ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਨੂੰ ਵੱਡਾ ਤੋਹਫ਼ਾ, ਸੋਸ਼ਲ ਮੀਡੀਆ ਐਕਸ ‘ਤੇ ਲੋਕਾਂ ਨੂੰ ਦਿੱਤੀ ਖੁਸ਼ਖਬਰੀ

ਮੁਹਾਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਜੂਨ ਆਪਣੇ ਹਲਕੇ ਦੇ ਲੋਕਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ। ਜਨਤਾ ਕਾਫੀ ਲੰਮੇ ਸਮੇਂ ਤੋਂ ਧੂਰੀ ਵਿੱਚ ਰੇਲਵੇ ਓਵਰਬ੍ਰਿਜ ਦੀ ਮੰਗ ਕਰ ਰਹੇ ਸਨ। ਦੱਸ ਦੇਈਏ ਕਿ ਪੁਲ ਦੇ ਨਿਰਮਾਣ ਨਾਲ 1 ਲੱਖ ਤੋਂ ਵੱਧ ਆਬਾਦੀ ਨੂੰ ਫਾਇਦਾ ਹੋਣ ਜਾ ਰਿਹਾ ਹੈ।
 


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ – ਧੂਰੀ ਦੇ ਲੋਕਾਂ ਲਈ ਵੱਡੀ ਸੌਗ਼ਾਤ.. ਧੂਰੀ ਚ ਰੇਲਵੇ ਓਵਰ-ਬਰਿੱਜ ਨੂੰ ਮਨਜ਼ੂਰੀ ਦੇ ਦਿੱਤੀ ਹੈ… 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਓਵਰ-ਬਰਿੱਜ ਨੂੰ ਤਹਿ ਸਮੇਂ ਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ’  
Exit mobile version