ਚੰਡੀਗੜ੍ਹ – ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨਾਲ ਲੰਡਨ ਵਿੱਚ ਇਕ ਅਣਚਾਹੀ ਘਟਨਾ ਵਾਪਰੀ ਹੈ। ਸ਼ੁੱਕਰਵਾਰ ਸਵੇਰੇ ਦੀ ਇੱਕ ਘਟਨਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਲੰਡਨ ਵਿੱਚ ਪਾਰਕਿੰਗ ‘ਚ ਖੜ੍ਹੀ ਉਸ ਦੀ ਜੈਗੁਆਰ ਕਾਰ ਦੀ ਭੰਨ-ਤੋੜ ਕੀਤੀ ਗਈ ਹੈ। ਬਦਮਾਸ਼ ਕਾਰ ਵਿੱਚੋਂ ਉਨ੍ਹਾਂ ਦੇ ਕੀਮਤੀ ਸੂਟਕੇਸ ਅਤੇ ਲਗਜ਼ਰੀ ਬ੍ਰੈਂਡ ਦੇ ਦੋ ਐਲਵੀ ਬੈਗ ਚੋਰੀ ਕਰ ਲੈ ਗਏ। ਇਸ ਦੀ ਜਾਣਕਾਰੀ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈI
ਸੁਨੰਦਾ ਸ਼ਰਮਾ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਕਿਸੇ ਕੰਮ ਲਈ ਲੰਡਨ ਆਈ ਹੋਈ ਹੈ ਅਤੇ ਇਹ ਘਟਨਾ ਉਨ੍ਹਾਂ ਲਈ ਮੰਦਭਾਗੀ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਬੈਗ ਚੋਰੀ ਹੋਏ ਹਨ, ਉਹ ਉਨ੍ਹਾਂ ਦੀ ਮਿਹਨਤ ਦੀ ਕਮਾਈ ਨਾਲ ਖਰੀਦੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਕਾਰ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।.