The Great Indian Kapil Show’ ‘ਚ ਨਜ਼ਰ ਆਉਣਗੇ ਗੌਤਮ ਗੰਭੀਰ ਨਾਲ ਇਹ ਭਾਰਤੀ ਕ੍ਰਿਕਟਰ

ਮੁਹਾਲੀ ਕਪਿਲ ਸ਼ਰਮਾ ਦਾ ਨਵਾਂ ਸੀਜ਼ਨ ਨੈੱਟਫਲਿਕਸ ਤੇ ਆ ਗਿਆ ਹੈ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਪਹਿਲੇ ਦੋ ਐਪੀਸੋਡਾਂ ਵਿੱਚ ਕਈ ਬਾਲੀਵੁੱਡ ਅਦਾਕਾਰਾਂ ਨੇ ਸ਼ਿਰਕਤ ਕੀਤੀ। ਪਹਿਲੇ ਐਪੀਸੋਡ ਵਿੱਚ ਅਦਾਕਾਰ ਸਲਮਾਨ ਖਾਨ ਆਏ ਤੇ ਦੂਜੇ ਐਪੀਸੋਡ ਵਿੱਚ ਆਦਿਤਿਆ ਰਾਏ ਕਪੂਰ, ਸਾਰਾ ਅਲੀ ਖਾਨ ਸਮੇਤ ਹੋਰ ਕਈ ਅਦਾਕਾਰ ਵੀ ਨਜ਼ਰ ਆਏ।
 
 
ਤੀਜੇ ਐਪੀਸੋਡ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਕਪਿਲ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਦੇ ਨਾਲ ਭਾਰਤੀ ਕ੍ਰਿਕਟਰਾਂ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਕਪਿਲ ਸ਼ਰਮਾ ਦੇ ਨਵੇਂ ਐਪੀਸੋਡ ਵਿੱਚ ਭਾਰਤੀ ਕ੍ਰਿਕਟਰ ਗੌਤਮ ਗੰਭੀਰ, ਰਿਸ਼ਭ ਪੰਤਯੁਜਵੇਂਦਰ ਚਾਹਲ ਤੇ ਅਭਿਸ਼ੇਕ ਸ਼ਰਮਾ ਵਜੋਂ ਦਿਖਾਈ ਦੇਣਗੇ। ਆਮ ਤੌਰ ਤੇ ਗੌਤਮ ਗੰਭੀਰ ਸ਼ਾਂਤ ਰਹਿੰਦੇ ਹਨ ਪਰ ਕਪਿਲ ਸ਼ਰਮਾ ਦੇ ਸ਼ੋਅ ਚ ਉਹ ਵੱਖਰੇ ਅੰਦਾਜ਼ ਵਿੱਚ ਦਿਖਾਈ ਦਿੱਤੇ।
 

 
ਕਪਿਲ ਸ਼ਰਮਾ ਦੇ ਸ਼ੋਅ ਨੂੰ ਦੇਖ ਕੇ ਕੋਈ ਵੀ ਆਪਣੀ ਹੱਸੀ ਨਹੀਂ ਰੋਕ ਸਕਦਾ। ਕਪਿਲ ਸ਼ਰਮਾ ਨੇ ਭਾਰਤੀ ਖਿਡਾਰੀਆਂ ਤੋਂ ਕੁਝ ਮਜ਼ਾਕੀਆ ਸਵਾਲ ਪੁੱਛੇ। ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੀ ਟੀਮ ਕ੍ਰਿਸ਼ਨਾ ਅਤੇ ਕੀਕੂ ਸ਼ਾਰਦਾ ਨੇ ਸ਼ੋਅ ਤੇ ਆਪਣੇ ਵੱਖਰੇ ਅੰਦਾਜ਼ ਤੇ ਮਜ਼ਾਕ ਨਾਲ ਲੋਕਾਂ ਨੂੰ ਹੱਸਾ ਦਿੱਤਾ। ਉਹਨਾਂ ਨੇ ਭਾਰਤੀ ਕ੍ਰਿਕਟਰਾਂ ਨਾਲ ਵੀ ਕਾਫ਼ੀ ਮਜ਼ਾਕ ਕੀਤਾ। ਸੁਨੀਲ ਗਰੋਵਰ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦੇ ਗੇਟਅੱਪ ਵਿੱਚ ਨਜ਼ਰ ਆਏ। 
Exit mobile version