।
 


ਸ਼ੇਫਾਲੀ ਦੀ ਸਿਹਤ 27 ਜੂਨ ਦੀ ਰਾਤ 10 ਵਜੇ ਦੇ ਕਰੀਬ ਹੋਈ ਸੀ, ਇਸ ਬਾਬਤ ਸਥਾਨਕ ਪੁਲਿਸ ਸ਼ੇਫਾਲੀ ਦੇ ਪਤੀ ਪਰਾਗ ਦੇ ਨਾਲ ਘਰ ਦੇ ਦੋ ਨੌਕਰਾਂ ਦੇ ਬਿਆਨ ਲਏ ਜਾ ਰਹੇ ਹਨ।  ਇਸ ਦੇ ਨਾਲ ਹੀ ਉੱਥੋਂ ਦੇ ਸੁਰੱਖਿਆ ਗਾਰਡ ਦਾ ਵੀ ਬਿਆਨ ਦਰਜ ਕੀਤਾ ਗਿਆ। ਸਵੇਰੇ ਜਦੋਂ ਗਾਰਡ ਤੋਂ ਮੀਡੀਆ ਵੱਲੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਦੱਸਿਆ ਕਿ ਸ਼ੇਫਾਲੀ ਦੀ ਸਿਹਤ ਰਾਤ 10 ਵਜੇ ਦੇ ਕਰੀਬ ਹੋਈ ਸੀ ਅਤੇ ਰਾਤ ਦੇ 1 ਵਜੇ ਉਹਨਾਂ ਨੂੰ ਪਤਾ ਲੱਗਾ ਕਿ ਸ਼ੇਫਾਲੀ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਸ਼ੇਫਾਲੀ ਜਰੀਵਾਲਾ ਦੇ ਦੋਸਤ ਨੇ ਦੱਸਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋਇਆ, ਕਿਉਂਕਿ ਮੈਂ ਉਹਨਾਂ ਨੂੰ ਰੋਜ਼ ਆਉਂਦੇ-ਜਾਂਦੇ ਦੇਖਦਾ ਸੀ ਤੇ ਉਹ ਬਿਲਕੁੱਲ ਫਿੱਟ ਨਜ਼ਰ ਆ ਰਹੇ ਸਨ। ਸ਼ੇਫਾਲੀ ਤੇ ਉਹਨਾਂ ਦੇ ਪਤੀ 2 ਦਿਨ ਪਹਿਲਾਂ ਆਪਣੇ Pet ਨੂੰ ਲੈ ਕੇ ਘੁੰਮ ਰਹੇ ਸਨ। ਅਜਿਹੇ ਕਿਵੇਂ ਹੋ ਸਕਦਾ ਹੈ?
 

 
‘ਕਾਂਟਾ ਲਗਾ’ ਗੀਤ ਨਾਲ ਸੁਰਖੀਆਂ ਵਿੱਚ ਆਈ ਅਦਾਕਾਰਾ ਅਤੇ ਮਾਡਲ ਸ਼ੇਫਾਲੀ ਜਰੀਵਾਲਾ ਦਾ ਦਿਲ ਦਾ ਦੌਰਾ ਪੈ ਗਿਆ। ਜਿਵੇਂ ਹੀ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤਾਂ ਉਹਨਾਂ ਦੇ ਪਤੀ ਪਰਾਗ ਤਿਆਗੀ ਸ਼ੇਫਾਲੀ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਸ਼ੇਫਾਲੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 
 


ਸ਼ੇਫਾਲੀ ਸਾਲ 2002 ਵਿੱਚ ਆਏ “ਕਾਂਟਾ ਲਗਾ” ਗੀਤ ਨਾਲ ਮਸ਼ਹੂਰ ਹੋਈ। ਸ਼ੇਫਾਲੀ ਸਾਲ 2004 ਵਿੱਚ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਨਾਲ ਫਿਲਮ “ਮੁਝਸੇ ਸ਼ਾਦੀ ਕਰੋਗੀ” ਵਿੱਚ ਵੀ ਕੰਮ ਕੀਤਾ ਸੀ। ਸ਼ੇਫਾਲੀ ਜਰੀਵਾਲਾ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 13’ ਸੀਜ਼ਨ ਵਿੱਚ ਆ ਚੁੱਕੀ ਹੈ। ਸ਼ੇਫਾਲੀ “ਨੱਚ ਬੱਲੀਏ” ਸੀਜ਼ਨ  5 ਤੇ 7 ਵਿੱਚ ਪ੍ਰਤੀਯੋਗੀ ਰਹਿ ਚੁੱਕੀ ਹੈ।  ਬਿੱਗ ਬੌਸ 13’ ਸ਼ੋਅ ਸਾਰੇ ਸੀਜ਼ਨ ਵਿੱਚੋਂ ਬਹੁਤ ਹੀ ਸ਼ਾਨਦਾਰ ਰਿਹਾ ਸੀ। ਇਸ ਸ਼ੋਅ ਵਿੱਚ ਸਿਧਾਰਥ ਸ਼ੁਕਲਾ ਵੀ ਸਨ,  ਜਿਹਨਾਂ ਦੀ ਮੌਤ 2 ਸਤੰਬਰ2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਸੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds