BREAKING

4 days ago
Italy

HOSHIARPUR ਜਿਲੇ ਨਾਲ ਸੰਬੰਧਿਤ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਪੁਲਿਸ ਦੀ ਪ੍ਰਾਪਤ ਕੀਤੀ ਨੌਕਰੀ ਵਧਾਇਆ ਪੰਜਾਬੀਆਂ ਦਾ ਮਾਨ

ਮਿਲਾਨ ਇਟਲੀ ਵਿੱਚ ਵੱਸਦੇ ਪੰਜਾਬੀਆ ਦੀ ਨਵੀਂ ਪੀੜੀ ਅੱਜਕੱਲ ਸਫਲਤਾ ਦੇ ਝੰਡੇ ਬੁਲੰਦ ਕਰ ਰਹੇ ਹਨ।ਜਿਸ ਨਾਲ ਇਟਲੀ ਵਿਚਲੇ ਪੰਜਾਬੀਆ ਦੀ ਚੜਤ ਦਿਨ–ਬ-ਦਿਨ ਵੱਧਦੀ ਜਾ ਰਹੀ ਹੈ। ਇਟਲੀ ਦੇ ਬਰੇਸ਼ੀਆ ਜਿਲੇ ਵਿੱਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿੱਚ ਭਰਤੀ ਹੋਈ ਸਿਮਰਨਜੀਤ ਕੌਰ ਨੇ ਇਟਲੀ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 20 ਸਾਲਾਂ ਸਿਮਰਨਜੀਤ ਕੌਰ ਜੋ ਕਿ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਿਤ ਅਤੇ ਆਪਣੇ ਪਿਤਾ ਸੁੱਖਪਾਲ ਸਿੰਘ ਅਤੇ ਮਾਤਾ ਰਜਿੰਦਰ ਕੌਰ ਨਾਲ ਇਟਲੀ ਦੇ ਜਿਲਾ ਬਰੇਸ਼ੀਆ ਦੇ ਕਸਬਾ ਗਾਂਬਰਾਂ ਵਿਖੇ ਰਹਿ ਰਹੀ ਹੈ।

ਉਸਨੇ ਦੱਸਿਆ ਕਿ ਉਸਦੇ ਮਾਪਿਆ ਦੀਆ ਅਰਦਾਸਾਂ ਸਦਕਾ ਉਸਨੇ  ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰ ਲਈ ਹੈ।ਸਿਮਰਨਜੀਤ ਕੌਰ ਦੇ ਪਿਤਾ ਸੁੱਖਪਾਲ ਸਿੰਘ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਉਹਨਾਂ ਦੀ ਹੋਣਹਾਰ ਬੇਟੀ ਪੰਜ ਸਾਲ ਦੀ ਉਮਰ ਵਿੱਚ ਇਟਲੀ ਪੁੱਜੀ ਸੀ, ਇੱਥੇ ਆਕੇ ਹੀ ਉਸਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ । ਸਖਤ ਮਿਹਨਤ ਅਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿੱਚ ਭਰਤੀ ਹੋਈ ਹੈ। ਉਹਨਾਂ ਕਿਹਾ ਕਿ ਉਹ ਇਟਲੀ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆ ਦਾ ਵੀ ਧੰਨਵਾਦ ਕੀਤਾ।

Leave A Reply

Your email address will not be published. Required fields are marked *

Related Posts

No Content Available
Subscribe to Our Newsletter!

This will close in 0 seconds