HomePunjabਲੁਧਿਆਣਾ ਪੱਛਮੀ ਚੋਣਾਂ ‘ਚ ਸ਼ਾਮ 5 ਵਜੇ ਤੱਕ 49.07 % ਹੋਈ ਵੋਟਿੰਗ India Punjab ਲੁਧਿਆਣਾ ਪੱਛਮੀ ਚੋਣਾਂ ‘ਚ ਸ਼ਾਮ 5 ਵਜੇ ਤੱਕ 49.07 % ਹੋਈ ਵੋਟਿੰਗ By Reporter 4 months ago 2 0 0SharesFacebookTwitterPinterest ਮੋਹਾਲੀ- ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਚਾਰਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਵੋਟਾਂ ਪਾਈਆਂ ਹਨ। ਇਸ ਦੇ ਨਾਲ ਹੀ ਸਾਰੇ ਪੋਲਿੰਗ ਬੂਥਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨl ਵੋਟਿੰਗ ਦੌਰਾਨ ‘ਆਪ’ ਉਮੀਦਵਾਰ ਸੰਜੀਵ ਅਰੋੜਾ ਅਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵਿਚਕਾਰ ਬਹਿਸ ਹੋ ਗਈ। ਮਮਤਾ ਆਸ਼ੂ ਨੇ ਦੋਸ਼ ਲਗਾਇਆ ਕਿ ‘ਆਪ’ ਨੇ ਚੋਣ ਮਾਹੌਲ ਖ਼ਰਾਬ ਕਰਨ ਲਈ ਬਾਹਰੀ ਸ਼ਹਿਰਾਂ ਤੋਂ ਲੋਕ ਬੁਲਾਏ ਹਨ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਚੱਲ ਰਹੀ ਸੀ, ਪਰ ਆਮ ਆਦਮੀ ਪਾਰਟੀ ਜਾਣ-ਬੁੱਝ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣ ਆਏ ਸਥਾਨਕ ਲੋਕਾਂ ਨੂੰ ਭੀੜ ਦਾ ਹਵਾਲਾ ਦੇ ਕੇ ਰੋਕਿਆ ਜਾ ਰਿਹਾ ਹੈ, ਜਦੋਂ ਕਿ ਬਾਹਰੋਂ ਆਉਣ ਵਾਲੇ ਸ਼ੱਕੀ ਲੋਕ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੁਲਿਸ ਸਥਾਨਕ ਵੋਟਰਾਂ ਨੂੰ ਰੋਕ ਰਹੀ ਹੈ ਤਾਂ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ? ਇਸ ਦੇ ਨਾਲ ਹੀ ਜਾਅਲੀ ਵੋਟਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਰਾਭਾ ਨਗਰ ਵਿੱਚ ਵੋਟ ਪਾਉਣ ਆਏ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਆਪਣੀ ਵੋਟਿੰਗ ਸਲਿੱਪ ਦਿਖਾਈ ਤਾਂ ਪੋਲਿੰਗ ਅਧਿਕਾਰੀ ਨੇ ਕਿਹਾ ਕਿ ਉਸਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਪਾਈ ਵੋਟ ਇਸ ਦੌਰਾਨ, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੇ ਕਿਹਾ ਕਿ ਜਿਸ ਨੂੰ ਮਰਜ਼ੀ ਵੋਟ ਪਾਓ, ਪਰ ਆਪਣੀ ਵੋਟ ਬਰਬਾਦ ਨਾ ਕਰੋ, ਕਿਉਂਕਿ ਤੁਸੀਂ ਦੇਸ਼ ਦੇ ਨਾਗਰਿਕ ਹੋ। ਸਾਨੂੰ ਇਹ ਅਧਿਕਾਰ ਮਿਲਿਆ ਹੈ, ਸਾਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾਓ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ 13 ਪਾਰਟੀਆਂ ਹਨ, ਮੈਂ ਇੱਕਲਾ ਇੱਕ ਪਾਸੇ ਹਾਂ। ਭਾਵੇਂ ਮੈਂ ਚੋਣ ਹਾਰ ਵੀ ਜਾਵਾਂ, ਮੈਂ ਦੁਖੀ ਨਹੀਂ ਹੋਵੇਗਾ । ਮੇਰਾ ਕੰਮ ਲੋਕਾਂ ਨੂੰ ਜਗਾਉਣਾ ਹੈI ਉਨ੍ਹਾਂ ਨੇ ਕਿਹਾ ਮੈਂ 9 ਚੋਣਾਂ ਲੜੀਆਂ ਹਨ ਅਤੇ ਇਹ ਮੇਰੀ 10ਵੀਂ ਚੋਣ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਦੇ ਤੀਜੇ ਪੜਾਅ ਹੇਠ ਹੋ ਰਹੀ ਵੋਟਿੰਗ ਦੁਪਹਿਰ 1 ਵਜੇ ਤੱਕ 33.42 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ ਜੋ ਕਿ ਬਿਲਕੁਲ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਲੁਧਿਆਣਾ ਪੱਛਮੀ ਚੋਣਾਂ ‘ਚ 3 ਵਜੇ ਤੱਕ 41.04 ਪ੍ਰਤੀਸ਼ਤ ਹੋਈ ਵੋਟਿੰਗ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਦੁਪਹਿਰ ਬਾਅਦ 3 ਵਜੇ ਤੱਕ 41.04 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਹੈ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਸ਼ਾਮ 5 ਵਜੇ ਤੱਕ 49.07 % ਵੋਟਿੰਗ ਹੋਈ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸ਼ਾਮ 5 ਵਜੇ ਤੱਕ 49.07 % ਵੋਟਿੰਗ ਹੋ ਚੁੱਕੀ ਹੈ। Tags: by-election Ludhiana Ludhiana West election 0SharesFacebookTwitterPinterest Leave a Comment Related Content जुबीन गर्ग मौत मामला: सिंगापुर पुलिस अगले 10 दिनों में भारत को सौंपेगी CCTV फुटेज और अहम सबूत By Sakshi 5 hours ago HARYANA में 25 नवंबर को गुरु तेग बहादुर जी का 350वां शहीदी दिवस पर होगा भव्य आयोजन , PM मोदी करेंगे शिरकत , 25 नवंबर को बढ़ाएंगे समारोह की शोभा By Diksha 6 hours ago JUNIOR HOCKEY WORLD CUP 2025: पाकिस्तान ने नाम लिया वापिस, पाकिस्तान के हटने के बाद बदलाव की संभावना By Diksha 6 hours ago CBI क्लोजर रिपोर्ट पर उठे सवाल, सुशांत केस में अभी भी कई अहम दस्तावेज गुम By Sakshi 6 hours ago BJP कार्यकर्ताओं ने प्रदेश प्रभारी डॉ. पूनिया के जन्मदिन हर्षोल्लास के साथ मनाया, नेताओं व कार्यकर्ताओं ने सोशल मीडिया पर दी बधाई By Diksha 6 hours ago बिहार विधानसभा चुनाव: PM मोदी बोले – ‘नीतीश कुमार के नेतृत्व में NDA तोड़ेगा सभी चुनावी रिकॉर्ड By Sakshi 7 hours ago