‘ਆਪ੍ਰੇਸ਼ਨ ਸਿੰਦੂਰ’ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ IPS ਪਰਾਗ ਜੈਨ ਬਣੇ ਨਵੇਂ RAW ਮੁਖੀ

ਮੁਹਾਲੀ –  ਏਵੀਏਸ਼ਨ ਰਿਸਰਚ ਸੈਂਟਰ ਦੇ ਮੁਖੀ ਪਰਾਗ ਜੈਨ ਨੂੰ (ਨਵਾਂ ਰਿਸਰਚ ਐਂਡ ਐਨਾਲਿਸਿਸ ਵਿੰਗ) ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ। 1989 ਬੈਚ ਦੇ ਪਰਾਗ ਜੈਨ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਹਨ। ਪਰਾਗ ਜੈਨ ਲੰਮੇ ਸਮੇਂ ਤੋਂ ਕੈਬਨਿਟ ਸਕੱਤਰੇਤ ਵਿੱਚ ਸੇਵਾ ਨਿਭਾ ਰਹੇ ਸਨ। ਦੱਸ ਦੇਈਏ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਦੇਸ਼ ਦੀ ਸਭ ਤੋਂ ਵੱਡੀ ਖੁਫੀਆਂ ਏਜੰਸੀ ਹੈ, ਰਾਅ ਦੇ ਮੌਜੂਦਾ ਮੁਖੀ ਰਵੀ ਸਿਨਹਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਲਈ ਹੁਣ ਸਰਕਾਰ ਨੇ ਦੇਸ਼ ਦੀ ਬਾਹਰੀ ਖੁਫੀਆ ਜਾਣਕਾਰੀ ਦੀ ਜ਼ਿੰਮੇਵਾਰੀ ਰਾਅ ਦੇ ਏਵੀਏਸ਼ਨ ਵਿੰਗ ਪਰਾਗ ਜੈਨ ਨੂੰ ਸੌਂਪੀ ਹੈ। ਪਰਾਗ ਜੈਨ 1 ਜੁਲਾਈ, 2025 ਨੂੰ ਦੋ ਸਾਲਾਂ ਦੇ ਨਿਸ਼ਚਿਤ ਕਾਰਜਕਾਲ ਲਈ ਅਹੁਦਾ ਸੰਭਾਲਣਗੇ।
ਏਆਰਸੀ ਨੇ ‘ਆਪ੍ਰੇਸ਼ਨ ਸਿੰਦੂਰ’ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਦਰਅਸਲ, ਏਆਰਸੀ ਨੇ ਆਈਏਐਫ (ਭਾਰਤੀ ਹਵਾਈ ਸੈਨਾ) ਨੂੰ ਸਹੀ ਜਾਣਕਾਰੀ ਦਿੱਤੀ ਗਈ ਸੀ। ਏਆਰਸੀ ਨੇ ਵਿਰੋਧੀ ਦੇਸ਼ ਵਿੱਚ ਹਮਲਾਵਾਰਾਂ ਦੇ ਟਿਕਾਣਿਆਂ ਬਾਰੇ ਭਾਰਤੀ ਹਵਾਈ ਸੈਨਾ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ ਸੀ।  ਏਆਰਸੀ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਵਿਰੋਧੀ ਦੇਸ਼ ਦੇ ਜਹਾਜ਼ਾਂ ਤੇ ਹਵਾਈ ਖੇਤਰ ਦੀ ਨਿਗਰਾਨੀ ਕੀਤੀ ਸੀ , ਜਿਸ ਕਾਰਨ ਵਜੋਂ ਭਾਰਤੀ ਹਵਾਈ ਸੈਨਾ ਨੂੰ ਬਹੁਤ ਮਦਦ ਮਿਲੀ। ਜਿਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਵਿਰੋਧੀ ਦੇਸ਼ ਦੇ ਵਿਰੁੱਧ ਹਮਲਾ ਕੀਤਾ, ਇਨ੍ਹਾਂ ਹਮਲਿਆਂ ਵਿੱਚ ਉਹਨਾਂ ਨੇ ਵਿਰੋਧੀ ਦੇਸ਼ ਦੇ ਹਵਾਈ ਅੱਡੇ ਤਬਾਹ ਕਰ ਦਿੱਤੇ ਸੀ।

Exit mobile version