BREAKING

AmritsarPunjab

ਅੰਮ੍ਰਿਤਸਰ ਬਾਰਡਰ ‘ਤੇ BSF ਦੀ ਵੱਡੀ ਕਾਰਵਾਈ, 510 ਗ੍ਰਾਮ ਹੈਰੋਇਨ ਬਰਾਮਦ!

ਅੰਮ੍ਰਿਤਸਰ ਬਾਰਡਰ ‘ਤੇ BSF ਦੀ ਵੱਡੀ ਕਾਰਵਾਈ, 510 ਗ੍ਰਾਮ ਹੈਰੋਇਨ ਬਰਾਮਦ!

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। BSF ਦੇ ਜਵਾਨਾਂ ਨੂੰ ਗਸ਼ਤ ਦੌਰਾਨ ਇੱਕ ਸ਼ੱਕੀ ਪੈਕਟ ਮਿਲਿਆ ਸੀ। ਜਾਂਚ ਕਰਨ ‘ਤੇ ਪੈਕਟ ਵਿੱਚੋਂ ਹੈਰੋਇਨ ਦੇ ਨਾਲ 54 ਗ੍ਰਾਮ ਪੈਕਿੰਗ ਸਮੱਗਰੀ ਵੀ ਬਰਾਮਦ ਹੋਈ। ਇਸ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਨੇ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਅਨੁਸਾਰ ਇਹ ਮਾਮਲਾ 13 ਸਤੰਬਰ ਨੂੰ NDPS ਐਕਟ ਦੀ ਧਾਰਾ 21(C)-61-85 ਤਹਿਤ ਦਰਜ ਕੀਤਾ ਗਿਆ ਹੈ। ਇਹ ਕਾਰਵਾਈ BSF ਕਮਾਂਡਰ ਰਮੇਸ਼ ਚੰਦਰ ਸ਼ਾਹ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਪੁਲਿਸ ਮੁਤਾਬਕ BSF ਦੇ ਜਵਾਨ BOP ਦਾਓਕੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੂੰ ਇਹ ਸ਼ੱਕੀ ਪੈਕਟ ਮਿਲਿਆ। ਜਵਾਨਾਂ ਨੇ ਪੈਕਟ ਨੂੰ ਕਬਜ਼ੇ ਵਿੱਚ ਲੈ ਕੇ ASI ਸਾਹਿਬ ਸਿੰਘ ਦੇ ਹਵਾਲੇ ਕੀਤਾ, ਜਿਸ ਤੋਂ ਬਾਅਦ ਜਾਂਚ ਦੌਰਾਨ 510 ਗ੍ਰਾਮ ਹੈਰੋਇਨ ਅਤੇ 54 ਗ੍ਰਾਮ ਪੈਕਿੰਗ ਸਮੱਗਰੀ ਬਰਾਮਦ ਹੋਈ।

ਬਰਾਮਦਗੀ ਤੋਂ ਬਾਅਦ BSF ਨੇ ਨਸ਼ੀਲੇ ਪਦਾਰਥ ਅਤੇ ਪੈਕਿੰਗ ਸਮੱਗਰੀ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਘਰਿੰਡਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਨੁਸਾਰ ਬਰਾਮਦ ਹੈਰੋਇਨ ਅਤੇ ਹੋਰ ਸਮੱਗਰੀ ਨੂੰ ਡਰੱਗ ਕਿੱਟ ਰਾਹੀਂ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਸਰਹੱਦੀ ਖੇਤਰ ਤੱਕ ਕਿਵੇਂ ਪਹੁੰਚੀ ਅਤੇ ਇਸ ਦੇ ਪਿੱਛੇ ਕਿਹੜੇ ਤਸਕਰ ਸ਼ਾਮਲ ਹਨ। ਇਸ ਬਰਾਮਦਗੀ ਤੋਂ ਬਾਅਦ ਸਰਹੱਦੀ ਇਲਾਕੇ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਅਤੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds