AMERICAIndia

ਭਾਰਤ ਆ ਸਕਦੇ ਹਨ ਟਰੰਪ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2027 ਦੀ ਸ਼ੁਰੂਆਤ ਵਿੱਚ ਭਾਰਤ ਆ ਸਕਦੇ ਹਨ। ਨਿਊਜ਼ ਏਜੰਸੀ IANS ਦੇ ਮੁਤਾਬਕ, ਵ੍ਹਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਹ ਬਿਆਨ ਦਿੱਤਾ।ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਭਾਰਤ ਦੀ ਤਰੱਕੀ, ਵਿਕਾਸ ਅਤੇ ਵਿਸ਼ਵ ਪੱਧਰ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹਨ, ਤਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ, “ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਾਂ।”ਇਹ ਟਰੰਪ ਦੀ ਰਾਸ਼ਟਰਪਤੀ ਰਹਿੰਦੇ ਹੋਏ ਦੂਜੀ ਭਾਰਤ ਯਾਤਰਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਟਰੰਪ ਸਾਲ 2020 ਵਿੱਚ ਪਹਿਲੀ ਵਾਰ ਭਾਰਤ ਯਾਤਰਾ ‘ਤੇ ਆਏ ਸਨ ਅਤੇ ਅਹਿਮਦਾਬਾਦ ਵਿੱਚ ‘ਨਮਸਤੇ ਟਰੰਪ’ ਸਮਾਗਮ ਵਿੱਚ ਸ਼ਾਮਲ ਹੋਏ ਸਨ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਵਿੱਚ ਅਮਰੀਕੀ ਵਣਜ ਦੂਤਾਵਾਸ ਦੇ ਨੇੜੇ ਸੜਕ ਦਾ ਨਾਮ ‘ਡੋਨਾਲਡ ਟਰੰਪ ਐਵੇਨਿਊ’ ਰੱਖੇ ਜਾਣ ‘ਤੇ ਭਾਰਤ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ, “ਭਾਰਤ ਦੇ ਹੈਦਰਾਬਾਦ ਵਿੱਚ ਨਵਾਂ ਡੋਨਾਲਡ ਟਰੰਪ ਐਵੇਨਿਊ। ਇਸ ਤਰ੍ਹਾਂ ਸਨਮਾਨਿਤ ਹੋਣ ਵਾਲਾ ਮੈਂ ਪਹਿਲਾ ਅਮਰੀਕੀ ਰਾਸ਼ਟਰਪਤੀ ਹਾਂ।”ਟਰੰਪ ਦੇ ਭਾਰਤ ਦੌਰੇ ‘ਤੇ ਟੈਰਿਫ, ਡਿਫੈਂਸ ਅਤੇ AI ‘ਤੇ ਗੱਲਬਾਤ ਸੰਭਵ ਦੋਵੇਂ ਦੇਸ਼ ਇੱਕ ਵੱਡੇ ਦੋ-ਪੱਖੀ ਵਪਾਰਕ ਸਮਝੌਤੇ (BTA) ਦੇ ਬਹੁਤ ਨੇੜੇ ਹਨ। ਟਰੰਪ ਦੀਆਂ ਨਵੀਆਂ ਟੈਰਿਫ ਨੀਤੀਆਂ ਅਤੇ ਭਾਰਤੀ ਸਮਾਨ ‘ਤੇ ਲਗਣ ਵਾਲੇ ਟੈਕਸ ਘਟਾਉਣ ‘ਤੇ ਸਿੱਧੀ ਗੱਲਬਾਤ ਹੋਵੇਗੀ। ‘ਇੰਡੀਆ-ਯੂਐਸ ਕੌਂਪੈਕਟ’ ਦੇ ਤਹਿਤ ਦੋਵੇਂ ਦੇਸ਼ਾਂ ਵਿਚਕਾਰ ਸੈਨਿਕ ਤਾਕਤ ਵਧਾਉਣ ਅਤੇ ਅਧੁਨਿਕ ਹਥਿਆਰ ਬਣਾਉਣ ਦੀ ਤਕਨਾਲੋਜੀ ਸਾਂਝੀ ਕਰਨ ਬਾਰੇ ਫੈਸਲਾ ਹੋ ਸਕਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸੈਮੀਕੰਡਕਟਰ ਅਤੇ ਸੁਰੱਖਿਅਤ ਗਲੋਬਲ ਸਪਲਾਈ ਚੇਨ ਬਣਾਉਣ ਲਈ ਦੋਵੇਂ ਨੇਤਾ ਮਿਲ ਕੇ ਕੰਮ ਕਰਨ ਦੀ ਰਣਨੀਤੀ ਤਿਆਰ ਕਰਨਗੇ। ਮਿਡਲ ਈਸਟ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਵਿਸ਼ਵ ਤਣਾਅ ਦੇ ਵਿਚਕਾਰ ਦੋਵੇਂ ਦੇਸ਼ਾਂ ਦੇ ਸੁਰੱਖਿਆ ਹਿਤਾਂ ਦੀ ਰੱਖਿਆ ‘ਤੇ ਮਹੱਤਵਪੂਰਨ ਚਰਚਾ ਹੋਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds