ਲੁਧਿਆਣਾ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਹੋਵੇਗੀ ਸ਼ੁਰੂ

ਮੁਹਾਲੀ- ਲੁਧਿਆਣਾ ਪੱਛਮੀ ਨੂੰ ਅੱਜ ਨਵਾਂ ਵਿਧਾਇਕ ਮਿਲੇਗਾl ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਲੁਧਿਆਣਾ ਖਾਲਸਾ ਕਾਲਜ (ਲੜਕੀਆਂ) ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਇਸ ਨੂੰ ਪੂਰਾ ਕਰਨ ਲਈ 14 ਗੇੜ ਹੋਣਗੇ। ਜਿਸ ਵਿੱਚ ਵੋਟਾਂ ਦੀ ਗਿਣਤੀ ਲਈ 14 ਟੇਬਲ ਅਤੇ ਪੋਸਟਲ ਬੈਲਟ ਅਤੇ ਇਲੈਕਟ੍ਰਾਨਿਕਲੀ ਟ੍ਰਾਂਸਮਿਟੇਡ ਪੋਸਟਲ ਬੈਲਟ ਸਿਸਟਮ (ETPBS) ਵੋਟਾਂ ਲਈ ਨਿਰਧਾਰਤ ਦੋ ਵਾਧੂ ਟੇਬਲ ਲਗਾਏ ਹਨ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਸਵੇਰ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇI
ਜ਼ਿਲ੍ਹਾ ਪ੍ਰਸ਼ਾਸਨ ਨੇ ਕਾਊਂਟਿੰਗ ਸੈਂਟਰ ‘ਤੇ ਲੋੜੀਂਦੀ ਪੁਲਿਸ ਤਾਇਨਾਤੀ ਦੇ ਨਾਲ ਮਜ਼ਬੂਤ ਸੁਰੱਖਿਆ ਸਮੇਤ ਹੋਰ ਸੰਬੰਧਿਤ ਪ੍ਰਬੰਧ ਕੀਤੇ ਗਏ ਹਨ। ਸਾਰੇ ਸਬੰਧਤ ਹਿੱਸੇਦਾਰਾਂ ਦੀ ਸਹੂਲਤ ਲਈ ਪਾਰਕਿੰਗ ਪ੍ਰਬੰਧਾਂ ਨੂੰ ਅਨੁਕੂਲ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
Exit mobile version