ਇੰਡੀਗੋ ਉਡਾਣਾਂ ਮੱਧ ਪੂਰਬ ਲਈ ਮੁੜ ਹੋਈਆ ਸ਼ੁਰੂ, ਕੰਪਨੀ ਨੇ ਟਵੀਟ ਰਾਹੀ ਦਿੱਤੀ ਜਾਣਕਾਰੀ

ਮੁਹਾਲੀ – ਇੰਡੀਗੋ ਏਅਰਲਾਈਨਜ਼ ਨੇ ਮੱਧ ਪੂਰਬ ਲਈ ਅਸਥਾਈ ਤੌਰ ‘ਤੇ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਸੀ। ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਾਵਧਾਨੀ ਨਾਲ ਉਡਾਣਾਂ ਦੀ ਕਾਰਵਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਗੋ ਨੇ 24 ਜੂਨ ਨੂੰ ਮੱਧ ਪੂਰਬੀ ਦੇਸ਼ਾਂ ਇਰਾਨ ਅਤੇ ਇਜ਼ਰਾਈਲ ਵਿੱਚ ਤਣਾਅ ਦੇ ਵਿਚਕਾਰ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਇਸ ਦੀ ਜਾਣਕਾਰੀ 24 ਜੂਨ ਨੂੰ ਇੰਡੀਗੋ ਏਅਰਲਾਈਨਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ  ਸਾਂਝੀ ਕੀਤੀ ਹੈ।ਉਹਨਾਂ ਨੇ ਕਿਹਾ ਕਿ ‘ ਮੱਧ ਪੂਰਬ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ੍ਹ ਰਹੇ ਹਨ, ਅਸੀਂ ਸਮਝਦਾਰੀ ਨਾਲ ਹੌਲੀ-ਹੌਲੀ ਇਨ੍ਹਾਂ ਰੂਟਾਂ ‘ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ। ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨੀ ਜਾਰੀ ਕੀਤੀ ਹੈ ਅਤੇ ਸੁਰੱਖਿਅਤ ਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਸੁਰੱਖਿਅਤ ਉਪਲਬਧ ਉਡਾਣ ਮਾਰਗਾਂ ‘ਤੇ ਪੂਰੀ ਤਰ੍ਹਾਂ ਵਿਚਾਰ ਕਰ ਰਹੇ ਹਾਂ। ਕਿਰਪਾ ਕਰਕੇ ਸਾਡੇ ਮੋਬਾਈਲ ਐਪ ਜਾਂ ਵੈੱਬਸਾਈਟ ਰਾਹੀਂ ਅਪਡੇਟ ਰਹੋ। ਤੁਹਾਡੀ ਨਿਰੰਤਰ ਸਮਝ ਅਤੇ ਵਿਸ਼ਵਾਸ ਲਈ ਧੰਨਵਾਦ।‘

ਇੰਡੀਗੋ ਏਅਰਲਾਈਨਜ਼ ਨੇ ਅਧਿਕਾਰਤ ਆਊਂਟ ‘ਤੇ 24 ਜੂਨ ਨੂੰ ਸੋਸ਼ਲ ਮੀਡੀਆ ‘ਤੇ ਖਾੜੀ ਦੇਸ਼ਾਂ ਵਿੱਚ ਬਾਹਰ ਤੇ ਖਾੜੀ ਦੇਸ਼ਾਂ ਵਿੱਚੋਂ ਉਡਾਣ ਸੰਚਾਲਨ ਸਥਿਰ ਹੋ ਗਿਆ ਹੈ ਅਤੇ ਨਿਰਧਾਰਤ ਸਮੇਂ ਅਨੁਸਾਰ ਚੱਲ ਰਿਹਾ ਹੈ। ਹਾਲਾਂਕਿ, ਇਰਾਨ ਉੱਤੇ ਹਵਾਈ ਖੇਤਰ ਸੀਮਤ ਰਹਿੰਦਾ ਹੈ, ਕੁਝ ਉਡਾਣਾਂ ਵਿਕਲਪਿਕ ਰਸਤੇ ਲੈ ਸਕਦੀਆਂ ਹਨ, ਜਿਸਦੇ ਨਤੀਜੇ ਵਜੋਂ ਯਾਤਰਾ ਦਾ ਸਮਾਂ ਲੰਬਾ ਹੋ ਸਕਦਾ ਹੈ। ਅਸੀਂ ਨਵੀਨਤਮ ਅਪਡੇਟਾਂ ਲਈ ਤੁਹਾਡੀ ਉਡਾਣ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਣ ਦੀ ਸਿਫਾਰਸ਼ ਕਰਦੇ ਹਾਂ। ਯਕੀਨ ਰੱਖੋ, ਅਸੀਂ ਤੁਹਾਡੀ ਸਹਾਇਤਾ ਕਰਨ ਅਤੇ ਤੁਹਾਡੀ ਯਾਤਰਾ ਦੌਰਾਨ ਸੁਚਾਰੂ ਸਹੂਲਤ ਨੂੰ ਯਕੀਨੀ ਬਣਾਉਣ ਲਈ ਇੱਥੇ ਹਾਂ। ਤੁਹਾਡੀ ਨਿਰੰਤਰ ਸਮਝ ਅਤੇ ਵਿਸ਼ਵਾਸ ਲਈ ਧੰਨਵਾਦ, ਕਿਉਂਕਿ ਅਸੀਂ ਤੁਹਾਨੂੰ ਤੁਹਾਡੀ ਮੰਜ਼ਿਲ ‘ਤੇ ਸੁਰੱਖਿਅਤ ਢੰਗ ਨਾਲ ਲਿਆਉਣ ਲਈ ਕੰਮ ਕਰਦੇ ਹਾਂ।

 

ਇੰਡੀਗੋ ਨੇ ਇੱਥੇ ਕੀਤੀਆਂ ਸੀ ਉਡਾਣਾਂ ਮੁਅੱਤਲ

ਇੰਡੀਗੋ ਨੇ ਅਧਿਕਾਰਤ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੱਧ ਪੂਰਬ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਦੁਬਈ, ਦੋਹਾ, ਬਹਿਰੀਨ, ਦਮਾਮ, ਅਬੂ-ਧਾਬੀ, ਕੁਵੈਤ, ਮਦੀਨਾ, ਫੁਜੈਰਾਹ, ਜੇਦਾਹ, ਮਸਕਟ, ਸ਼ਾਰਜਾਹ, ਰਿਆਧ, ਰਾਸ ਅਲ ਖੈਮਾਹ ਤੇ ਤਬਿਲਿਸੀ ਲਈ ਉਡਾਣਾਂ ਨੂੰ ਸਵੇਰੇ 10 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਆ ਗਿਆ ਸੀ।

Exit mobile version