- Home
- India
- ਭਾਰੀ ਮੀਂਹ ਨੇ ਮਚਾਈ ਤਬਾਹੀ, ਰਾਜ ਵਿੱਚ ਜਾਰੀ ਕੀਤੀ ਗਈ ਚੇਤਾਵਨੀ
ਮੁਹਾਲੀ – ਬਰਸਾਤ ਦੇ ਮੌਸਮ ਦੇ ਆਉਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਪਹਾੜਾਂ ਵਿੱਚ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਨੂੰ ਜੂਨ ਤੇ ਜੁਲਾਈ ਦੇ ਮਹੀਨੇ ਵਿੱਚ ਹੁੰਦੀਆਂ ਹਨ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਅਕਸਰ ਸੈਲਾਨੀ ਪਹਾੜਾਂ ‘ਚ ਘੁੰਮਣ ਜਾਂਦੇ ਹਨ। ਇਸ ਦੇ ਲਈ ਜੇਕਰ ਤੁਸੀਂ ਵੀ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ।
ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ 25 ਜੂਨ ਨੂੰ ਦੋ ਸਥਾਨਾਂ ‘ਤੇ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਹੈ। ਬੱਦਲ ਫੱਟਣ ਕਾਰਨ ਨਦੀਆਂ ਅਤੇ ਨਾਲਿਆਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ ਹੈ। ਜਿਸ ਨਾਲ ਕਿਸੇ ਵੀ ਸਮੇਂ ਹਾਲਾਤ ਖਰਾਬ ਹੋ ਸਕਦੇ ਹੈ, ਇਸ ਕਾਰਨ ਰਾਜ ਵਿੱਚ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ।
25 ਜੂਨ ਨੂੰ ਸਵੇਰੇ ਉੱਤਰਾਖੰਡ ਦੇ ਹਲਦਵਾਨੀ ਵਿੱਚ ਇੱਕ ਕਾਰ ਨਹਿਰ ਵਿੱਚ ਡਿੱਗ ਗਈ। ਜਿਸ ਕਾਰਨ ਵੱਡਾ ਹਾਦਸਾ ਵਾਪਰਿਆ, ਇਸ ਹਾਦਸੇ ਵਿੱਚ 7 ਵਿੱਚੋਂ 4 ਲੋਕਾਂ ਦੀ ਮੌਤ ਹੋ ਗਈ ਹੈ। 24 ਜੂਨ ਦੀ ਰਾਤ ਨੂੰ ਜੰਮੂ ਵਿੱਚ ਭਾਰੀ ਮੀਂਹ ਪੈਣ ਨਾਲ ਤਵੀ ਨਦੀ ਭਰ ਗਈ। ਪਾਣੀ ਦੇ ਭਰਣ ਨਾਲ ਇਕ ਵਿਅਕਤੀ ਨਦੀ ਵਿੱਚ ਫਸ ਗਿਆ, ਜਿਸ ਨੂੰ ਐਸਡੀਆਰਐਫ ਦੀ ਟੀਮ ਨੇ ਬਚਾਇਆ।