ਜਲੰਧਰ ‘ਚ ਮੋਦੀ ਦੀ ਆਮਦ, ਜਾਮ ਤੋਂ ਬਚਣਾ ਹੈ ਤਾਂ ਹੁਣੇ ਦੇਖੋ ਨਵਾਂ ਮੈਪ!

ਜਲੰਧਰ ‘ਚ ਮੋਦੀ ਦੀ ਆਮਦ, ਜਾਮ ਤੋਂ ਬਚਣਾ ਹੈ ਤਾਂ ਹੁਣੇ ਦੇਖੋ ਨਵਾਂ ਮੈਪ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਨੂੰ ਮੁੱਖ ਰੱਖਦਿਆਂ ਕਮਿਸ਼ਨਰੇਟ ਪੁਲਿਸ ਨੇ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ (IPS) ਦੀ ਅਗਵਾਈ ਹੇਠ ਅਤੇ ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ਼ ਸਿੰਘ ਤੇ ਏ.ਸੀ.ਪੀ. ਟ੍ਰੈਫਿਕ ਅਜੇ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਦੇ ਐਂਟਰੀ, ਐਗਜ਼ਿਟ (ਨਿਕਾਸੀ) ਅਤੇ ਅੰਦਰੂਨੀ ਰਸਤਿਆਂ ‘ਤੇ ਵਿਸ਼ੇਸ਼ ਡਾਇਵਰਸ਼ਨ ਪਲਾਨ ਲਾਗੂ ਕੀਤਾ ਗਿਆ ਹੈ।ਪੁਲਿਸ ਦਾ ਮੁੱਖ ਉਦੇਸ਼ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਆਮ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਣ ਦੇਣਾ ਹੈ। ਇਸ ਦੇ ਲਈ ਮੁੱਖ ਮਾਰਗਾਂ ‘ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਟ੍ਰੈਫਿਕ ਨੂੰ ਸੁਚਾਰੂ ਰੱਖਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਵਾਹਨਾਂ ਲਈ ਨਵਾਂ ਟ੍ਰੈਫਿਕ ਪਲਾਨ:
ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਜਾਣ ਵਾਲੇ ਵਾਹਨ: ਕੰਟੇਨਰ, ਟਰੱਕ ਅਤੇ ਟਿੱਪਰ ਵਰਗੇ ਭਾਰੀ ਕਮਰਸ਼ੀਅਲ (ਵਪਾਰਕ) ਵਾਹਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਨੂੰ ਫਗਵਾੜਾ ਸਤਨਾਮਪੁਰਾ, ਜੰਡਿਆਲਾ, ਨਕੋਦਰ, ਕਪੂਰਥਲਾ ਅਤੇ ਸੁਭਾਨਪੁਰ ਦੇ ਰਸਤੇ ਭੇਜਿਆ ਜਾਵੇਗਾ।

ਲੁਧਿਆਣਾ ਤੋਂ ਹੁਸ਼ਿਆਰਪੁਰ ਜਾਂ ਪਠਾਨਕੋਟ ਜਾਣ ਵਾਲੇ ਭਾਰੀ ਵਾਹਨ: ਇਨ੍ਹਾਂ ਨੂੰ ਚੰਡੀਗੜ੍ਹ ਬਾਈਪਾਸ (ਕੋਨਿਕਾ ਰਿਜ਼ੌਰਟ ਨੇੜੇ), ਮਹਿਟੀਆਣਾ, ਹੁਸ਼ਿਆਰਪੁਰ ਅਤੇ ਦਸੂਹਾ ਹੁੰਦੇ ਹੋਏ ਜਾਣਾ ਪਵੇਗਾ।

ਮੋਗਾ ਤੋਂ ਪਠਾਨਕੋਟ ਜਾਣ ਵਾਲੇ ਭਾਰੀ ਵਾਹਨ: ਇਨ੍ਹਾਂ ਨੂੰ ਨਕੋਦਰ, ਕਪੂਰਥਲਾ, ਸੁਭਾਨਪੁਰ, ਨਡਾਲਾ ਅਤੇ ਟਾਂਡਾ ਦੇ ਰਸਤੇ ਡਾਇਵਰਟ ਕੀਤਾ ਗਿਆ ਹੈ।

ਬੱਸਾਂ ਦੇ ਸੰਚਾਲਨ ਲਈ ਨਵੇਂ ਰੂਟ:
ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ: ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀਆਂ ਸਾਰੀਆਂ ਬੱਸਾਂ ਕਪੂਰਥਲਾ ਅਤੇ ਸੁਭਾਨਪੁਰ ਰੂਟ ਤੋਂ ਹੋ ਕੇ ਚੱਲਣਗੀਆਂ।

ਹੁਸ਼ਿਆਰਪੁਰ ਰੂਟ ਦੀਆਂ ਬੱਸਾਂ: ਇਨ੍ਹਾਂ ਨੂੰ ਨਕੋਦਰ ਚੌਕ, ਕਪੂਰਥਲਾ ਚੌਕ, ਵੇਰਕਾ ਮਿਲਕ ਪਲਾਂਟ, ਪਠਾਨਕੋਟ ਚੌਕ, ਕਿਸ਼ਨਗੜ੍ਹ ਅਤੇ ਆਦਮਪੁਰ ਦੇ ਰਸਤੇ ਭੇਜਿਆ ਜਾਵੇਗਾ।

ਲੁਧਿਆਣਾ ਜਾਣ ਵਾਲੀਆਂ ਬੱਸਾਂ: ਇਹ ਬੱਸਾਂ ਸਮਰਾ ਚੌਕ, 66 ਫੁੱਟੀ ਰੋਡ ਜਮਸ਼ੇਰ, ਜੀ.ਐੱਨ.ਏ. ਚੌਕ, ਹਵੇਲੀ ਅਤੇ ਫਗਵਾੜਾ ਮਾਰਗ ਰਾਹੀਂ ਚੱਲਣਗੀਆਂ।

ਪਠਾਨਕੋਟ ਤੋਂ ਜਲੰਧਰ ਆਉਣ ਵਾਲੀਆਂ ਬੱਸਾਂ: ਇਹ ਵਾਹਨ ਪਠਾਨਕੋਟ ਚੌਕ, ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਅਤੇ ਨਕੋਦਰ ਚੌਕ ਰੂਟ ਦੀ ਵਰਤੋਂ ਕਰਨਗੇ।

ਸ਼ਹਿਰ ਦੀ ਅੰਦਰੂਨੀ ਟ੍ਰੈਫਿਕ ਅਤੇ ਲੋਕਲ ਡਾਇਵਰਸ਼ਨ:
ਸਥਾਨਕ ਲੋਕਾਂ ਦੀ ਸਹੂਲਤ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ ਸ਼ਹਿਰ ਦੇ 31 ਪ੍ਰਮੁੱਖ ਕੱਟਾਂ ਅਤੇ ਚੌਕਾਂ ‘ਤੇ ਡਾਇਵਰਸ਼ਨ ਲਾਗੂ ਕੀਤਾ ਗਿਆ ਹੈ।

ਮੈਕਡੋਨਲਡਸ ਕੱਟ ਅਤੇ ਜੀ.ਐੱਨ.ਏ. ਚੌਕ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਦੀਪ ਨਗਰ, ਦਸਹਿਰਾ ਗਰਾਊਂਡ ਅਤੇ ਡਿਫੈਂਸ ਕਲੋਨੀ ਵੱਲ ਡਾਇਵਰਟ ਕੀਤਾ ਜਾਵੇਗਾ।

ਚੌਗਿੱਟੀ ਅੰਡਰਬ੍ਰਿਜ ਅਤੇ ਚੌਗਿੱਟੀ ਬੀ.ਬੀ.ਐੱਮ.ਬੀ. ਕਲੋਨੀ ਕੋਲੋਂ ਲੰਘਣ ਵਾਲੇ ਵਾਹਨਾਂ ਨੂੰ ਗੁਰੂ ਨਾਨਕਪੁਰਾ ਕਰਾਸਿੰਗ ਅਤੇ ਲਾਡੋਵਾਲੀ ਰੋਡ ਹੁੰਦੇ ਹੋਏ ਬੱਸ ਸਟੈਂਡ ਵੱਲ ਭੇਜਿਆ ਜਾਵੇਗਾ।

ਲਾਮਾ ਪਿੰਡ ਚੌਕ ਤੋਂ ਆਉਣ ਵਾਲੇ ਵਾਹਨਾਂ ਨੂੰ ਮਕਸੂਦਾਂ ਅਤੇ ਸੁਭਾਨਪੁਰ ਵੱਲ ਡਾਇਵਰਟ ਕੀਤਾ ਜਾਵੇਗਾ।

ਵੱਖ-ਵੱਖ ਥਾਵਾਂ ‘ਤੇ ਡਾਇਵਰਸ਼ਨ ਪੁਆਇੰਟ ਕੀਤੇ ਗਏ ਤੈਅ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਦੇ ਮੱਦੇਨਜ਼ਰ ਜਲੰਧਰ ਦਿਹਾਤੀ (ਰੂਰਲ) ਪੁਲਿਸ ਨੇ ਸ਼ੁੱਕਰਵਾਰ, 17 ਜੁਲਾਈ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਵਿਸ਼ੇਸ਼ ਟ੍ਰੈਫਿਕ ਡਾਇਵਰਸ਼ਨ ਯੋਜਨਾ ਲਾਗੂ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਰੱਖਣ, ਟ੍ਰੈਫਿਕ ਨੂੰ ਸੁਚਾਰੂ ਬਣਾਉਣ ਅਤੇ ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਥਾਵਾਂ ‘ਤੇ ਡਾਇਵਰਸ਼ਨ ਪੁਆਇੰਟ ਤੈਅ ਕੀਤੇ ਗਏ ਹਨ।

ਟ੍ਰੈਫਿਕ ਡਾਇਵਰਸ਼ਨ: ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ, ਨਕੋਦਰ, ਕਾਲਾ ਸੰਘਿਆਂ, ਕਪੂਰਥਲਾ ਅਤੇ ਸੁਭਾਨਪੁਰ ਤੋਂ ਜਲੰਧਰ ਆਉਣ ਵਾਲੀ ਆਮ ਟ੍ਰੈਫਿਕ ਨੂੰ ਟ੍ਰੈਫਿਕ ਡਾਇਵਰਸ਼ਨ ਪਲਾਨ ਵਿੱਚ ਦਰਸਾਏ ਗਏ ਹਰੇ ਰੰਗ ਦੇ ਬਦਲਵੇਂ ਰੂਟਾਂ (ਵੈਕਲਪਿਕ ਰਸਤਿਆਂ) ਰਾਹੀਂ ਭੇਜਿਆ ਜਾਵੇਗਾ।

ਲੋਕਾਂ ਲਈ ਜ਼ਰੂਰੀ ਸਲਾਹ:
ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਨਿਰਧਾਰਤ ਕੀਤੇ ਗਏ ਡਾਇਵਰਸ਼ਨ ਰੂਟਾਂ ਦੀ ਹੀ ਵਰਤੋਂ ਕਰਨ। ਇਹ ਟ੍ਰੈਫਿਕ ਰੂਟ ਪਲਾਨ ਸ਼ੁੱਕਰਵਾਰ, 17 ਜੁਲਾਈ 2026 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 8:00 ਵਜੇ ਤੱਕ ਲਾਗੂ ਰਹੇਗਾ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਪਰੇਸ਼ਾਨੀ ਤੋਂ ਬਚਾਇਆ ਜਾ ਸਕੇ

Exit mobile version