ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

ਮੁਹਾਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਦੁਪਹਿਰ 1 ਵਜੇ ਹੋਵੇਗੀ।  ਜਾਣਕਾਰੀ ਅਨੁਸਾਰ ਇਸ ਮੀਟਿੰਗ ਕਈ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ। ਇਹ ਮੀਟਿੰਗ ਇਸ ਕਾਰਨ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਹ ਸੰਭਾਵਨਾ ਹੈ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਕੁਝ ਨੌਕਰੀਆਂ ਦੇਣ ਬਾਰੇ ਚਰਚਾ ਅਤੇ ਕੁਝ ਅਸਾਮੀਆਂ ਕੱਢਣ ਬਾਰੇ ਵੱਡਾ ਫ਼ੈਸਲਾ ਵੀ ਹੋ ਸਕਦਾ ਹੈ।
ਲੁਧਿਆਣਾ ਜ਼ਿਮਨੀ ਚੋਣ ਕਾਰਨ ਮਾਨ ਸਰਕਾਰ ਪਹਿਲਾਂ ਹੀ ਪੰਜਵੇਂ ਗੇਅਰ ਵਿੱਚ ਚੱਲ ਰਹੀ ਹੈ। ਹੁਣ, ਕਿਉਂਕਿ ਮਾਨ ਸਰਕਾਰ ਦੇ ਕੰਮਾਂ-ਕਾਰਾਂ ਦਾ ਕੇਵਲ ਡੇਢ ਸਾਲ ਬਾਕੀ ਹੈ। ਜਿਸ ਕਾਰਨ ਮਾਨ ਸਰਕਾਰ ਲੋਕਾਂ ਵਿੱਚ ਆਪਣੇ-ਆਪ ਨੂੰ ਸਹੀ ਅਤੇ ਆਪਣੀ ਪਾਰਟੀ ਦੀ ਇਮੇਜ ਵਧੀਆ ਬਣਾਉਣ ਲਈ ਕਈ ਵੱਡੇ-ਵੱਡੇ ਫ਼ੈਸਲੇ ਵੀ ਕਰ ਸਕਦੀ ਹੈl
Exit mobile version