ਲੈਫਟੀਨੈਂਟ ਕਰਨਲ ਰਾਜਵੀਰ ਨੂੰ ਪਤਨੀ ਕਰਨਲ ਦੀਪਿਕਾ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ, ਕਿਹਾ ‘ਤੁਹਾਨੂੰ ਹਮੇਸ਼ਾ ਲਈ ਸਲਾਮ’

ਮੋਹਾਲੀ – ਇੱਕ ਦਿਲ ਦਿਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਕੇਦਾਰਨਾਥ ਹੈਲੀਕਾਪਟਰ ਹਾਦਸੇ ਦੌਰਾਨ ਲੈਫਟੀਨੈਂਟ ਕਰਨਲ ਰਾਜਵੀਰ ਸਿੰਘ ਚੌਹਾਨ ਸ਼ਹੀਦ ਹੋ ਗਏ। ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ, ਜਦੋਂ 15 ਜੂਨ ਨੂੰ ਉੱਤਰਾਖੰਡ ਦੇ ਗੌਰੀਕੁੰਡ ਦੇ ਜੰਗਲਾਂ ਦੇ ਉੱਪਰ ਹੈਲੀਕਾਪਟਰ ਡਿੱਗ ਗਿਆ। ਸ਼ਾਸਤਰੀ ਨਗਰ ਦੇ ਰਹਿਣ ਵਾਲੇ ਲੈਫਟੀਨੈਂਟ ਦੇ ਪਰਿਵਾਰ ਲਈ ਇਹ ਦੁਖਦ ਘੜੀ ਹੈ। ਉਹ ਪਲ ਬਹੁਤ ਹੀ ਦੁਖਦਾਈ ਸਨ ਜਦ ਉਹਨਾਂ ਦੀ ਪਤਨੀ ਲੈਫਟੀਨੈਂਟ ਕਰਨਲ ਦੀਪਿਕਾ ਚੌਹਾਨ ਆਪਣੇ ਪਤੀ ਦੇ ਅੰਤਿਮ ਸੰਸਕਾਰ ਦੌਰਾਨ ਭਾਵੁਕ ਵਿਦਾਈ ਦੇਣ ਲਈ ਵਰਦੀ ਵਿੱਚ ਖੜ੍ਹੀ ਸੀ। ਰਾਸ਼ਟਰੀ ਝੰਡੇ ਵਿੱਚ ਲਪੇਟੇ ਹੋਏ ਆਪਣੇ ਪਤੀ ਨੂੰ ਦੇਖ ਲੈਫਟੀਨੈਂਟ ਕਰਨਲ ਦੀਪਿਕਾ ਚੌਹਾਨ ਭਾਵੁਕ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਪਿਤਾ ਆਪਣੇ ਸ਼ਹੀਦ ਪੁੱਤ ਨਾਲ ਲਿਪਟ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ । ਲੈਫਟੀਨੈਂਟ ਕਰਨਲ ਰਾਜਵੀਰ ਸਿੰਘ ਚੌਹਾਨ ਦਾ ਪੂਰੇ ਫੌਜੀ ਰੀਤੀ-ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।   

ਕੇਦਾਰਨਾਥ ਚ ਵਾਪਰਿਆ ਹਾਦਸਾ

ਉੱਤਰਾਖੰਡ ਵਿੱਚ ਚਾਰਧਾਮ ਯਾਤਰਾ ਦੇ ਦਰਬਾਰ ਖੁੱਲ੍ਹ ਗਏ ਹਨ। ਜਿਸ ਕਾਰਨ ਯਾਤਰੀ ਚਾਰਧਾਮ ਯਾਤਰਾ ਕਰਨ ਸ਼੍ਰੀ ਕੇਦਾਰਨਾਥ ਧਾਮ ਜਾ ਰਹੇ ਹਨ।  ਪਰ ਉੱਤਰਾਖੰਡ ਤੋਂ ਦੁਖਦ ਭਰੀ ਖ਼ਬਰ ਸਾਹਮਣੇ ਆ ਰਹੀ ਹੈਜਿੱਥੇ 15 ਜੂਨ ਨੂੰ ਹੈਲੀਕਾਪਟਰ ਕਰੈਸ਼ ਹੋਣ ਨਾਲ ਦੁਰਘਟਨਾ ਵਾਪਰ ਗਈ। ਇਸ ਭਿਆਨਕ ਹਾਦਸੇ ਚ 7 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲਸ਼੍ਰੀ ਕੇਦਾਰਨਾਥ ਧਾਮ ਤੋਂ ਗੁਪਤਕਾਸ਼ੀ ਆ ਰਿਹਾ ਹੈਲੀਕਾਪਟਰ ਗੌਰੀਕੁੰਡ ਖੇਤਰ ਵਿੱਚ ਸਵੇਰੇ 5:30 ਵਜੇ ਮੌਸਮ ਖਰਾਬ ਹੋਣ ਕਾਰਨ ਹਾਦਸਾਗ੍ਰਸਤ ਹੋ ਗਿਆ। ਘਟਨਾ ਵਾਲੀ ਥਾਂ ਤੇ ਮੌਕੇ ਉੱਤੇ NDRF ਅਤੇ SDRF ਦੀਆਂ ਟੀਮਾਂ ਪਹੁੰਚ ਗਈਆਂ ਹਨ। ਕੇਦਾਰਨਾਥ ਹੈਲੀਕਾਪਟਰ ਹਾਦਸੇ ਦੌਰਾਨ ਲੈਫਟੀਨੈਂਟ ਕਰਨਲ ਰਾਜਵੀਰ ਸਿੰਘ ਚੌਹਾਨ ਸ਼ਹੀਦ ਹੋ ਗਏ।

ਸ਼੍ਰੀ ਕੇਦਾਰਨਾਥ ਧਾਮ ਤੋਂ ਗੁਪਤਕਾਸ਼ੀ ਆ ਰਹੇ ਹੈਲੀਕਾਪਟਰ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ। ਜਿਸ ਪਰਿਵਾਰ ਦੀ ਇਸ ਹਾਦਸੇ ਚ ਮੌਤ ਹੋ ਗਈਉਹ ਪਰਿਵਾਰ ਮਹਾਰਾਸ਼ਟਰ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 2 ਲੋਕ ਸਥਾਨਕ ਸਨ।
Exit mobile version