ਮੋਹਾਲੀ : ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਬਸਾਰਾ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 15 ਜੂਨ ਨੂੰ ਗੋਦਾਵਰੀ ਨਦੀ ਵਿੱਚ ਪੰਜ ਨੌਜਵਾਨ ਡੁੱਬ ਗਏ। ਪੁਲਿਸ ਨੇ ਜਾਂਚ ਦੌਰਾਨ ਕਿਹਾ ਕਿ ਪ੍ਰਸਿੱਧ ਗਿਆਨ ਸਰਸਵਤੀ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ 5 ਲੋਕ ਰਸਮੀ ਇਸ਼ਨਾਨ ਕਰ ਰਹੇ ਸਨ, ਉਸੇ ਦੌਰਾਨ ਉਹ ਸਾਰੇ ਡੁੱਬ ਗਏ। ਇਹ ਨੌਜਵਾਨ ਹੈਦਰਾਬਾਦ ਤੋਂ ਮੰਦਰ ਵਿੱਚ ਮੱਥਾ ਟੇਕਣ ਲਈ ਆਏ ਹੋਏ ਸਨ। ਕਿਹਾ ਜਾ ਰਿਹਾ ਹੈ ਕਿ 5 ਨੌਜਵਾਨ ਇੱਕੋ ਪਰਿਵਾਰ ਦੇ ਸਨ।

ਜਿਵੇਂ ਹੀ ਉਹਨਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ, ਉਸ ਦੌਰਾਨ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਨਦੀ ‘ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਡਾਕਟਰਾਂ ਨੇ ਜਾਂਚ ਦੌਰਾਨ ਪੁਸ਼ਟੀ ਕੀਤੀ ਕਿ ਉਹਨਾਂ ਪੰਜਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।