- Home
- India
- ਚੰਡੀਗੜ੍ਹ ਤੋਂ ਸ਼ਿਮਲਾ ਘੁੰਮਣ ਗਏ ਚਚੇਰੇ ਭਰਾ ਨੇ ਕੀਤਾ ਨੌਜਵਾਨ ਦਾ ਕਤਲ
ਮੋਹਾਲੀ : ਸ਼ਿਮਲਾ ਘੁੰਮਣ ਗਏ ਚੰਡੀਗੜ੍ਹ ਤੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦਾ ਕਤਲ ਉਸ ਦੇ ਚਚੇਰੇ ਭਰਾ ਨੇ ਕੀਤਾ ਹੈ। ਦਰਅਸਲ, ਦੋਵੇਂ ਭਰਾ ਸ਼ਿਮਲਾ ਘੁੰਮਣ ਗਏ ਹੋਏ ਸੀ ਅਤੇ ਹੋਟਲ ‘ਚ ਰੁੱਕੇ ਸਨ। ਉੱਥੇ ਦੋਵਾਂ ਵਿਚਕਾਰ ਬਹਿਸ ਹੋਈ, ਜਿਸ ਤੋਂ ਬਾਅਦ ਨੌਜਵਾਨ ਦੇ ਚਚੇਰੇ ਭਰਾ ਨੇ ਉਸ ਦੇ ਸਿਰ ‘ਤੇ ਬੀਅਰ ਦੀ ਬੋਤਲ ਮਾਰੀ। ਉਸ ਟੁੱਟੇ ਹੋਏ ਕੱਚ ਨਾਲ ਨੌਜਵਾਨ ਦਾ ਗੱਲਾ ਵੱਢ ਦਿੱਤਾ, ਇੰਨਾ ਹੀ ਨਹੀਂ ਉਸ ਦੇ ਹੱਥ ਦੀ ਨੱਸ ਵੀ ਵੱਢਣ ਦੀ ਕੋਸ਼ਿਸ਼ ਕੀਤੀ ਗਈ।
ਕਤਲ ਕਰਨ ਤੋਂ ਬਾਅਦ ਦੋਸ਼ੀ ਸਵੇਰੇ 5:15 ਵਜੇ ਦੇ ਕਰੀਬ ਹੋਟਲ ਤੋਂ ਫ਼ਰਾਰ ਤੋਂ ਗਿਆ । ਕਤਲ ਦੀ ਜਾਣਕਾਰੀ ਪੁਲਿਸ ਨੂੰ ਹੋਟਲ ਕਰਮਚਾਰੀਆਂ ਨੇ ਦਿੱਤੀ। ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਜਿਸ ਨੇ ਉਸ ਦਾ ਕਤਲ ਕੀਤਾ ਹੈ ਉਸ ਦਾ ਚਚੇਰਾ ਭਰਾ ਉਹ ਪੰਚਕੂਲਾ ਦਾ ਰਹਿਣ ਵਾਲਾ ਹੈ। ਇਸ ਮਾਮਲੇ ‘ਤੇ ਪੁਲਿਸ ਨੇ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਭਰਾ 11 ਜੂਨ ਨੂੰ ਸ਼ਿਮਲਾ ਦੇ ਹੋਟਲ ਪਹੁੰਚੇ। 13 ਜੂਨ ਨੂੰ ਉਹਨਾਂ ਦੋਵਾਂ ਵਿਚਕਾਰ ਕਾਫੀ ਬਹਿਸ ਹੋਈ, ਜਿਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ। ਦੋਸ਼ੀ ਨੇ 13 ਜੂਨ ਨੂੰ 10 ਵਜੇਂ ਆਪਣੇ ਘਰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੇ ਭਰਾ ਨੂੰ ਮਾਰ ਦਿੱਤਾ ਹੈ। ਚੰਡਿਗੜ੍ਹ ਦੇ ਰਹਿਣ ਵਾਲੇ ਮ੍ਰਿਤਕ ਨੌਜਵਾਨ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ।
ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ‘ਚ ਆਇਆ ਕਿ 6 ਵਾਰ ਉਸ ਦੇ ਸਿਰ ‘ਤੇ ਵਾਰ ਕੀਤਾ ਗਿਆ। ਉਸ ਦੇ ਨੱਕ ਦੀ ਹੱਡੀ ਟੁੱਟੀ ਹੋਈ ਸੀ ਅਤੇ ਨਾਲ ਹੀ ਗਰਦਨ ਦੀ ਹੱਡੀ ਵੀ ਟੁੱਟੀ ਹੋਈ ਸੀ। ਦੋਸ਼ੀ ਨੇ ਮ੍ਰਿਤਕ ਭਰਾ ਦੇ ਹੱਥ ਦੀ ਨੱਸ ਕੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਹ ਮਾਮਲਾ ਆਤਮ-ਹੱਤਿਆ ਦਾ ਲੱਗੇ, ਪਰ ਦੋਸ਼ੀ ਦੀ ਇਹ ਚਾਲ ਕਾਮਯਾਬ ਨਾ ਹੋ ਪਾਈ।


ਦੋਸ਼ੀ ਨੇ ਆਪਣੇ ਚਚੇਰੇ ਭਰਾ ਨੂੰ ਮਾਰਨ ਤੋਂ ਬਾਅਦ ਪੁਲਿਸ ਤੋਂ ਬਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਪੁਲਿਸ ਨੇ ਮਿਹਨਤ ਨਾਲ 18 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਸ਼ਿਮਲਾ ਤੋਂ ਚੰਡੀਗੜ੍ਹ ਸ਼ਹਿਰ ਤੱਕ ਸਾਰੇ ਸੀਸੀਟੀਵੀ ਫੁਟੇਜ ਦੀ ਖੋਜ ਪੜਤਾਲ ਕੀਤੀ ਤਾਂ ਕੁਝ ਸਬੂਤਾਂ ਦੇ ਨਾਲ ਪੁਲਿਸ ਦੋਸ਼ੀ ਤੱਕ ਪਹੁੰਚਣ ਵਿੱਚ ਸਫ਼ਲ ਹੋਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।