BREAKING

4 days ago
UkraineWorld News

ਰੂਸ ਨਾਲ ਚੱਲ ਰਹੀ ਜੰਗ ਵਿਚਾਲੇ ਯੂਕਰੇਨ ਲਈ ਮਾੜੀ ਖ਼ਬਰ; ਅਮਰੀਕਾ ਨੇ ਹਥਿਆਰਾਂ ਦੀ ਸਪਲਾਈ ‘ਤੇ ਲਗਾਈ ਰੋਕ

ਮੁਹਾਲੀ –  ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈl ਦੋਵੇ ਦੇਸ਼ ਇੱਕ- ਦੂਜੇ ਉੱਤੇ ਹਮਲਾ ਕਰ ਰਹੇ ਹਨl ਇਸ ਦੇ ਨਾਲ ਹੀ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਯੂਕਰੇਨ ਲਈ ਮਾੜੀ ਖ਼ਬਰ ਸਾਹਮਣੇ ਆਈ ਹੈl ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਜਿੱਥੇ ਬਾਕੀ ਦੇਸ਼ਾਂ ‘ਚ ਚੱਲ ਰਹੀ ਜੰਗ ਨੂੰ ਰੁਕਵਾ ਰਹੇ ਹਨ, ਉੱਥੇ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਹੁਣ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ‘ਤੇ ਨਹੀਂ ਕਰੇਗਾ l ਅਮਰੀਕਾ ਨੇ ਹੁਣ ਯੂਕਰੇਨ ਨੂੰ ਮਿਜ਼ਾਇਲਾਂ, ਤੋਪਾਂ ਦੇ ਗੋਲੀਆਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਆਦਿ ਦੀ ਸਪਲਾਈ ‘ਤੇ ਵੀ ਰੋਕ ਲਗਾ ਦਿੱਤੀ ਹੈ। ਅਮਰੀਕਾ ਨੇ ਇਹ ਫੈਸਲਾ ਉਸ ਸਮੇਂ ਲਿਆ, ਜਦ ਯੂਕਰੇਨ ਦੇ ਸ਼ਹਿਰਾਂ ‘ਤੇ ਰੂਸੀ ਹਮਲੇ ਤੇਜ਼ ਹੋ ਗਏ ਹਨ। ਇਹ ਫੈਸਲਾ ਅਮਰੀਕੀ ਰੱਖਿਆ ਵਿਭਾਗ ਨੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਨੂੰ ਹਥਿਆਰਾਂ ਦੀ ਲਗਾਤਾਰ ਸ਼ਿਪਮੈਂਟ ਕਾਰਨ, ਅਮਰੀਕੀ ਹਥਿਆਰਾਂ ਦਾ ਭੰਡਾਰ ਖਾਲੀ ਹੋ ਰਿਹਾ ਹੈ।
ਪਿਛਲੇ ਦਿਨਾਂ ‘ਚ ਰੂਸ ਨੇ ਆਪਣੀਆਂ ਮਿਜ਼ਾਇਲਾਂ ਤੇ ਡਰੋਨਾਂ ਨਾਲ ਯੂਕਰੇਨ ‘ਤੇ ਵੱਡੇ ਹਮਲੇ ਕੀਤੇ ਹਨ। ਜੇਕਰ ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿਤੇ ਤਾਂ ਯੂਕਰੇਨ ਨੂੰ ਆਧੁਨਿਕ ਹਥਿਆਰਾਂ ਦੀ ਬਹੁਤ ਜ਼ਰੂਰਤ ਪਵੇਗੀl ਅਜਿਹੇ ਹਾਲਾਤਾਂ ਵਿੱਚ, ਜੇ ਰੂਸ ਯੂਕਰੇਨ ‘ਤੇ ਮੁੜ ਹਮਲਾ ਕਰਦਾ ਹੈ ਤਾਂ ਯੂਕਰੇਨ ਨੂੰ ਬਹੁਤ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਫੈਸਲੇ ਪਿੱਛੇ ਅਮਰੀਕਾ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕੀ ਹਿੱਤਾਂ ਨੂੰ ਤਰਜੀਹ ਦੇ ਕੇ ਇਹ ਫੈਸਲਾ ਲਿਆ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds