ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਗੈਂਗਸਟਰ ਵੀਰੇਂਦਰ ਜੋਬਨ ਨੂੰ ਕੀਤਾ ਗ੍ਰਿਫ਼ਤਾਰ!

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਗੈਂਗਸਟਰ ਵੀਰੇਂਦਰ ਜੋਬਨ ਨੂੰ ਕੀਤਾ ਗ੍ਰਿਫ਼ਤਾਰ!

ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ‘ਵਾਰ ਆਨ ਗੈਂਗਸਟਰ’ (War on Gangsters) ਤਹਿਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਪੈਸ਼ਲ ਆਪ੍ਰੇਸ਼ਨ ‘ਆਪ੍ਰੇਸ਼ਨ ਲੌਂਗ ਆਰਮ’ (Operation Long Arm) ਤਹਿਤ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਵੀਰੇਂਦਰ ਜੋਬਨ ਨੂੰ ਅਫ਼ਰੀਕੀ ਦੇਸ਼ ਅੰਗੋਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਅਨੁਸਾਰ, ਆਰੋਪੀ ਚਾਰ ਸਨਸਨੀਖੇਜ਼ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਫ਼ਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ਫ਼ਰਾਰ ਹੋ ਗਿਆ ਸੀ। ਇਹ ਜਾਣਕਾਰੀ AGTF ਦੇ ਐੱਸ.ਪੀ. ਬਿਕਰਮਜੀਤ ਸਿੰਘ ਨੇ ਦਿੱਤੀ ਹੈ। ਐੱਸ.ਪੀ. ਨੇ ਦੱਸਿਆ ਕਿ ਆਰੋਪੀ ਦੀ ਲੋਕੇਸ਼ਨ ਦਾ ਪਤਾ ਲਗਾਉਣ ਲਈ ਲਗਭਗ ਤਿੰਨ ਮਹੀਨਿਆਂ ਤੱਕ ਇੰਟੈਲੀਜੈਂਸ ਅਧਾਰਿਤ ਆਪ੍ਰੇਸ਼ਨ ਚਲਾਇਆ ਗਿਆ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਨੂੰ ਕੇਂਦਰੀ ਏਜੰਸੀਆਂ ਨਾਲ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਅੰਗੋਲਾ ਵਿੱਚ ਆਰੋਪੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਦੌਰਾਨ ਮਨਜੋਤ ਸਿੰਘ ਨਾਮ ਦੇ ਇੱਕ ਹੋਰ ਆਰੋਪੀ ਨੂੰ ਵੀ ਫੜਿਆ ਗਿਆ ਹੈ, ਜੋ ਹਰਿਆਣਾ ਵਿੱਚ ਲੋੜੀਂਦਾ ਦੱਸਿਆ ਜਾ ਰਿਹਾ ਹੈ।

ਫ਼ਰਜ਼ੀ ਪਾਸਪੋਰਟ ਨਾਲ ਭੱਜਿਆ ਸੀ ਵਿਦੇਸ਼
ਅਧਿਕਾਰੀਆਂ ਅਨੁਸਾਰ, ਵੀਰੇਂਦਰ ਜੋਬਨ ਨੇ ‘ਸੰਦੀਪ’ ਨਾਮ ਨਾਲ ਫ਼ਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਵਿੱਚ ਸ਼ਰਨ ਲਈ ਸੀ। ਫ਼ਰਜ਼ੀ ਪਛਾਣ ਕਾਰਨ ਉਸ ਦੀ ਭਾਲ ਅਤੇ ਟਰੈਕਿੰਗ ਵਿੱਚ ਕਈ ਚੁਣੌਤੀਆਂ ਸਾਹਮਣੇ ਆਈਆਂ, ਪਰ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਅਤੇ ਤਕਨੀਕੀ ਨਿਗਰਾਨੀ ਜ਼ਰੀਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੰਜਾਬ ਸਰਕਾਰ ਨੇ ਵੀਰੇਂਦਰ ਜੋਬਨ ‘ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।

ਵਿਦੇਸ਼ ਤੋਂ ਚੱਲ ਰਹੀ ਰੰਗਦਾਰੀ ‘ਤੇ ਲੱਗੇਗੀ ਰੋਕ
ਪੁਲਿਸ ਅਧਿਕਾਰੀਆਂ ਅਨੁਸਾਰ, ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਗਾਤਾਰ ਐਕਸਟੌਰਸ਼ਨ ਕਾਲ (Extortion Calls), ਧਮਕੀਆਂ ਅਤੇ ਰੰਗਦਾਰੀ ਨੈੱਟਵਰਕ ਜ਼ਰੀਏ ਪੰਜਾਬ ਵਿੱਚ ਅਪਰਾਧ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਵੀਰੇਂਦਰ ਜੋਬਨ ਦੀ ਗ੍ਰਿਫ਼ਤਾਰੀ ਨਾਲ ਅਜਿਹੇ ਨੈੱਟਵਰਕ ‘ਤੇ ਵੱਡਾ ਅਸਰ ਪੈਣ ਦੀ ਉਮੀਦ ਹੈ। ਇੱਕ ਅਧਿਕਾਰੀ ਨੇ ਕਿਹਾ, “ਜੋ ਲੋਕ ਵਿਦੇਸ਼ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲਈ ਇਹ ਸੁਨੇਹਾ ਹੈ ਕਿ ਕਾਨੂੰਨ ਤੋਂ ਬਚਣਾ ਸੰਭਵ ਨਹੀਂ ਹੈ।”

Exit mobile version