BREAKING

Punjab

ਦੇਸ਼ਾਂ-ਵਿਦੇਸ਼ਾਂ ‘ਚੋਂ Day To Day ਨਿਊਜ਼ ਇੰਡੀਆ ਨੂੰ ਮਿਲਿਆ 14 ਕਰੋੜ 80 ਲੱਖ 60 ਹਜ਼ਾਰ ਦਰਸ਼ਕਾਂ ਦਾ ਪਿਆਰ

ਅੱਜ ਅਸੀਂ ਸਿਰਫ਼ ਇੱਕ ਵੱਡੀ ਖ਼ਬਰ ਦੀ ਅਪਡੇਟ ਹੀ ਨਹੀਂ, ਸਗੋਂ ਤੁਹਾਡੇ ਸਾਰਿਆਂ ਨਾਲ ਬਹੁਤ ਖੁਸ਼ੀ ਦਾ ਇੱਕ ਪਲ ਸਾਂਝਾ ਕਰਨਾ ਚਾਹੁੰਦੇ ਹਾਂ ਇਹ ਖੁਸ਼ੀ ਸਿਰਫ਼ ਸਾਡੇ ਚੈਨਲ ਦੀ ਹੀ ਨਹੀਂ, ਸਗੋਂ ਉਨ੍ਹਾਂ ਕਰੋੜਾਂ ਦਰਸ਼ਕਾਂ ਦੀ ਵੀ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸਾਡੇ ‘ਤੇ ਭਰੋਸਾ ਕੀਤਾ ਹੈ, ਸਾਡੀਆਂ ਖ਼ਬਰਾਂ ਦੇਖੀਆਂ ਸਾਡੇ ਤੇ ਵਿਸਵਾਸ਼ ਕੀਤਾ ਤੇ ਅੱਗੇ ਇਨ੍ਹਾਂ ਨੂੰ ਸਾਂਝਾ ਵੀ ਕੀਤਾ ਅਤੇ ਸਾਨੂੰ ਅੱਗੇ ਵਧਣ ਲਈ ਲਗਾਤਾਰ ਸ਼ਕਤੀ ਦਿੱਤੀ ਹੈ ਇਸ ਨੂੰ ਸੱਚਮੁੱਚ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਸਾਡੇ ਚੈਨਲ ਨੂੰ ਇੱਕ ਸਾਲ ਪੂਰਾ ਹੋ ਗਿਆ ਇੰਨੇ ਘੱਟ ਸਮੇਂ ਵਿੱਚ ਤੁਸੀਂ ਸਾਨੂੰ ਜੋ ਪਿਆਰ ਅਤੇ ਵਿਸ਼ਵਾਸ ਦਿਖਾਇਆ ਹੈ, ਉਹ ਸਾਡੇ ਲਈ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ।ਅੱਜ, ਅਸੀਂ ਆਪਣੇ ਸਾਰੇ ਡਿਜੀਟਲ ਪਲੇਟਫਾਰਮਾਂ ‘ਤੇ ਕੁੱਲ 148.6 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ ਹੈ ਜਿਵੇਂ ਕਿ 14 ਕਰੋੜ 80 ਲੱਖ 60 ਹਜ਼ਾਰ ਦਰਸ਼ਕਾਂ ਤੱਕ ਤੁਹਾਡੇ ਪਿਆਰ ਸਦਕਾ ਸਾਡਾ ਚੈਨਲ ਪਹੁੰਚ ਚੁੱਕਿਆ ਇਸੇ ਤਰ੍ਹਾਂ ਅਸੀਂ ਤੁਹਾਨੂੰ ਥੱਲੇ ਦਿੱਤੇ ਆਪਣੇ ਸਾਰੇ ਸ਼ੋਸ਼ਲ ਐਕਟੀਵਿਟੀ ਦੀ ਡਿਟੇਲ ਦੇ ਰਹੇ ਹਾਂ ਜਿਵੇਂ ਕਿ ਡੇ ਟੂ ਡੇ ਨਿਊਜ਼ ਇੰਡੀਆ ਨੂੰ ਪੰਜਾਬੀ ਵਿੱਚ ਪਲੇਟਫਾਰਮ ਦੇ ਹਿਸਾਬ ਨਾਲ ਵੰਡਦੇ ਹੋਏ—

ਇੰਸਟਾਗ੍ਰਾਮ ਪੰਜਾਬੀ ‘ਤੇ 87.1 ਮਿਲੀਅਨ ਤੋਂ ਵੱਧ ਵਿਊਜ਼, ਯੂਟਿਊਬ ਪੰਜਾਬੀ ‘ਤੇ 28.1 ਮਿਲੀਅਨ ਤੋਂ ਵੱਧ ਵਿਊਜ਼, ਫੇਸਬੁੱਕ ਪੰਜਾਬੀ ‘ਤੇ 15.3 ਮਿਲੀਅਨ ਤੋਂ ਵੱਧ ਵਿਊਜ਼, ਤੇ ਉੱਥੇ ਹੀ ਡੇ ਟੂ ਡੇ ਨਿਊਜ਼ ਬਾਰਤ ਚੈਨਲ ਤੇ ਯੂਟਿਊਬ ਹਿੰਦੀ ‘ਤੇ 6.8 ਮਿਲੀਅਨ ਤੋਂ ਵੱਧ ਵਿਊਜ਼, ਫੇਸਬੁੱਕ ਹਿੰਦੀ ‘ਤੇ 6.6 ਮਿਲੀਅਨ ਤੋਂ ਵੱਧ ਵਿਊਜ਼, ਅਤੇ ਇੰਸਟਾਗ੍ਰਾਮ ਹਿੰਦੀ ‘ਤੇ 4.7 ਮਿਲੀਅਨ ਤੋਂ ਵੱਧ ਵਿਊਜ਼ ਮਿਲਾ ਕੇ, ਇੰਨਾਂ ਸਭ ਦਾ ਟੋਟਲ ਕਰਕੇ ਤੁਹਾਡੇ ਪਿਆਰ ਸਦਕਾ ਅੱਜ ਤੱਕ 14 ਕਰੋੜ 80 ਲੱਖ 60 ਹਜ਼ਾਰ ਦਰਸ਼ਕਾਂ ਤੱਕ ਪਹੁੰਚਿਆ ਤੇ ਸਾਨੂੰ ਦੇਸ਼ਾਂ ਵਿਦੇਸ਼ਾਂ ਚੋਂ ਪੂਰੇ ਹਿੰਦੁਸਤਾਨ ਤੋਂ ਪਿਆਰ ਮਿਲ ਰਿਹਾ 140 ਕਰੋੜ ਦੀ ਅਬਾਦੀ ਵਿੱਚੋਂ ਇੰਡੀਆ ਦੇ 11 ਕਰੋੜ 60 ਲੱਖ ਤੇ ਵਿਦੇਸ਼ਾਂ ਦੇ 2 ਕਰੋੜ ਦਰਸ਼ਕਾਂ ਤੱਕ ਪਹੁੰਚਿਆ ਜਿਨਾਂ ਵਿੱਚੋਂ ਕੈਨੇਡਾ, ਅਮਰੀਕਾ, ਨਿਊਜੀਲੈਂਡ ਤੇ ਆਸਟ੍ਰੇਲੀਆਂ ਵਰਗੇ ਦੇਸ਼ ਸ਼ਾਮਲ ਹਨ ਇਹ ਅੰਕੜਾ 148.6 ਮਿਲੀਅਨ ਜਾਣੀ ਕਿ 14 ਕਰੋੜ 80 ਲੱਖ 60 ਹਜ਼ਾਰ ਵਿਊਜ਼ ਤੱਕ ਪਹੁੰਚ ਗਿਆ ਹੈ ਪਰ ਸਾਡੇ ਲਈ, ਇਹ ਸਿਰਫ਼ ਇੱਕ ਸੰਖਿਆ ਨਹੀਂ ਹੈ ਇਨ੍ਹਾਂ ਅੰਕੜਿਆਂ ਦੇ ਪਿੱਛੇ ਕਰੋੜਾਂ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਉਮੀਦਾਂ ਹਨ। ਜਦੋਂ ਅਸੀਂ ਇਹ ਯਾਤਰਾ ਸ਼ੁਰੂ ਕੀਤੀ ਸੀ, ਤਾਂ ਸਾਡਾ ਸਿਰਫ਼ ਇੱਕ ਹੀ ਉਦੇਸ਼ ਸੀ ਕੇ ਅਸੀਂ ਸੱਚੀ, ਪਾਰਦਰਸ਼ੀ, ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਕਰਾਂਗੇ ਅਸੀਂ ਕਦੇ ਵੀ ਆਪਣੇ ਨਿੱਜੀ ਫਾਇਦੇ ਦੇ ਲਈ ਸਨਸਨੀਖੇਜ਼ ਵਾਲੀ ਖ਼ਬਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਸਤੋਂ ਇਲਾਵਾ ਅਸੀਂ ਕਦੇ ਵੀ ਅਫਵਾਹਾਂ ਦਾ ਪਿੱਛਾ ਨਹੀਂ ਕੀਤਾ ਅਸੀਂ ਉਹੀ ਖਬਰਾਂ ਪੇਸ਼ ਕੀਤੀਆਂ ਹਨ ਜੋ ਲੋਕ ਆਪਣੇ ਪਰਿਵਾਰ ਚ ਬੈਠ ਕੇ ਅਤੇ ਆਪਣੇ ਦੋਸਤਾਂ ਮਿੱਤਰਾਂ ਚ ਬੈਠਕੇ ਦੇਖ ਸਕਦੇ ਹਨ ਇਹ ਇਕ ਪੱਤਰਕਾਰਾਂ ਦੀ ਸੱਚੀ ਤੇ ਸੁੱਚੀ ਪਹਿਚਾਣ ਹੁੰਦੀ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਇਸ ਯੁੱਗ ਚ ਇੱਕ ਹੀ ਜਰੀਆ ਹੈ ਜੋ ਲੋਕ ਮੀਡੀਆ ਨੂੰ ਚੌਥਾ ਥੰਮ ਮੰਨਦੇ ਹਨ ਪਰ ਇਸਨੂੰ ਗੰਦਲਾ ਕਰਨ ਚ ਜ਼ਿਆਦਾਤਰ ਲੋਕ ਆਪਣੇ ਛੋਟੇ ਜਿਹੇ ਪੈਸੇ ਪਿੱਛੇ ਚੌਥੇ ਥੰਮ ਨੂੰ ਬਦਨਾਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਜਿੰਨ੍ਹਾਂ ਪਿੱਛੇ ਲੱਗਕੇ ਚੌਥੇ ਥੰਮ ਨੂੰ ਬਦਨਾਮ ਕਰ ਰਹੇ ਹਨ ਚਾਹੇ ਕੋਈ ਪੋਲੀਟੀਕਲ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਢੌਂਗੀ ਜਾਂ ਡੇਰਿਆਂ ਦੇ ਬਾਬੇ ਹੋਣ ਮਾੜਾ ਟਾਈਮ ਆਉਣ ਤੇ ਇੰਨ੍ਹਾਂ ਲੋਕਾਂ ਦਾ ਸਾਥ ਕਿਸੇ ਨੇ ਨਹੀਂ ਦੇਣਾ ਜੋ ਕੁੱਝ ਤੁਹਾਨੂੰ ਮਿਲਣਾ ਉਹ ਤੁਹਾਨੂੰ ਤੁਹਾਡੀ ਕਿਸਮਤ ਦਾ ਮਿਲਣਾ ਹਮੇਸ਼ਾਂ ਬੰਦੇ ਨੂੰ ਕਦੇ ਵੀ ਜ਼ਿਆਦਾ ਉੱਪਰ ਨਹੀਂ ਉੱਠਣਾ ਚਾਹੀਦਾ ਤੇ ਹਮੇਸ਼ਾਂ ਜ਼ਮੀਨ ਨਾਲ ਜੁੜਕੇ ਰਹਿਣਾ ਚਾਹੀਦਾ ਸਾਡਾ ਮੰਨਣਾ ਹੈ ਕਿ ਪੱਤਰਕਾਰੀ ਦਾ ਸਭ ਤੋਂ ਵੱਡਾ ਫਰਜ਼ ਸੱਚ ਨੂੰ ਪ੍ਰਗਟ ਕਰਨਾ, ਸੱਚ ਦੱਸਣਾ ਅਤੇ ਲੋਕਾਂ ਦੀ ਆਵਾਜ ਸੇਵਾ ਕਰਨਾ ਹੈ।

 

ਇਸ ਵਿਸ਼ਵਾਸ ਤੋਂ ਸੇਧ ਲੈ ਕੇ, ਅਸੀਂ ਹਰ ਖ਼ਬਰ ਨੂੰ ਤੁਹਾਡੇ ਸਾਹਮਣੇ ਪੂਰੀ ਜ਼ਿੰਮੇਵਾਰੀ ਅਤੇ ਤੱਥਾਂ ਪ੍ਰਤੀ ਵਚਨਬੱਧਤਾ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਕਰੋੜਾਂ ਲੋਕ ਇੰਨੇ ਘੱਟ ਸਮੇਂ ਵਿੱਚ ਸਾਡੇ ਨਾਲ ਜੁੜੇ ਹਨ, ਤਾਂ ਇਹ ਸਾਡੇ ਲਈ ਨਹੀਂ, ਸਗੋਂ ਸਾਡੀ ਇਮਾਨਦਾਰ ਪੱਤਰਕਾਰੀ ਲਈ ਇੱਕ ਜਿੱਤ ਹੈ। ਤੁਹਾਡੇ ਵੱਲੋਂ ਹਰ ਦ੍ਰਿਸ਼, ਪਸੰਦ, ਸਾਂਝਾਕਰਨ ਅਤੇ ਟਿੱਪਣੀ ਸਾਡੇ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ ਕਿ ਲੋਕ ਅਜੇ ਵੀ ਨਿਰਪੱਖ ਅਤੇ ਭਰੋਸੇਯੋਗ ਖ਼ਬਰਾਂ ਚਾਹੁੰਦੇ ਹਨ।ਅਸੀਂ ਜਾਣਦੇ ਹਾਂ ਕਿ ਇਸ ਯਾਤਰਾ ਨੂੰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਸਾਨੂੰ ਬਹੁਤ ਕੁਝ ਹੋਰ ਅੱਗੇ ਲੈ ਕੇ ਆਉਣਾ ਹੈ, ਬਹੁਤ ਕੁਝ ਸਿੱਖਣਾ ਹੈ, ਅਤੇ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਵਚਨਬੱਧਤਾ ਹੈ ਪਿਛਲੇ ਦਿਨ ਨਾਲੋਂ ਹਰ ਦਿਨ ਬਿਹਤਰ ਕਰਨਾ ਅਸੀਂ ਇਹ ਵੀ ਮੰਨਦੇ ਹਾਂ ਕਿ ਤੁਹਾਡੇ ਭਰੋਸੇ ਨੂੰ ਕਾਇਮ ਰੱਖਣਾ ਇਨ੍ਹਾਂ ਮੀਲ ਪੱਥਰਾਂ ਤੱਕ ਪਹੁੰਚਣ ਨਾਲੋਂ ਕਿਤੇ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਕਿ ਅੱਗੇ ਵਧਣ ਲਈ ਸਾਡੀ ਤਰਜੀਹ – ਸਭ ਤੋਂ ਵੱਧ – ਸੱਚ, ਤੱਥ ਅਤੇ ਨਿਰਪੱਖ ਪੱਤਰਕਾਰੀ ਰਹੇਗੀ।ਅਸੀਂ ਤੁਹਾਡੀ ਆਵਾਜ਼ ਬੁਲੰਦ ਕਰਦੇ ਰਹਾਂਗੇ—ਦਬਾਅ, ਪੱਖਪਾਤ, ਜਾਂ ਕਿਸੇ ਵੀ ਲੁਕਵੇਂ ਏਜੰਡੇ ਤੋਂ ਮੁਕਤ—ਅਤੇ ਹਰ ਜ਼ਰੂਰੀ ਖ਼ਬਰ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਪਹੁੰਚਾਉਂਦੇ ਰਹਾਂਗੇ। ਅਸੀਂ ਇਸ ਇਤਿਹਾਸਕ ਪ੍ਰਾਪਤੀ ਲਈ ਹਰੇਕ ਦਰਸ਼ਕ, ਗਾਹਕ ਅਤੇ ਫਾਲੋਅਰ ਦੇ ਨਾਲ-ਨਾਲ ਆਪਣੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ।

ਤੁਹਾਡਾ ਪਿਆਰ, ਤੁਹਾਡਾ ਵਿਸ਼ਵਾਸ ਅਤੇ ਤੁਹਾਡਾ ਸਮਰਥਨ ਸਾਡੀ ਸਭ ਤੋਂ ਵੱਡੀ ਤਾਕਤ ਹਨ 148.6 ਮਿਲੀਅਨ ਜਾਣੀ ਕਿ 14 ਕਰੋੜ 80 ਲੱਖ 60 ਹਜ਼ਾਰ ਵਿਯੂਜ਼ ਦੀ ਇਹ ਯਾਤਰਾ ਸਿਰਫ਼ ਸ਼ੁਰੂਆਤ ਹੈ ਅਸੀਂ ਭਵਿੱਖ ਵਿੱਚ ਵੀ ਤੁਹਾਡੇ ਨਿਰੰਤਰ ਸਮਰਥਨ ਅਤੇ ਵਿਸ਼ਵਾਸ ਦੀ ਉਮੀਦ ਕਰਦੇ ਹਾਂ ਅਸੀਂ ਤੁਹਾਡੇ ਨਾਲ ਆਪਣੇ ਤਹਿ ਦਿਲੋਂ ਇੱਕ ਵਾਅਦਾ ਕਰਦੇ ਹਾਂ ਕਿ ਸਾਡਾ ਕੋਈ ਵੀ ਪੱਤਰਕਾਰ ਨਾ ਕਿਸੇ ਨੂੰ ਬਲੈਕਮੀਲ ਕਰੇਗਾ ਨਾ ਕਿਸੇ ਤੋਂ ਕੋਈ ਗਿਫ਼ਟ ਲਵੇਗਾ ਨਾਂ ਅਸੀਂ ਕਿਸੇ ਅਜਿਹੇ ਬੰਦੇ ਦੀ ਖ਼ਬਰ ਚਲਾਵਾਂਗੇ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਤੋਂ ਪੈਸੈ ਠੱਗਦੇ ਹਨ ਜਿਵੇਂ ਕਿ ਢੌਂਗੀ ਤੇ ਤਾਂਤਰਿਕ ਬਾਬੇ ਜਿੰਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀਆਂ ਬਰਬਾਦ ਕਰਕੇ ਰੱਖ ਦਿੱਤੀਆਂ ਤੇ ਆਪਣੇ ਨਿੱਜੀ ਫ਼ਾਇਦੇ ਲਈ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਅਸੀਂ ਨਾਂ ਤਾਂ ਆਪਣੇ ਚੈਨਲ ਲਈ ਕਿਸੇ ਤੋਂ ਕੋਈ ਐਡ ਮੰਗਾਂਗੇ ਨਾਂ ਅਸੀਂ 1 ਸਾਲ ਵਿੱਚ ਕਿਸੇ ਤੋਂ ਕੋਈ ਐਡ ਮੰਗੀ ਹੈ ਇਹ ਤੁਹਾਡੇ ਨਾਲ ਸਾਡਾ ਵਾਅਦਾ ਹੈ ਜੇਕਰ ਫੇਰ ਵੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਪੱਤਰਕਾਰ ਕਿਸੇ ਤੋਂ ਪੈਸੇ ਮੰਗਦਾ ਹੈ, ਜਾਂ ਕਿਸੇ ਨੂੰ ਤੰਗ ਕਰਦਾ ਹੈ ਜਾਂ ਡਰਾਉਂਦਾਂ ਜਾਂ ਧਮਕਾਉਂਦਾ ਹੈ ਤਾਂ ਤੁਸੀਂ ਸਾਨੂੰ ਉਸੇ ਸਮੇਂ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਵਟਸਐਪ ਤੇ ਸੁਨੇਹਾ ਵੀ ਭੇਜ ਸਕਦੇ ਹੋ ਤਾਂ ਜੋ ਅਸੀਂ ਆਪਣੇ ਉਸ ਵਰਕਰ, ਪੱਤਰਕਾਰ ਜੋ ਅਜਿਹਾ ਕੁੱਝ ਕਰੇਗਾ ਤਾਂ ਅਸੀਂ ਆਪਣੇ ਚੈਨਲ ਵਲੋਂ ਉਸ ਉੱਪਰ ਪਰਚਾ ਦਰਜ ਕਰਕੇ ਉਸਨੂੰ ਜੇਲ੍ਹਾਂ ਚ ਝੱਕਣ ਦੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਹੁਣ ਤੱਕ ਜੋ ਵੀ ਖ਼ਬਰ ਚਲਾਈ ਹੈ ਇਸ ਖ਼ਬਰ ਤੇ ਦੇਸ਼ਾਂ ਵਿਦੇਸ਼ਾਂ ਵਾਲਿਆਂ ਨੇ ਵੀ ਪੱਕੀ ਮੋਹਰ ਲਗਾਈ ਹੈ ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ… ਅਤੇ ਸਾਡੇ ਨਾਲ ਜੁੜੇ ਰਹੋ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds