Punjab

ਭਿਆਨਕ ਸੜਕ ਹਾਦਸਾ… ਹਾਦਸੇ ‘ਚ ਹੋਈਆਂ 2 ਮੌਤਾਂ !

ਮੋਹਾਲੀ ‘ਚ ਭਿਆਨਕ ਸੜਕ ਹਾਦਸਾ: ਲੁਧਿਆਣਾ ਦੇ ਜਿਮ ਮਾਲਕ ਸਣੇ ਦੋ ਦੀ ਮੌਤ
ਮੋਹਾਲੀ ਦੇ ਲਾਲੜੂ ਥਾਣਾ ਖੇਤਰ ਦੇ ਅਧੀਨ ਆਉਂਦੇ ਆਈ.ਟੀ.ਆਈ. ਚੌਕ ਦੇ ਨੇੜੇ ਸ਼ੁੱਕਰਵਾਰ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਿੱਲੀ ਜਾ ਰਹੀ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੇ ਸਾਹਮਣੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।ਇਸ ਦਰਦਨਾਕ ਹਾਦਸੇ ਵਿੱਚ ਲੁਧਿਆਣਾ ਦੇ ਰਹਿਣ ਵਾਲੇ 23 ਸਾਲਾ ਜਿਮ ਸੰਚਾਲਕ (ਮਾਲਕ) ਮਨਜੋਤ ਸਿੰਘ ਅਤੇ ਕਾਰ ਚਾਲਕ ਰਵੀ ਦੀ ਮੌਤ ਹੋ ਗਈ, ਜਦੋਂ ਕਿ ਕਾਰ ਵਿੱਚ ਸਵਾਰ ਦੋ ਹੋਰ ਲੋਕ ਸੁਰੱਖਿਅਤ ਬਚ ਗਏ। ਪੁਲਿਸ ਨੇ ਮਾਮਲੇ ਵਿੱਚ ਬੀ.ਐਨ.ਐਸ.ਐਸ. (BNSS) ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਜਿਮ ਸੰਚਾਲਕ ਮਨਜੋਤ ਸਿੰਘ ਦੇ ਪਿਤਾ ਅਮਰਪਾਲ ਸਿੰਘ (ਵਾਸੀ ਬੀ.ਆਰ.ਐਸ. ਨਗਰ, ਲੁਧਿਆਣਾ) ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਜੋਤ ਵੀਰਵਾਰ ਰਾਤ ਕਰੀਬ 11:45 ਵਜੇ ਆਪਣੇ ਦੋਸਤ ਆਕਾਸ਼ ਵਰਮਾ, ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਅਤੇ ਚਾਲਕ ਰਵੀ ਕੁਮਾਰ ਨਾਲ ਫਾਰਚੂਨਰ ਕਾਰ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਇਆ ਸੀ।ਸ਼ੁੱਕਰਵਾਰ ਸਵੇਰੇ ਜਦੋਂ ਗੱਡੀ ਲਾਲੜੂ ਦੇ ਆਈ.ਟੀ.ਆਈ. ਚੌਕ ਨੇੜੇ ਪਹੁੰਚੀ ਤਾਂ ਅਚਾਨਕ ਇੱਕ ਅਵਾਰਾ ਪਸ਼ੂ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਚਾਲਕ ਰਵੀ ਕੁਮਾਰ ਨੇ ਵਾਹਨ ਤੋਂ ਕੰਟਰੋਲ ਖੋਹ ਦਿੱਤਾ, ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।

ਦੋ ਲੋਕ ਸੁਰੱਖਿਅਤ, ਪਰਿਵਾਰ ਨੇ ਕਿਹਾ- ‘ਇਹ ਮਹਿਜ਼ ਇੱਕ ਹਾਦਸਾ’
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਮਨਜੋਤ ਸਿੰਘ ਅਤੇ ਚਾਲਕ ਰਵੀ ਕੁਮਾਰ ਦੀ ਮੌਤ ਦੀ ਖ਼ਬਰ ਮਿਲੀ। ਕਾਰ ਵਿੱਚ ਸਵਾਰ ਮਨਜੋਤ ਦੇ ਦੋਸਤ ਆਕਾਸ਼ ਵਰਮਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ ਸੁਰੱਖਿਆ ਗਾਰਡ ਰਾਜੀਵ ਕੁਮਾਰ ਪਾਂਡੇ ਪੂਰੀ ਤਰ੍ਹਾਂ ਸੁਰੱਖਿਅਤ ਹਨ।ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਕਿ ਇਹ ਇੱਕ ਅਚਾਨਕ ਵਾਪਰਿਆ ਹਾਦਸਾ ਸੀ ਅਤੇ ਇਸ ਵਿੱਚ ਕਿਸੇ ਵੀ ਵਿਅਕਤੀ ਦੀ ਕੋਈ ਲਾਪਰਵਾਹੀ ਨਹੀਂ ਸੀ। ਉਨ੍ਹਾਂ ਨੇ ਕਿਸੇ ਦੇ ਵੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ ਅਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds