BREAKING

PunjabSangrur

ਇੰਸਟਾ-ਪ੍ਰੇਮੀ ਲਈ ਮਾਂ ਨੇ ਮਿਠਾਈ ‘ਚ ਜ਼ਹਿਰ ਦੇ ਕੇ ਮਾਰੇ 3 ਮਾਸੂਮ ਬੱਚੇ!

ਇੰਸਟਾ-ਪ੍ਰੇਮੀ ਲਈ ਮਾਂ ਨੇ ਮਿਠਾਈ ‘ਚ ਜ਼ਹਿਰ ਦੇ ਕੇ ਮਾਰੇ 3 ਮਾਸੂਮ ਬੱਚੇ!

ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੱਖੜੀ ਵਾਲੇ ਦਿਨ ਮਿਠਾਈ ਵਿੱਚ ਜ਼ਹਿਰ ਦੇ ਕੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਨੂੰ ਪਹਿਲਾਂ ਫੂਡ ਪੁਆਇਜ਼ਨਿੰਗ ਦਾ ਨਾਮ ਦਿੱਤਾ ਗਿਆ ਸੀ। ਪੁਲਿਸ ਨੇ ਹੁਣ ਕਤਲ ਦਾ ਮਾਮਲਾ ਦਰਜ ਕਰਕੇ ਕਲਯੁਗੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

26 ਅਗਸਤ ਨੂੰ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਤਿੰਨ ਨਾਬਾਲਗ ਬੱਚਿਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮਰਨ ਵਾਲੇ ਬੱਚਿਆਂ ਵਿੱਚ 6 ਸਾਲਾ ਜਸਨੂਰ ਕੌਰ, 5 ਸਾਲਾ ਅਰਮਾਨਦੀਪ ਸਿੰਘ ਅਤੇ ਢਾਈ ਸਾਲਾ ਰਿਹਾਨਦੀਪ ਸਿੰਘ ਸ਼ਾਮਲ ਸਨ। ਸ਼ੁਰੂਆਤੀ ਬਿਆਨਾਂ ਵਿੱਚ ਕਿਹਾ ਗਿਆ ਸੀ ਕਿ ਰੱਖੜੀ ਦੇ ਕਰੀਬ ਬੱਚਿਆਂ ਨੇ ਬਾਜ਼ਾਰੋਂ ਆਈ ਮਿਠਾਈ ਖਾਧੀ ਸੀ, ਜਿਸ ਕਾਰਨ ਫੂਡ ਪੁਆਇਜ਼ਨਿੰਗ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਕੀਤੀ ਗਈ ਗੁਪਤ ਜਾਂਚ ਵਿੱਚ ਬੇਹੱਦ ਹੈਰਾਨੀਜਨਕ ਅਤੇ ਖੌਫ਼ਨਾਕ ਸੱਚ ਸਾਹਮਣੇ ਆਇਆ। ਪੁਲਿਸ ਅਨੁਸਾਰ ਇਹ ਕੋਈ ਹਾਦਸਾ ਨਹੀਂ, ਸਗੋਂ ਧਾਰਾ 302 ਤਹਿਤ ਇੱਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤਾ ਗਿਆ ਕਤਲ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਬੱਚਿਆਂ ਦੀ ਮਾਂ, ਲਵਪ੍ਰੀਤ ਕੌਰ ਦਾ ਹਰਜੀਤ ਸਿੰਘ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸੀ। ਇਹ ਦੋਵੇਂ ਇੰਸਟਾਗ੍ਰਾਮ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸਨ।

ਇਨ੍ਹਾਂ ਦੋਵਾਂ ਨੇ ਮਿਲ ਕੇ ਬੱਚਿਆਂ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਯੋਜਨਾ ਬਣਾਈ ਅਤੇ ਮਿਠਾਈ ਵਿੱਚ ਨਦੀਨ ਨਾਸ਼ਕ (ਹਰਬੀਸਾਈਡ) ਦਵਾਈ ਮਿਲਾ ਕੇ ਮਾਸੂਮਾਂ ਨੂੰ ਖੁਆ ਦਿੱਤੀ। ਪੁਲਿਸ ਵਿਭਾਗ ਦੀਆਂ ਟੀਮਾਂ ਵੱਲੋਂ ਟੈਕਨੀਕਲ ਇੰਡੀਕੇਟਰਸ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ ਹੈ।

ਬੱਚਿਆਂ ਦੇ ਪਿਤਾ, ਜੋ ਕਿ ਪੇਸ਼ੇ ਤੋਂ ਇੱਕ ਟਰੱਕ ਡਰਾਈਵਰ ਹਨ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ, ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਮਾਂ ਲਵਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸਦੇ ਪ੍ਰੇਮੀ ਹਰਜੀਤ ਸਿੰਘ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਜ਼ਹਿਰੀਲੀ ਮਿਠਾਈ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਦਾਲਤ ਵਿੱਚ ਪੁਖਤਾ ਸਬੂਤ ਪੇਸ਼ ਕੀਤੇ ਜਾ ਸਕਣ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds