BREAKING

LudhianaPunjab

ਲੁਧਿਆਣਾ ‘ਚ ਅਗਵਾ ਦੀ ਸਾਜ਼ਿਸ਼ ਨਾਕਾਮ !

ਲੁਧਿਆਣਾ ‘ਚ ਅਗਵਾ ਦੀ ਸਾਜ਼ਿਸ਼ ਨਾਕਾਮ !

ਲੁਧਿਆਣਾ ਦੇ ਹੈਬੋਵਾਲ ਥਾਣਾ ਖੇਤਰ ‘ਚ ਇੱਕ ਔਰਤ ਦੀ ਬਹਾਦਰੀ ਅਤੇ ਸੂਝ-ਬੂਝ ਨਾਲ ਅਗਵਾ ਕਰਨ ਦੀ ਸਾਜ਼ਿਸ਼ ਨਾਕਾਮ ਹੋ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਅਣਪਛਾਤੇ ਵਿਅਕਤੀ ਉਸ ਦਾ ਅਤੇ ਉਸ ਦੀ ਮਾਂ ਦਾ ਪਿੱਛਾ ਕਰ ਰਹੇ ਸਨ। ਇਹ ਲੋਕ ਉਸ ਸਮੇਂ ਰੇਕੀ ਕਰਦੇ ਸਨ ਜਦੋਂ ਮਾਂ ਆਪਣੀ ਧੀ ਨੂੰ ਸਕੂਲ ਛੱਡਣ ਜਾਂਦੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਜਾ ਰਹੀਆਂ ਸਨ।

ਫੋਟੋਆਂ ਖਿੱਚਦੇ ਸਨ, ਸਕੂਲ ਜਾਂਦੇ ਸਮੇਂ ਰੱਖਦੇ ਸਨ ਨਜ਼ਰ
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਬੱਚੀ ਦੀ ਮਾਂ ਅਨੁਪ੍ਰਿਯਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਉਹ ਅਤੇ ਉਸ ਦੀ ਮਾਂ ਬੱਚੀ ਹੇਜ਼ਲ ਨੂੰ ਸਕੂਲ ਛੱਡਣ ਜਾਂਦੀਆਂ ਸਨ, ਤਾਂ ਕੁਝ ਅਣਪਛਾਤੇ ਲੋਕ ਉਨ੍ਹਾਂ ‘ਤੇ ਨਜ਼ਰ ਰੱਖਦੇ ਸਨ ਅਤੇ ਫੋਟੋਆਂ ਖਿੱਚਦੇ ਸਨ। 12 ਸਤੰਬਰ 2026 ਨੂੰ 3-4 ਸ਼ੱਕੀ ਵਿਅਕਤੀ ਉਨ੍ਹਾਂ ਦੇ ਘਰ ਨੇੜੇ ਆਏ। ਇਨ੍ਹਾਂ ਵਿੱਚੋਂ ਚਿੱਟੇ ਰੰਗ ਦੀ ਐਕਟਿਵਾ (ਨੰਬਰ: PB10JR-5582) ‘ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਰੁਕ ਗਏ।

ਨਾਨੀ ਨੇ ਕੱਢੀ ਚਾਬੀ ਅਤੇ ਮਚਾਇਆ ਰੌਲਾ
ਅਨੁਪ੍ਰਿਯਾ ਦੀ ਮਾਂ (ਬੱਚੀ ਦੀ ਨਾਨੀ) ਨੇ ਜਦੋਂ ਬਾਹਰ ਆ ਕੇ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਕੇ ਉੱਥੋਂ ਭੱਜਣ ਲੱਗੇ। ਇਸ ‘ਤੇ ਬਹਾਦਰੀ ਦਿਖਾਉਂਦੇ ਹੋਏ ਉਨ੍ਹਾਂ ਨੇ ਮੁਲਜ਼ਮਾਂ ਦੀ ਐਕਟਿਵਾ ਦੀ ਚਾਬੀ ਕੱਢ ਲਈ ਅਤੇ ਰੌਲਾ ਮਚਾ ਦਿੱਤਾ। ਰੌਲਾ ਸੁਣ ਕੇ ਅਨੁਪ੍ਰਿਯਾ ਵੀ ਬਾਹਰ ਆ ਗਈ ਅਤੇ ਮੁੱਹਲਾ ਵਾਸੀਆਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ।

ਪੁੱਛਗਿੱਛ ‘ਚ ਹੋਇਆ ਚੌਂਕਾਉਣ ਵਾਲਾ ਖ਼ੁਲਾਸਾ
ਫੜੇ ਗਏ ਮੁਲਜ਼ਮਾਂ ਦੀ ਪਛਾਣ ਓਮਕਾਰ ਸਿੰਘ (ਵਾਸੀ ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ) ਅਤੇ ਤੇਜਪਾਲ ਸਿੰਘ (ਵਾਸੀ ਨਿਊ ਸ਼ਿਮਲਾਪੁਰੀ) ਵਜੋਂ ਹੋਈ ਹੈ। ਜਦੋਂ ਪੁਲਿਸ ਨੇ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਚੌਂਕਾਉਣ ਵਾਲਾ ਖ਼ੁਲਾਸਾ ਕੀਤਾ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੀ ਨੂੰ ਅਗਵਾ ਕਰਨ ਲਈ ਅਨੁਪ੍ਰਿਯਾ ਦੇ ਪਤੀ ਅਮਨਦੀਪ ਸ਼ਰਮਾ ਅਤੇ ਸਹੁਰੇ ਹੇਮਰਾਜ ਸ਼ਰਮਾ ਨੇ ਹੀ ਭੇਜਿਆ ਸੀ।

ਪਤੀ, ਸਹੁਰੇ ਸਮੇਤ 5 ਨਾਮਜ਼ਦ ਅਤੇ 2 ਅਣਪਛਾਤਿਆਂ ਵਿਰੁੱਧ FIR ਦਰਜ
ਥਾਣਾ ਹੈਬੋਵਾਲ ਪੁਲਿਸ ਨੇ ਅਨੁਪ੍ਰਿਯਾ ਦੀ ਸ਼ਿਕਾਇਤ ਦੇ ਆਧਾਰ ‘ਤੇ 5 ਨਾਮਜ਼ਦ ਮੁਲਜ਼ਮਾਂ ਓਮਕਾਰ ਸਿੰਘ, ਤੇਜਪਾਲ ਸਿੰਘ, ਪਤੀ ਅਮਨਦੀਪ ਸ਼ਰਮਾ, ਅਵਤਾਰ ਕੌਰ, ਸਹੁਰਾ ਹੇਮਰਾਜ ਸ਼ਰਮਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ BNS ਦੀ ਧਾਰਾ 140(3), 3(5) ਅਤੇ 62 ਤਹਿਤ ਮਾਮਲਾ ਦਰਜ ਕਰ ਲਿਆ ਹੈ।ਮਾਮਲੇ ਦੀ ਜਾਂਚ ਕਰ ਰਹੇ ASI ਓਮ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ‘ਤੇ ਫੜੇ ਗਏ ਦੋਵਾਂ ਮੁਲਜ਼ਮਾਂ (ਓਮਕਾਰ ਅਤੇ ਤੇਜਪਾਲ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ‘ਚ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds