AMERICA

ਅਮਰੀਕਾ ‘ਚ ਪੰਜਾਬੀ ਮੂਲ ਦਾ ਤਸਕਰ ਅਰੈਸਟ!

ਅਮਰੀਕਾ ‘ਚ ਪੰਜਾਬੀ ਮੂਲ ਦਾ ਤਸਕਰ ਅਰੈਸਟ!

ਅਮਰੀਕਾ ‘ਚ FBI ਦਾ ‘ਆਪ੍ਰੇਸ਼ਨ ਹਾਰਡ ਬਾਲ’: ਪੰਜਾਬੀ ਗੈਂਗਸਟਰ ਤੇ ਤਸਕਰ ਹਰਮਨਵੀਰ ਸਿੰਘ ਗ੍ਰਿਫ਼ਤਾਰ
ਅਮਰੀਕੀ ਜਾਂਚ ਏਜੰਸੀ FBI ਨੇ ‘ਆਪ੍ਰੇਸ਼ਨ ਹਾਰਡ ਬਾਲ’ (Operation Hard Ball) ਤਹਿਤ ਪੰਜਾਬੀ ਗੈਂਗਸਟਰ ਅਤੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਮਨਵੀਰ ਸਿੰਘ ਵਜੋਂ ਹੋਈ ਹੈ। ਉਸ ਨੂੰ 3 ਦਿਨ ਪਹਿਲਾਂ ਹੀ FBI ਵੱਲੋਂ ‘ਮੋਸਟ ਵਾਂਟੇਡ’ (Most Wanted) ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬੀ ਗੈਂਗਸਟਰ ਅਤੇ ਤਸਕਰ ਹਰਮਨਵੀਰ ਸਿੰਘ ਨੂੰ ਕੈਲੀਫੋਰਨੀਆ ਹਾਈਵੇਅ ਪੈਟਰੋਲ (ਗਸ਼ਤ) ਦੇ ਅਧਿਕਾਰੀਆਂ ਨੇ 21 ਜੁਲਾਈ ਦੀ ਸਵੇਰ ਨੂੰ ਸਟੌਕਟਨ, ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰ ਲਿਆ।

ਹਰਮਨਵੀਰ ਸਿੰਘ ਵੈਨਕੂਵਰ ਦੇ ਰਹਿਣ ਵਾਲੇ ਅਤੇ ਪੰਜਾਬੀ ਮੂਲ ਦੇ ਤਸਕਰ ਰਵਿੰਦਰ ਢਾਂਡਾ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਹ ਲੋਕ ਭਾਰਤ ਦੇ ਲੌਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਲਈ ਪੈਸੇ ਲੈ ਕੇ ਕੰਮ ਕਰਦੇ ਹਨ।ਦੱਸ ਦੇਈਏ ਕਿ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਗ੍ਰਿਫ਼ਤਾਰ ਕੀਤੇ ਗਏ ਬੀ.ਸੀ. (ਬ੍ਰਿਟਿਸ਼ ਕੋਲੰਬੀਆ) ਦੇ ਰਵਿੰਦਰ ਢਾਂਡਾ, ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ ਦੀ ਹਵਾਲਗੀ (Extradition) ‘ਤੇ 22 ਜੁਲਾਈ ਨੂੰ ਬੀ.ਸੀ. ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਹਾਲਾਂਕਿ, ਅਦਾਲਤ ਨੇ ਇਸ ਮਾਮਲੇ ਦੀ ਅਦਾਲਤੀ ਕਾਰਵਾਈ ਨੂੰ ਪਬਲਿਸ਼ (ਨਸ਼ਰ) ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

20 ਜੁਲਾਈ ਨੂੰ ਮੋਸਟ ਵਾਂਟੇਡ ਲਿਸਟ ‘ਚ ਪਾਇਆ ਸੀ ਨਾਂ
ਜ਼ਿਕਰਯੋਗ ਹੈ ਕਿ FBI ਦੀ ਲਾਸ ਏਂਜਲਸ ਇਕਾਈ ਨੇ 20 ਜੁਲਾਈ ਨੂੰ ਹਰਮਨਵੀਰ ਸਿੰਘ ਦੀ ਤਸਵੀਰ ਦੇ ਨਾਲ ਇੱਕ ਮੋਸਟ ਵਾਂਟੇਡ ਪੋਸਟਰ ਜਾਰੀ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਦੀ ਇਹ ਵੱਡੀ ਕਾਰਵਾਈ ਕੈਲੀਫੋਰਨੀਆ ਹਾਈਵੇਅ ਪੈਟਰੋਲ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।ਜਾਂਚ ਏਜੰਸੀਆਂ ਅਨੁਸਾਰ, ਹਰਮਨਵੀਰ ‘ਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ, ਉਨ੍ਹਾਂ ਨੂੰ ਕਬਜ਼ੇ ‘ਚ ਰੱਖਣ ਅਤੇ ਅਮਰੀਕਾ ਤੋਂ ਨਸ਼ੀਲੇ ਪਦਾਰਥਾਂ ਦੀ ਐਕਸਪੋਰਟ (ਬਰਾਮਦ) ਕਰਨ ਦੀ ਸਾਜ਼ਿਸ਼ ਰਚਣ ਵਰਗੇ ਦੋਸ਼ ਲਗਾਏ ਗਏ ਹਨ।

ਫ਼ਰਜ਼ੀ ਪਛਾਣ ਨਾਲ ਰਹਿ ਰਿਹਾ ਸੀ ਹਰਮਨਵੀਰ
FBI ਅਨੁਸਾਰ ਹਰਮਨਵੀਰ ਸਿੰਘ ਕੈਨੇਡਾ ਵਿੱਚ ਕਈ ਫ਼ਰਜ਼ੀ ਨਾਵਾਂ ਨਾਲ ਰਹਿ ਰਿਹਾ ਸੀ। ਅਧਿਕਾਰੀਆਂ ਮੁਤਾਬਕ ਮੁਲਜ਼ਮ ‘ਹਰੀ ਗੌਤਮ’ ਅਤੇ ‘ਹਰਮਨ ਸੰਧੂ’ ਵਰਗੇ ਫ਼ਰਜ਼ੀ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। 23 ਜੂਨ 2026 ਨੂੰ ਲਾਸ ਏਂਜਲਸ (ਕੈਲੀਫੋਰਨੀਆ) ਦੀ ਫੈਡਰਲ ਡਿਸਟ੍ਰਿਕਟ ਕੋਰਟ ਵੱਲੋਂ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

ਜਾਣੋ ਰਵਿੰਦਰ ਢਾਂਡਾ ਗਿਰੋਹ ਦਾ ਨੈੱਟਵਰਕ
ਟ੍ਰਕਾਂ ਰਾਹੀਂ ਨਸ਼ੇ ਦੀ ਵੱਡੀ ਖੇਪ ਅਮਰੀਕਾ ਤੋਂ ਕੈਨੇਡਾ ਪਹੁੰਚਾਉਂਦੇ ਹਨ: FBI ਦੇ ਮੁਤਾਬਕ ਰਵਿੰਦਰ ਢਾਂਡਾ ਮੂਲ ਰੂਪ ਵਿੱਚ ਪੰਜਾਬ ਦਾ ਹੈ ਅਤੇ ਲੰਬੇ ਸਮੇਂ ਤੋਂ ਕੈਨੇਡਾਈ ਨਾਗਰਿਕ ਹੈ। ਇਸ ਦਾ ਨੈੱਟਵਰਕ ਵੈਨਕੂਵਰ (ਕੈਨੇਡਾ) ਤੋਂ ਆਪ੍ਰੇਟ ਹੁੰਦਾ ਹੈ।

ਇਹ ਨੈੱਟਵਰਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਵੱਡੇ ਪੱਧਰ ‘ਤੇ ਕੋਕੀਨ ਅਤੇ ਮੈਥਾਮਫੇਟਾਮਾਈਨ (Methamphetamine) ਦੀ ਤਸਕਰੀ ਲਈ ਜ਼ਿੰਮੇਵਾਰ ਹੈ।

ਇਸ ਸਿੰਡੀਕੇਟ ਵੱਲੋਂ ਹਰ ਹਫ਼ਤੇ 100 ਕਿੱਲੋਗ੍ਰਾਮ ਤੋਂ ਵੱਧ ਡਰੱਗਜ਼ ਨੂੰ ਵੱਡੇ ਟ੍ਰਕਾਂ ਰਾਹੀਂ ਇੰਡੀਆ-ਲਿੰਕਡ ਨੈੱਟਵਰਕ ਦੀ ਮਦਦ ਨਾਲ ਸਰਹੱਦ ਪਾਰ ਭੇਜਿਆ ਜਾਂਦਾ ਸੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds