BREAKING

Punjab

ਕਾਂਗਰਸ ਪਾਰਟੀ ‘ਚ ਕਲੇਸ਼ ਜਾਰੀ !

ਕਾਂਗਰਸ ਪਾਰਟੀ ‘ਚ ਕਲੇਸ਼ ਜਾਰੀ !

ਕਾਂਗਰਸ ਪਾਰਟੀ ਨੂੰ ਲੈ ਕੇ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਦੂਜੀ ਵਾਰ ਭੁਪੇਸ਼ ਬਘੇਲ ਪੰਜਾਬ ਦੌਰੇ ਤੇ ਆਏ ਸੀ ਹਰ ਜ਼ਿਲ੍ਹੇ ਚ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਵੱਡੇ-ਵੱਡੇ ਬਿਆਨ ਦਿੱਤੇ ਕਿਉਂਕਿ ਇੱਕ ਮੁਹਿੰਮ ਚਲਾਈ ਗਈ ਸੀ ਤੇ ਮੁਹਿੰਮ ਦਾ ਨਾਮ ਰੱਖਿਆ ਸੀ “ਹਰ ਬੂਥ ਕਾਂਗਰਸ ਮਜ਼ਬੂਤ” ਹਰ ਜ਼ਿਲ੍ਹੇ ਚ ਸਟੇਜ ਲਗਾਈ ਗਈ ਰਾਜਾ ਵੜਿੰਗ ਤੇ ਭੁਪੇਸ਼ ਬਘੇਲ ਇਕੱਠੇ ਨਜ਼ਰ ਆਏ ਪਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਸਟੇਜ ਤੇ ਚਰਨਜੀਤ ਸਿੰਘ ਚੰਨੀ ਦੇ ਨਾਂ ਦੇ ਨਾਅਰੇ ਲਗਾਏ ਗਏ 1 ਵਾਰ ਨਹੀਂ 2 ਵਾਰ ਨਹੀਂ ਆਏ ਦਿਨ ਇਹ ਤਮਾਸ਼ਾ ਦੇਖਣ ਨੂੰ ਮਿਲਿਆ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਰੌਲਾ ਜਿਹੜਾ ਉਹ ਜਾਰੀ ਹੈ ਹਾਈਕਮਾਨ ਨੂੰ ਇਹ ਸੋਚਣਾ ਚਾਹੀਦਾ ਕਿ ਕਿਤੇ ਉਨ੍ਹਾਂ ਦਾ ਫ਼ੈਸਲਾ ਗ਼ਲਤ ਤਾਂ ਨਹੀਂ ਹੁਣ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਖੁਦ ਇਸ ਮਸਲੇ ਚ ਪੈਣਾ ਚਾਹੀਦਾ ਤੇ ਸੀਰੀਅਸ ਹੋ ਕੇ ਇਸ ਕਲੇਸ਼ ਨੂੰ ਖ਼ਤਮ ਕਰਾਉਣਾ ਚਾਹੀਦਾ ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਲੋਕਾਂ ਵਲੋਂ ਹਰ ਸਟੇਜ ਤੇ ਇਹੀ ਨਾਅਰੇ ਲਗਾਏ ਜਾ ਰਹੇ ਸੀ ਕਿ ਚੰਨੀ ਲਿਆਓ ਪੰਜਾਬ ਬਚਾਓ, ਚੰਨੀ ਲਿਆਓ ਕਾਂਗਰਸ ਬਚਾਓ ਇਸ ਤੋਂ ਕੀ ਸਿੱਧ ਹੁੰਦਾ ਕਿ ਪੰਜਾਬ ਦੇ ਲੋਕ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਰਾਜਾ ਵੜਿੰਗ ਇਹ ਗੱਲ ਕਹਿ ਰਹੇ ਸੀ ਕਿ ਮੈਂ ਪ੍ਰਧਾਨਗੀ ਛੱਡ ਦਊਂਗਾ ਮੈਨੂੰ ਕੁਰਸੀ ਦਾ ਲਾਲਚ ਨਹੀਂ ਪਰ 2 ਦਿਨ ਬਾਅਦ ਹੀ ਉਨ੍ਹਾਂ ਨੇ ਆਪਣਾ ਬਿਆਨ ਬਦਲ ਦਿੱਤਾ ਕਿ ਮੈਂ ਪ੍ਰਧਾਨਗੀ ਦੀ ਕੁਰਸੀ ਨਹੀਂ ਛੱਡਾਂਗਾਂ ਜਿਹੜਾ ਜ਼ਿਲ੍ਹਿਆਂ ਚ ਇਕੱਠ ਨਜ਼ਰ ਆ ਰਿਹਾ ਸੀ ਉਹ ਸਿਰਫ਼ ਇੱਕ ਭੀੜ ਸੀ ਜੋ ਉੱਥੇ ਤਮਾਸ਼ਾ ਦੇਖਣ ਲਈ ਆਉਂਦੀ ਸੀ ਕਿਉਂਕਿ ਕਾਂਗਰਸ ਚ ਜੋ ਖਿੱਚੋਤਾਣ ਚੱਲ ਰਹੀ ਹੈ ਉਸਤੋੰ ਪੰਜਾਬ ਜਾ ਹਰ ਇੱਕ ਬੰਦਾ ਵਾਕਫ਼ ਹੈ ਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਜੋ ਵੱਡੇ ਵੱਡੇ ਦਾਅਵੇ ਕਰਦੇ ਰਹੇ ਨੇ ਕਿ ਮੈਂ ਕਲੇਸ਼ ਖ਼ਤਮ ਕਰਵਾਉਣ ਲਈ ਆਇਆ ਉਹ ਕਲੇਸ਼ ਖ਼ਤਮ ਹੋਣ ਦੀ ਜਗ੍ਹਾ ਹੋਰ ਵੀ ਜ਼ਿਆਦਾ ਵਧ ਗਿਆ ਹਾਲਾਂਕਿ ਭੁਪੇਸ਼ ਬਘੇਲ ਦੇ ਵਲੋਂ ਇਹ ਚੀਜ਼ ਜਰੂਰ ਕਹੀ ਗਈ ਸੀ ਕਿ ਅਸੀਂ 2027 ਦੀਆਂ ਵਿਧਾਨਸਭਾ ਚੋਣਾਂ ਦੀ ਤਿਆਰੀ ਖਿੱਚ ਲਈ ਹੈ 15 ਅਗਸਤ ਤੋਂ ਬਾਅਦ ਰੈਲੀਆਂ ਵੀ ਸ਼ੁਰੂ ਕਰ ਦੇਣਗੇ ਪਰ ਹੁਣ ਵੱਡਾ ਸਵਾਲ ਕਿ ਸੀਐਮ ਚਿਹਰਾ ਵੀ ਰਾਜਾ ਵੜਿੰਗ ਹੀ ਰਹਿਣਗੇ ਜਾਂ ਕਾਂਗਰਸ ਚ ਕੋਈ ਹੋਰ ਉੱਥਲ-ਪੁੱਥਲ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਕਾਂਗਰਸ ਦੀ ਰਾਜਨੀਤੀ ਚ ਲਗਾਤਾਰ ਭੁਚਾਲ ਆ ਰਿਹਾ। ਪੰਜਾਬ ਦੇ ਪ੍ਰਭਾਰੀ ਭੁਪੇਸ਼ ਭਗੇਲ ਨੇ ਪੰਜਾਬ ਦੇ ਜ਼ਿਲ੍ਹਿਆਂ ਚ ਜੋ ਪ੍ਰੋਗਰਾਮ ਰੱਖੇ ਸੀ ਉਹ ਪੰਜਾਬ ਕਾਂਗਰਸ ਦੀ ਹਾਈ ਕਮਾਨ ਵੱਲੋਂ ਵੱਡੀ ਗ਼ਲਤੀ ਸਾਬਿਤ ਹੋ ਰਹੇ ਨੇ ਇਸ ਗੱਲ ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਆਪ ਧਿਆਨ ਦੇਣ ਦੀ ਲੋੜ ਹੈ ਜੋ ਪੰਜਾਬ ਚ ਕਾਂਗਰਸ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ ਓਹਨਾ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds