ਮੁਹਾਲੀ – 27 ਜੂਨ ਦੀ ਰਾਤ ਨੂੰ ਕਪੂਰਥਲਾ ਸ਼੍ਰੀ ਗੋਇੰਦਵਾਲ ਸਾਹਿਬ ਰੋਡ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਜਿਸ ਵਿੱਚ ਨੈਸ਼ਨਲ ਪੱਧਰ ਦੇ ਬਾਸਕਟ ਬਾਲ ਪਲੇਅਰ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਟਰੱਕ ਕਪੂਰਥਲਾ ਵੱਲ ਜਾ ਰਿਹਾ ਸੀ ਤੇ ਸਾਹਮਣੇ ਤੋਂ ਸਵਿਫਟ ਕਾਰ ਕਪੂਰਥਲਾ ਤੋਂ ਆ ਰਹੀ ਸੀ, ਜਿਸ ਦੌਰਾਨ ਦੋਵਾਂ ਦੀ ਭਿਆਨਕ ਟੱਕਰ ਹੋਈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਤਰਨਦੀਪ ਸਿੰਘ ਬਾਸਕਟ ਬਾਲ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਸੀ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਦਾ ਭਤੀਜਾ ਵੀ ਹੈ। ਦੁਰਘਟਨਾ ਵਾਲੀ ਥਾਂ ‘ਤੇ ਮੌਕੇ ‘ਤੇ ਸਥਾਨਕ ਪੁਲਿਸ ਪਹੁੰਚ ਗਈ, ਪੁਲਿਸ ਨੇ ਮ੍ਰਿਤਕ ਖਿਡਾਰੀ ਦੇ ਪਰਿਵਾਕਤ ਮੈਂਬਰਾਂ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ। ਜਿਵੇਂ ਹੀ ਖਬਰ ਉਹਨਾਂ ਨੂੰ ਮਿਲੀ ਪਿੰਡ ਵਿੱਚ ਸ਼ੋਗ ਦੀ ਲਹਿਰ ਜਾਗ ਉੱਠੀ। ਇਸ ਘਟਨਾ ਨੰ ਨੂੰ ਸੁਣ ਕੇ ਖਿਡਾਰੀ ਦੇ ਪਰਿਵਾਰਕ ਮੈਬਰਾਂ ‘ਤੇ ਦੁਖ ਦਾ ਪਹਾੜ ਟੁੱਟ ਗਿਆ ਹੈ।