
ਮੁਹਾਲੀ – ਰਾਸ਼ਟਰੀ ਜਾਂਚ ਏਜੰਸੀ ਨੇ ਪਹਿਲਗਾਮ ਵਿੱਚ ਹਮਲੇ ਨੂੰ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪਹਿਲਗਾਮ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਪਹਿਲਗਾਮ ਵਿੱਚ ਇੱਕ ਭਿਆਨਕ ਹਮਲਾ ਦੋਸ਼ੀਆਂ ਵੱਲੋਂ ਕੀਤਾ ਗਿਆ ਸੀ। ਜਿਸ ਦੌਰਾਨ ਉਹਨਾਂ ਦੋਸ਼ੀਆਂ ਨੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ 16 ਹੋਰ ਗੰਭੀਰ ਜ਼ਖਮੀ ਹੋ ਗਏ।
ਐਨਆਈਏ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ, ਜਿਸ ਤਹਿਤ ਉਹਨਾਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲਗਾਮ ਦੇ ਪਰਵੇਜ਼ ਅਹਿਮਦ ਜੋਥਰ ਅਤੇ ਹਿੱਲ ਪਾਰਕ, ਪਹਿਲਗਾਮ ਦੇ ਬਸ਼ੀਰ ਅਹਿਮਦ ਜੋਥਰ ਨੇ ਹਮਲੇ ਵਿੱਚ ਸ਼ਾਮਲ ਤਿੰਨ ਹਥਿਆਰਬੰਦ ਦੋਸ਼ੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਹੈ।
ਉਹ ਦੋਵੇਂ ਲਸ਼ਕਰ-ਏ-ਤੋਇਬਾ ਨਾਲ ਜੁੜੇ ਪਾਕਿਸਤਾਨੀ ਨਾਗਰਿਕ ਸਨ। ਦੋਸ਼ੀਆਂ ਨੂੰ ਭੋਜਨ, ਪਨਾਹ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਵੀ ਕੀਤੀ ਗਈ ਸੀ। ਇਹਨਾਂ ਦੋਸ਼ੀਆਂ ਨੇ 22 ਅਪ੍ਰੈਲ ਦੀ ਸੁਹਾਵਣੀ ਦੁਪਹਿਰ ਨੂੰ ਇਕ ਭਿਆਨਕ ਦੁਪਹਿਰ ਵਿੱਚ ਬਦਲ ਦਿੱਤਾ। ਪਹਿਲਾਂ ਇਹਨਾਂ ਦੋਸ਼ੀਆਂ ਵੱਲੋਂ ਧਰਮ ਦੀ ਪਛਾਣ ਕੀਤੀ ਗਈ ਫਿਰ ਘੁੰਮਣ ਆਏ 26 ਸੈਲਾਨੀਆਂ ‘ਤੇ ਤਾਬੜ-ਤੋੜ ਗੋਲੀਆ ਚਲਾਈਆਂ ਗਈਆਂ। ਜਿਸ ਦੌਰਾਨ ਉਹਨਾਂ 26 ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਜ਼ਖਮੀ ਵੀ ਹੋਏ।
ਇਹ ਹਮਲਾ ਹੁਣ ਤੱਕ ਦਾ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇਕ ਹੈ। NIA ਨੇ ਦੋਵਾਂ ਦੋਸ਼ੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਦੋਸ਼ੀਆਂ ‘ਤੇ 1967 ਦੀ ਧਾਰਾ 19 ਲਗਾਈ ਗਈ ਹੈ। ਇਸ ਮਾਮਲੇ ‘ਤੇ ਹੋਰ ਜਾਂਚ RC-02/2025/NIA/JMU ਵੱਲੋਂ ਕੀਤੀ ਜਾ ਰਹੀ ਹੈ। 22 ਅਪ੍ਰੈਲ 2025 ਦਾ ਦਿਨ ਕੋਈ ਵੀ ਨਹੀਂ ਭੁੱਲ ਸਕਦਾ, ਸੁਹਾਗਣ ਔਰਤਾਂ ਦੇ ਸੁਹਾਗਾਂ ਨੂੰ ਦੋਸ਼ੀਆਂ ਨੇ ਉਜਾੜ ਦਿੱਤਾ। ਮਾਸੂਮ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਮਾਵਾਂ ਦੇ ਪੁੱਤਾਂ ਨੂੰ ਉਹਨਾਂ ਤੋਂ ਖੋਹ ਲਿਆ ਗਿਆ, ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝਾ ਦਿੱਤੇ ਗਏ।