ਅਹਿਮਦਾਬਾਦ ਜਹਾਜ਼ ਹਾਦਸੇ ਦੇ ਦਿਨ ਤੋਂ ਲਾਪਤਾ ਫਿਲਮ ਨਿਰਮਾਤਾ Mahesh Kalawadia

ਮੋਹਾਲੀ – ਗੁਜਰਾਤੀ ਫਿਲਮ ਨਿਰਮਾਤਾ ਮਹੇਸ਼ ਕਲਾਵਾਡੀਆ 12 ਜੂਨ ਨੂੰ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਗਾਇਬ ਹਨ। ਮਹੇਸ਼ ਕਲਾਵਾਡੀਆ ਨੂੰ ਮਹੇਸ਼ ਜੀਰਾਵਾਲਾ ਵੀ ਕਿਹਾ ਜਾਂਦਾ ਹੈ। ਅਹਿਮਦਾਬਾਦ ਏਅਰ ਇੰਡੀਆਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 241 ਲੋਕਾਂ ਦੀ ਮੌਤ ਹੋ ਗਈ ਸੀ ਨਾਲ ਹੀ ਜਿੱਥੇ ਜਹਾਜ਼ ਡਿੱਗਿਆ ਉੱਥੇ ਵੀ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 12 ਜੂਨ ਨੂੰ ਅਹਿਮਦਾਬਾਦ ਤੋਂ ਉਹ ਕਥਿਤ ਤੌਰ ਤੇ ਲਾਪਤਾ ਹੈ। ਮਹੇਸ਼ ਕਲਾਵਾਡੀਆ ਦੀ ਪਤਨੀ ਹੇਲਤ ਨੇ ਕਿਹਾ ਕਿ ਉਹ ਜਹਾਜ਼ ਹਾਦਸੇ ਦੌਰਾਨ ਸੜਕ ਤੇ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਹੋ ਸਕਦੇ ਹਨ। ਉਹਨਾਂ ਦੀ ਪਤਨੀ ਨੇ ਪਤੀ ਦਾ ਪਤਾ ਲਗਾਉਣ ਲਈ ਡੀਐਨਏ ਸੈਂਪਲ ਦੇ ਦਿੱਤਾ ਹੈ।

12 ਜੂਨ ਨੂੰ ਏਅਰ ਇੰਡੀਆ ਦੀ ਜਹਾਜ਼ ਟੇਕ-ਆਫ ਦੌਰਾਨ ਹਾਦਸਾਗ੍ਰਸਤ ਹੋ ਗਿਆ ਤੇ ਮੇਘਾਨੀਨਗਰ ਦੇ ਇੱਕ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ। ਜਿਸ ਦੌਰਾਨ ਭਾਰੀ ਨੁਕਸਾਨ ਹੋਇਆ ਅਤੇ ਨਾਲ ਹੀ 29 ਲੋਕਾਂ ਦੀ ਮੌਤ ਹੋ ਗਈ। ਫਿਲਮ ਨਿਰਮਾਤਾ ਮਹੇਸ਼ ਦੀ ਪਤਨੀ ਨੇ ਕਿਹਾ ਕਿ ਉਹ ਜ਼ਮੀਨ ਤੇ ਮਰਨ ਵਾਲੇ 29 ਲੋਕਾਂ ਵਿੱਚ ਸ਼ਾਮਲ ਹੋ ਸਕਦਾ ਹੈ।

ਫਿਲਮ ਨਿਰਮਾਤਾ ਦੀ ਪਤਨੀ ਹੇਤਲ ਨੇ ਦੱਸਿਆ ਕਿ ਮੇਰੇ ਪਤੀ ਨੇ ਮੈਨੂੰ ਦੁਪਹਿਰ ਕਰੀਬ 1.14 ਵਜੇ ਫ਼ੋਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਉਹ ਕੰਮ ਖਤਮ ਕਰਕੇ ਘਰ ਆ ਰਹੇ ਹਨ।  ਜਦ ਉਹ ਕਾਫੀ ਸਮੇਂ ਤੱਕ ਘਰ ਨਹੀਂ ਪਹੁੰਚੇ ਤਾਂ ਮੈਂ ਉਹਨਾਂ ਨੂੰ ਫ਼ੋਨ ਕੀਤਾ ਪਰ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਨੇ ਇਸ ਫਿਲਮ ਨਿਰਮਾਤਾ ਦਾ ਫੋਨ ਟ੍ਰੈਕ ਕੀਤਾ ਤਾਂ ਉਹਨਾਂ ਦੇ ਫੋਨ ਦੀ ਆਖਰੀ ਲੋਕੇਸ਼ਨ ਅਹਿਮਦਾਬਾਦ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੀ ਦੂਰੀ ਤੇ ਆ ਰਹੀ ਸੀ।

ਪੁਲਿਸ ਤੇ ਪਰਿਵਾਰਕ ਮੈਂਬਰ ਇਹ ਕਿਆਸ ਲੱਗਾ ਰਹੇ ਹਨ ਕਿ ਮਹੇਸ਼ ਇਸ ਹਾਦਸੇ ਚ ਮਾਰੇ ਨਾ ਗਏ ਹੋਣ। ਪੁਲਿਸ ਨੇ ਕਿਹਾ ਨਾ ਹੀ ਉਹਨਾਂ ਦਾ ਫੋਨ ਮਿਲ ਰਿਹਾ ਹੈ ਅਤੇ ਨਾ ਹੀ ਉਹਨਾਂ ਦੇ ਮੋਟਸਾਈਕਲ ਦਾ ਪਤਾ ਲੱਗਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Exit mobile version