
ਦਿੱਲੀ ਦੇ ਜੰਤਰ-ਮੰਤਰ ਤੇ ਜੋ ਵਿਦਿਆਰਥੀਆਂ ਤੇ ਕਹਿਰ ਢਾਇਆ ਜਾ ਰਿਹਾ ਜੋ ਲਾਠੀਆਂ ਵਰ੍ਹਾਈਆਂ ਜਾ ਰਹੀਆਂ ਨੇ ਇੱਥੇ ਦਿੱਲੀ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੰਨ੍ਹਾਂ ਨੂੰ ਸੋਚਣਾ ਚਾਹੀਦਾ ਕਿ ਇੰਨ੍ਹਾਂ ਵਰਗੇ ਸਾਡੇ ਵੀ ਬੱਚੇ ਘਰ ਬੈਠੇ ਹੋਏ ਨੇ ਜਿਹੜੇ ਬੱਚੇ ਆਪਣੇ ਦੇਸ਼ ਲਈ ਤੇ ਆਪਣਾ ਭਵਿੱਖ ਬਣਾਉਣ ਦੇ ਲਈ ਉੱਥੇ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਉਨ੍ਹਾਂ ਤੇ ਲਾਠੀਚਾਰਜ ਕਰਨਾ ਬਹੁਤ ਮੰਦਭਾਗਾ ਹੈ ਕਿਉਂਕਿ ਬੈਠਕੇ ਵੀ ਇਸ ਮਸਲੇ ਤੇ ਗੱਲ ਕੀਤੀ ਜਾ ਸਕਦੀ ਹੈ ਮਾਹੌਲ ਨੂੰ ਸ਼ਾਂਤ ਕੀਤਾ ਜਾ ਸਕਦਾ ਅਜਿਹੇ ਪ੍ਰਸ਼ਾਸ਼ਨ ਤੇ ਲਾਹਣਤਾਂ ਤੇ ਜੋ ਬੱਚਿਆਂ ਤੇ ਕਹਿਰ ਢਾਅ ਰਹੇ ਨੇ ਇੰਨ੍ਹਾਂ ਬੱਚਿਆਂ ਤੇ ਲਾਠੀਆਂ ਚਲਾਉਣ ਤੋਂ ਪਹਿਲਾਂ ਜ਼ਰੂਰ ਸੋਚੋ ਕਿ ਤੁਹਾਡੇ ਵੀ ਬੱਚੇ ਘਰ ਬੈਠੇ ਹੋਏ ਨੇ ਪ੍ਰਮਾਤਮਾ ਦੇ ਘਰ ਦੇਰ ਜ਼ਰੂਰ ਹੈ ਪਰ ਹਨੇਰ ਨਹੀਂ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਡਿਊਟੀ ਕਰਨ ਲਈ ਤੁਹਾਨੂੰ ਵਧੀਆ ਸੁਵਿਧਾ ਦਿੱਤੀ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਪੁਲਿਸ ਮੁਲਾਜ਼ਮ ਇੰਨ੍ਹਾਂ ਲੋਕਾਂ ਤੇ ਲਾਠੀਆਂ ਬਰਸਾਓ ਇੱਕ ਦਿਨ ਉਹ ਵੀ ਆਉਣਾ ਜਦੋਂ ਇਹੀ ਨੌਜਵਾਨ ਪੀੜ੍ਹੀ ਜੋ ਦੇਸ਼ ਦੀ ਰਾਜਨੀਤੀ ਬਦਲ ਸਕਦੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਦੇ ਕੋਈ ਸਰਕਾਰ ਤੇ ਕਦੇ ਕੋਈ ਸਰਕਾਰ ਹੈਰਾਨੀਜਨਕ ਗੱਲ ਇਹ ਹੈ ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਜਿੱਦਾਂ ਉਨ੍ਹਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੋਵੇ ਤਾਲੀਆਨ ਦੇ ਸਮੇਂ ਵੀ ਇਸ ਤਰੀਕੇ ਦਾ ਤਸ਼ੱਦਦ ਨਹੀਂ ਢਾਇਆ ਹੋਣਾ ਸਰਕਾਰਾਂ ਨੂੰ ਇੰਨ੍ਹਾਂ ਬੱਚਿਆਂ ਦੇ ਨਾਲ ਬੈਠਕੇ ਗੱਲਬਾਤ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਘਾਤਕ ਹੋ ਸਕਦਾ ਹੈ ਰਾਜਨੀਤਿਕ ਲੋਕ ਜਿੰਨ੍ਹਾਂ ਦੇ ਅੰਦਰ 95 ਪ੍ਰਤੀਸ਼ਤ ਲੋਕ ਜੋ ਐਮ ਪੀ ਤੇ ਮਨਿਸਟਰ ਨੇ ਉਨ੍ਹਾਂ ਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਨੇ ਉਹ ਕੀ ਸਰਕਾਰ ਚਲਾਉਣਗੇ ਜਿੰਨ੍ਹਾਂ ਤੇ ਖੁਦ ਪਰਚੇ ਨੇ ਲਾਠੀਆਂ ਬਰਸਾਕੇ ਇਸ ਤਰੀਕੇ ਦੇ ਨਾਲ ਬੱਚਿਆਂ ਦੀ ਜ਼ੁਬਾਨ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਸਾਡਾ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਚਾਹੇ ਆਮ ਆਦਮੀ ਪਾਰਟਾ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਸਾਡੇ ਚੈਨਲ ਡੇ ਟੂ ਡੇ ਨਿਊਜ਼ ਇੰਡੀਆ ਦੀ ਅਵਾਜ਼ ਨੂੰ ਕੋਈ ਵੀ ਬੰਦਾ ਦਬਾ ਨਹੀਂ ਸਕਦਾ ਸਾਡੇ ਚੈਨਲ ਦਾ ਕੋਈ ਵੀ ਪੱਤਰਕਾਰ ਨਾ ਕਿਸੇ ਨੂੰ ਬਲੈਕੇਮੀਲ ਕਰਦਾ ਨਾ ਕਿਸੇ ਤੋਂ ਕੋਈ ਇਸ਼ਤਿਹਾਰੀ ਜਾਂ ਤੋਹਫ਼ਾ ਲੈਂਦਾ ਨਾ ਅਸੀਂ ਅਜਿਹੇ ਕਿਸੇ ਵਿਅਕਤੀ ਦੀ ਖ਼ਬਰ ਚਲਾਉਂਦੇ ਹਾਂ ਜੋ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਨੇ ਤੇ ਉਨ੍ਹਾਂ ਨੂੰ ਮੂਰਖ ਬਣਾਉਂਦੇ ਨੇ ਜਿਵੇਂ ਕਿ ਢੌਂਗੀ ਬਾਬੇ ਪਿਛਲੇ 1 ਸਾਲ ਚ ਸਾਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਆਉਣ ਵਾਲੇ ਸਮੇਂ ਚ ਵੀ ਅਸੀਂ ਇੰਨ੍ਹਾਂ ਲੋਕਾਂ ਦੀ ਅਵਾਜ਼ ਨੂੰ ਉਠਾਉਂਦੇ ਰਹਾਂਗੇ ਅਸੀਂ ਆਪਣੇ ਦਰਸ਼ਕਾਂ ਦੇ ਪਿਆਰ ਨੂੰ ਜਾਇਆ ਨਹੀਂ ਜਾਣ ਦਵਾਂਗੇ ਅਸੀਂ ਹਮੇਸ਼ਾਂ ਉਨ੍ਹਾਂ ਦੇ ਨਾਲ ਡਟਕੇ ਖੜ੍ਹੇ ਰਹਾਂਗੇ 1 ਸਾਲ ਚ ਸਾਡੀ ਅਵਾਜ਼ 157.9 ਮਿਲੀਅਨ ਜਾਣੇ ਕਿ 15 ਕਰੋੜ 79 ਲੱਖ ਦਰਸ਼ਕਾਂ ਤੱਕ ਪਹੁੰਚ ਸਕੀ ਹੈ ।