DelhiIndia

ਸੋਨਮ ਵਾਂਗਚੁਕ 17 ਦਿਨਾਂ ਤੋਂ ਭੁੱਖ ਹੜਤਾਲ ‘ਤੇ

ਸੋਨਮ ਵਾਂਗਚੁਕ 17 ਦਿਨਾਂ ਤੋਂ ਭੁੱਖ ਹੜਤਾਲ ‘ਤੇ

ਦਿੱਲੀ ਦੇ ਜੰਤਰ-ਮੰਤਰ ‘ਤੇ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦਾ ਅੱਜ 17ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਉਨ੍ਹਾਂ ਦਾ 8.2 ਕਿਲੋਗ੍ਰਾਮ ਵਜ਼ਨ ਘੱਟ ਗਿਆ ਹੈ। ਸਪਾ ਮੁਖੀ ਅਖਿਲੇਸ਼ ਯਾਦਵ, ਸ਼ਿਵਸੈਨਾ (UBT) ਪ੍ਰਧਾਨ ਉਧਵ ਠਾਕਰੇ, ਟੀ.ਐੱਮ.ਸੀ. ਆਗੂ ਮਹੂਆ ਮੋਇਤਰਾ ਨੇ ਸੋਨਮ ਨੂੰ ਮਰਨ ਵਰਤ ਖ਼ਤਮ ਕਰਨ ਦੀ ਮੰਗ ਕੀਤੀ ਹੈ।ਉੱਥੇ ਹੀ ਅਦਾਕਾਰ ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਲੇਖਿਕਾ ਅਰੁੰਧਤੀ ਰਾਏ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਵੀ ਅੰਦੋਲਨ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਵਾਂਗਚੁਕ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਸਿਹਤ ਨੂੰ ਮੁੱਖ ਰੱਖਦਿਆਂ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ।

ਕਾਕਰੋਚ ਜਨਤਾ ਪਾਰਟੀ (CJP) ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਅਤੇ ਨੀਟ (NEET) ਪੇਪਰ ਲੀਕ ਤੋਂ ਬਾਅਦ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਇਸ ਪ੍ਰਦਰਸ਼ਨ ਵਿੱਚ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਵੀ ਸ਼ਾਮਲ ਹਨ। ਵਾਂਗਚੁਕ 28 ਜੂਨ ਤੋਂ ਭੁੱਖ ਹੜਤਾਲ ‘ਤੇ ਹਨ।

ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਸੋਮਵਾਰ ਨੂੰ ਸੋਨਮ ਵਾਂਗਚੁਕ ਨੂੰ ਮਿਲਣ ਪਹੁੰਚੀ ਸੀ।

ਸੋਨਮ ਦੇ ਮਰਨ ਵਰਤ ‘ਤੇ ਆਗੂਆਂ ਤੇ ਫ਼ਿਲਮੀ ਹਸਤੀਆਂ ਦੀ ਪ੍ਰਤੀਕਿਰਿਆ
ਸਪਾ ਮੁਖੀ ਅਖਿਲੇਸ਼ ਯਾਦਵ: “ਜਿਸ ਭਾਜਪਾ ਸਰਕਾਰ ਨੂੰ ਉਹ ਆਪਣੇ ਮਰਨ ਵਰਤ ਨਾਲ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਿਧਾਂਤਹੀਣ ਅਤੇ ਭ੍ਰਿਸ਼ਟ ਵਿਵਸਥਾ ਬਣ ਚੁੱਕੀ ਹੈ। ਇੰਨੀ ਅਸੰਵੇਦਨਸ਼ੀਲ ਅਤੇ ਬੇਰਹਿਮ ਸਰਕਾਰ ਲਈ ਕਿਸੇ ਦੀ ਵੀ ਕੁਰਬਾਨੀ ਕੋਈ ਮਾਇਨੇ ਨਹੀਂ ਰੱਖਦੀ। ਅਜਿਹੇ ਲੋਕਾਂ ਤੋਂ ਸੰਵੇਦਨਸ਼ੀਲਤਾ ਜਾਂ ਹਿਰਦਾ ਤਬਦੀਲੀ ਦੀ ਉਮੀਦ ਕਰਨਾ ਪੂਰੀ ਤਰ੍ਹਾਂ ਵਿਅਰਥ ਹੈ।”

ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ: “ਮੈਂ 16 ਜੁਲਾਈ ਸ਼ਾਮ 5 ਵਜੇ ਜੰਤਰ-ਮੰਤਰ ਜਾ ਕੇ ਸੋਨਮ ਵਾਂਗਚੁਕ ਅਤੇ CJP ਦੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਾਂਗਾ ਅਤੇ ਆਪਣਾ ਸਮਰਥਨ ਦੇਵਾਂਗਾ।”

ਟੀ.ਐੱਮ.ਸੀ. ਆਗੂ ਮਹੂਆ ਮੋਇਤਰਾ: “ਸੋਨਮ ਸਰ, ਤੁਹਾਡੇ ਵਰਤ ਨੇ ਇਸ ਦੇਸ਼ ਦੇ ਨੌਜਵਾਨਾਂ ਨੂੰ ਇਨਸਾਫ਼ ਦੀ ਲੜਾਈ ਵਿੱਚ ਇੱਕਜੁੱਟ ਕਰ ਦਿੱਤਾ ਹੈ। ਤੁਹਾਡਾ ਨਿਸ਼ਾਨਾ ਪੂਰਾ ਹੋ ਗਿਆ ਹੈ। ਸਰਕਾਰ ਨੂੰ ਤੁਹਾਡੀ ਜਾਂ ਕਰੋੜਾਂ ਨੌਜਵਾਨਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਹੈ। ਪਰ ਤੁਹਾਡੀ ਜ਼ਿੰਦਗੀ ਸਾਡੇ ਲਈ ਮਾਇਨੇ ਰੱਖਦੀ ਹੈ। ਮਰਨ ਵਰਤ ਬੰਦ ਕਰੋ ਅਤੇ ਲੜਾਈ ਜਾਰੀ ਰੱਖੋ।”

CJP ਸੰਸਥਾਪਕ ਅਭਿਜੀਤ ਦੀਪਕੇ: “ਉਨ੍ਹਾਂ ਦੀਆਂ ਮਾਸਪੇਸ਼ੀਆਂ (muscles) ਘਟਣ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਬਹੁਤ ਦਰਦ ਹੋ ਰਿਹਾ ਹੈ। ਬਾਕੀ ਸਭ ਦੀ ਤਰ੍ਹਾਂ, ਮੈਂ ਵੀ ਉਨ੍ਹਾਂ ਨੂੰ ਆਪਣਾ ਮਰਨ ਵਰਤ ਖ਼ਤਮ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਸ਼ਾਂਤੀ ਨਾਲ ਜਵਾਬ ਦਿੱਤਾ— ‘ਮੈਨੂੰ ਮਰਨ ਵਰਤ ਖ਼ਤਮ ਕਰਨ ਲਈ ਨਾ ਕਹੋ। ਸਰਕਾਰ ਨੂੰ ਪੁੱਛੋ ਕਿ ਉਹ ਗੱਲਬਾਤ ਕਿਉਂ ਨਹੀਂ ਕਰ ਰਹੀ ਹੈ।'”

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds