MLA ਪਠਾਣਮਾਜਰਾ ਤੋਂ ਖ਼ਾਲੀ ਕਰਵਾਈ ਜਾਵੇਗੀ ਸਰਕਾਰੀ ਕੋਠੀ

MLA ਪਠਾਣਮਾਜਰਾ ਤੋਂ ਖ਼ਾਲੀ ਕਰਵਾਈ ਜਾਵੇਗੀ ਸਰਕਾਰੀ ਕੋਠੀ

 

 

   11 ਸਤੰਬਰ 2025:

       ਮੁਹਾਲੀ – ਵੱਡੀ ਖ਼ਬਰ ਪਟਿਆਲਾ ਦੇ ਚਰਚਿਤ ਰੇਪ ਮਾਮਲੇ ਵਿੱਚ ਦਰਜ ਕੀਤੀ ਗਈ ਐਫ.ਆਈ.ਆਰ. ਤੋਂ ਬਾਅਦ ਫ਼ਰਾਰ ਚੱਲ ਰਹੇ ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਪ੍ਰਸ਼ਾਸਨ ਨੇ ਕਰੈਕਡਾਊਨ ਤੇਜ਼ ਕਰ ਦਿੱਤਾ ਹੈ। ਹੁਣ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ-9 ਸੀ ਵਿੱਚ ਮੌਜੂਦ ਸਰਕਾਰੀ ਨਿਵਾਸ ਨੂੰ ਖ਼ਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁੱਡਾ (PUDA) ਅਤੇ ਪੀ.ਡਬਲਯੂ.ਡੀ.(PWD) ਦੇ ਅਧਿਕਾਰੀਆਂ ਦੀ ਟੀਮ ਨੇ ਵਿਧਾਇਕ ਦੇ ਘਰ ਵਿੱਚ ਪਹੁੰਚ ਕੇ ਨਿਯਮਾਂ ਅਨੁਸਾਰ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ। ਨਿਵਾਸ ਖ਼ਾਲੀ ਕਰਨ ਦੀ ਕਾਨੂੰਨੀ ਪ੍ਰਕਿਰਿਆ ਮੁਤਾਬਕ ਇਹ ਪ੍ਰਕਿਰਿਆ ਤਕਰੀਬਨ 30 ਦਿਨਾਂ ਵਿੱਚ ਪੂਰੀ ਹੁੰਦੀ ਹੈ। ਇਸ ਮੌਕੇ ‘ਤੇ ਵਿਧਾਇਕ ਦੇ ਵਕੀਲ ਵਿਕਰਮਜੀਤ ਸਿੰਘ ਭੁੱਲਰ ਵੀ ਮੌਜੂਦ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਮਾਨਯੋਗ ਕੋਰਟ ਵਿੱਚ ਸਟੇਅ ਲਈ ਅਰਜ਼ੀ ਦੇਣ ਜਾ ਰਹੇ ਹਾਂ ਤਾਂ ਜੋ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ।

ਉੱਥੇ ਹੀ ਦੂਜੇ ਪਾਸੇ, ਪਠਾਣਮਾਜਰਾ ਦੇ ਫਰਾਰ ਹੋਣ ਕਾਰਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ | ਪ੍ਰਸ਼ਾਸਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਜੋ ਸਰਕਾਰੀ ਅਹੁਦੇ ‘ਤੇ ਹੈ,ਉਸਨੂੰ ਘਰ ਖ਼ਾਲੀ ਕਰਨਾ ਲਾਜ਼ਮੀ ਹੈ ਜੇਕਰ ਉਹ ਗੈਰਹਾਜ਼ਰ ਰਹੇ ਜਾਂ ਉਸਦੇ ਖ਼ਿਲਾਫ਼ ਗੰਭੀਰ ਕਾਰਵਾਈ ਚੱਲ ਰਹੀ ਹੋਵੇ।

Exit mobile version